Iran launches missile strikes: ਈਰਾਨ ਨੇ ਵਧਦੇ ਖੇਤਰੀ ਤਣਾਅ ਦੇ ਵਿਚਕਾਰ ਉੱਤਰੀ ਇਰਾਕ ਅਤੇ ਸੀਰੀਆ ’ਚ ਹਮਲੇ ਕੀਤੇ
Published : Jan 16, 2024, 3:30 pm IST
Updated : Jan 16, 2024, 3:30 pm IST
SHARE ARTICLE
Iran launches missile strikes in Iraq and Syria
Iran launches missile strikes in Iraq and Syria

ਹਮਲਿਆਂ ਵਿਚ ਚਾਰ ਨਾਗਰਿਕ ਮਾਰੇ ਗਏ ਅਤੇ ਛੇ ਜ਼ਖਮੀ ਹੋ ਗਏ

Iran launches missile strikes: ਈਰਾਨ ਨੇ ਇਰਬਿਲ ’ਚ ਅਮਰੀਕੀ ਵਣਜ ਦੂਤਘਰ ਦੇ ਨੇੜੇ ਇਕ ਖੇਤਰ ’ਚ ਮਿਜ਼ਾਈਲ ਹਮਲੇ ਤੋਂ ਤੁਰਤ ਬਾਅਦ ‘ਜਾਸੂਸੀ ਹੈੱਡਕੁਆਰਟਰ ਅਤੇ ਈਰਾਨ ਵਿਰੋਧੀ ਅਤਿਵਾਦੀ ਸਮੂਹਾਂ ਦੇ ਇਕੱਠ’ ’ਤੇ ਹਮਲੇ ਕੀਤੇ। ਈਰਾਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।

ਕੁਰਦ ਖੇਤਰੀ ਸਰਕਾਰ ਦੀ ਸੁਰੱਖਿਆ ਪ੍ਰੀਸ਼ਦ ਨੇ ਇਕ ਬਿਆਨ ਵਿਚ ਕਿਹਾ ਕਿ ਹਮਲਿਆਂ ਵਿਚ ਚਾਰ ਨਾਗਰਿਕ ਮਾਰੇ ਗਏ ਅਤੇ ਛੇ ਜ਼ਖਮੀ ਹੋ ਗਏ। ਇਰਾਕ ਦੇ ਸਾਬਕਾ ਸੰਸਦ ਮੈਂਬਰ ਮਸ਼ਾਨ ਅਲ-ਜਬੂਰੀ ਵਲੋਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸਾਂਝੀ ਕੀਤੀ ਗਈ ਇਕ ਪੋਸਟ ਮੁਤਾਬਕ ਇਕ ਹਮਲੇ ’ਚ ਪ੍ਰਮੁੱਖ ਸਥਾਨਕ ਕਾਰੋਬਾਰੀ ਪੇਸ਼ਰਾ ਦਿਜ਼ਈ ਅਤੇ ਉਸ ਦੇ ਪਰਵਾਰਕ ਮੈਂਬਰ ਮਾਰੇ ਗਏ। ਉਨ੍ਹਾਂ ਕਿਹਾ, ‘‘ਇਕ ਮਿਜ਼ਾਈਲ ਨੇ ਦਿਜਾਈ ਦੇ ਮਹਿਲ ਨੂੰ ਨਿਸ਼ਾਨਾ ਬਣਾਇਆ ਜੋ ਮੇਰੇ ਘਰ ਦੇ ਨੇੜੇ ਹੈ।’’

ਇਰਾਕ ਦੀਆਂ ਕਈ ਹੋਰ ਖੇਤਰੀ ਸਿਆਸੀ ਹਸਤੀਆਂ ਨੇ ਵੀ ਦਿਜਾਈ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਤੁਰਤ ਬਾਅਦ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਸਰਕਾਰੀ ਮੀਡੀਆ ’ਤੇ ਜਾਰੀ ਇਕ ਬਿਆਨ ’ਚ ਕਿਹਾ ਕਿ ਉਸ ਨੇ ਸੀਰੀਆ ’ਚ ਇਸਲਾਮਿਕ ਸਟੇਟ ਦੇ ਟਿਕਾਣਿਆਂ ਸਮੇਤ ਅਤਿਵਾਦੀ ਗਤੀਵਿਧੀਆਂ ’ਤੇ ਹਮਲਾ ਕੀਤਾ ਅਤੇ ਕਈ ਬੈਲਿਸਟਿਕ ਮਿਜ਼ਾਈਲਾਂ ਦਾਗ ਕੇ ਉਨ੍ਹਾਂ ਨੂੰ ਤਬਾਹ ਕਰ ਦਿਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਕ ਹੋਰ ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਨੇ ਇਰਾਕ ਦੇ ਕੁਰਦ ਖੇਤਰ ਵਿਚ ਇਜ਼ਰਾਈਲੀ ਖੁਫੀਆ ਏਜੰਸੀ ਮੋਸਾਦ ਦੇ ਹੈੱਡਕੁਆਰਟਰ ’ਤੇ ਹਮਲਾ ਕੀਤਾ। ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਦੋ ਆਤਮਘਾਤੀ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਸੀ, ਜਿਨ੍ਹਾਂ ਵਿਚ 2020 ਦੇ ਅਮਰੀਕੀ ਡਰੋਨ ਹਮਲੇ ਵਿਚ ਮਾਰੇ ਗਏ ਇਕ ਈਰਾਨੀ ਜਨਰਲ ਦੀ ਯਾਦ ਵਿਚ ਇਕ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਰੈਵੋਲਿਊਸ਼ਨਰੀ ਗਾਰਡ ਦੇ ਜਨਰਲ ਕਾਸਿਮ ਸੁਲੇਮਾਨੀ ਦੇ ਸਨਮਾਨ ’ਚ ਇਕ ਸਮਾਰੋਹ ’ਤੇ ਹੋਏ ਹਮਲੇ ’ਚ ਘੱਟੋ-ਘੱਟ 84 ਲੋਕਾਂ ਦੀ ਮੌਤ ਹੋ ਗਈ ਸੀ ਅਤੇ 284 ਹੋਰ ਜ਼ਖਮੀ ਹੋ ਗਏ ਸਨ। ਈਰਾਨ ਨੇ ਇਜ਼ਰਾਈਲ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਦਮਿਸ਼ਕ ਦੇ ਗੁਆਂਢੀ ਇਲਾਕੇ ’ਚ ਹਵਾਈ ਹਮਲੇ ’ਚ ਈਰਾਨ ਦੇ ਇਕ ਉੱਚ ਪੱਧਰੀ ਜਨਰਲ ਸਈਦ ਰਿਆਜ਼ੀ ਮੌਸਾਵੀ ਨੂੰ ਮਾਰ ਦਿਤਾ।

ਇਕ ਅਮਰੀਕੀ ਰਖਿਆ ਅਧਿਕਾਰੀ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦਸਿਆ ਕਿ ਅਮਰੀਕਾ ਨੇ ਉੱਤਰੀ ਇਰਾਕ ਅਤੇ ਉੱਤਰੀ ਸੀਰੀਆ ’ਚ ਡਿੱਗੀਆਂ ਮਿਜ਼ਾਈਲਾਂ ਦੀ ਨਿਗਰਾਨੀ ਕੀਤੀ ਅਤੇ ਇਨ੍ਹਾਂ ਹਮਲਿਆਂ ’ਚ ਕੋਈ ਵੀ ਅਮਰੀਕੀ ਟਿਕਾਣਾ ਪ੍ਰਭਾਵਤ ਜਾਂ ਨੁਕਸਾਨਿਆ ਨਹੀਂ ਗਿਆ। ਈਰਾਨ ਨੇ 2022 ’ਚ ਇਰਬਿਲ ’ਚ ਅਮਰੀਕੀ ਵਣਜ ਦੂਤਘਰ ਨੇੜੇ ਹੋਏ ਮਿਜ਼ਾਈਲ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਸੀ ਕਿ ਇਹ ਹਮਲਾ ਸੀਰੀਆ ’ਚ ਇਜ਼ਰਾਇਲੀ ਹਮਲੇ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ, ਜਿਸ ’ਚ ਉਸ ਦੇ ਰੈਵੋਲਿਊਸ਼ਨਰੀ ਗਾਰਡ ਦੇ ਦੋ ਮੈਂਬਰ ਮਾਰੇ ਗਏ ਸਨ।

 (For more Punjabi news apart from Iran launches missile strikes in Iraq and Syria, stay tuned to Rozana Spokesman)

Tags: iran, iraq, syria

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement