ਅਮਰੀਕੀ ਵਿਗਿਆਨਕਾਂ ਦਾ ਦਾਅਵਾ-2022 ਤੱਕ ਰਹਿ ਸਕਦੀ ਹੈ ਸੋਸ਼ਲ ਡਿਸਟੈਂਸਿੰਗ
Published : Apr 16, 2020, 6:41 pm IST
Updated : Apr 16, 2020, 6:41 pm IST
SHARE ARTICLE
Photo
Photo

ਹਾਰਵਰਡ ਯੂਨੀਵਰਸਿਟੀ (Harvard University)  ਵਿਚ ਕੀਤੀ ਗਈ ਇਸ ਖੋਜ ਅਨੁਸਾਰ ਅਮਰੀਕਾ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਦੀ ਜਲਦ ਤੋਂ ਜਲਦ ਜ਼ਰੂਰਤ ਹੈ

ਵਾਸ਼ਿੰਗਟਨ: ਹਾਰਵਰਡ ਯੂਨੀਵਰਸਿਟੀ (Harvard University)  ਵਿਚ ਕੀਤੀ ਗਈ ਇਸ ਖੋਜ ਅਨੁਸਾਰ ਅਮਰੀਕਾ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਦੀ ਜਲਦ ਤੋਂ ਜਲਦ ਜ਼ਰੂਰਤ ਹੈ, ਜੇਕਰ ਅਜਿਹਾ ਨਹੀਂ ਹੋ ਪਾਇਆ ਤਾਂ ਸੋਸ਼ਲ ਡਿਸਟੈਂਸਿੰਗ (Social distancing) ਭਾਵ ਸਮਾਜਿਕ ਦੂਰੀ ਦੀ ਪ੍ਰਕਿਰਿਆ ਅਗਲੇ 2 ਸਾਲ ਤੱਕ ਜਾਰੀ ਰੱਖਣੀ ਪੈ ਸਕਦੀ ਹੈ।

File PhotoFile Photo

ਜੇਕਰ ਅਮਰੀਕਾ ਵਿਚ ਕੋਰੋਨਾ ਦਾ ਐਂਟੀਡਾਟ ਜਲਦੀ ਨਹੀਂ ਮਿਲਿਆ ਤਾਂ ਇਸ ਨਾਲ ਜਨਜੀਵਨ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਸਾਲ 2022 ਤੱਕ ਜਾਰੀ ਰੱਖਣਾ ਪੈ ਸਕਦਾ ਹੈ। ਇਸ ਕਾਰਨ ਭੀੜ ਵਾਲੀਆਂ ਸੰਸਥਾਵਾਂ ਤੇ ਸਕੂਲਾਂ ਆਦਿ ਨੂੰ ਬੰਦ ਰੱਖਣਾ ਪੈ ਸਕਦਾ ਹੈ। ਇਸ ਦੀ ਜਾਣਕਾਰੀ ਹਾਰਵਰਡ ਟੀਐਚ ਚਾਨ ਸਕੂਲ ਦੇ ਖੋਜਕਰਤਾਵਾਂ ਨੇ ਦਿੱਤੀ ਹੈ।

File PhotoFile Photo

ਉਹਨਾਂ ਦੀ ਖੋਜ ਅਨੁਸਾਰ ਅਮਰੀਕਾ ਵਿਚ ਹਾਲੇ ਵੀ ਕੁਝ ਸਮੇਂ ਤੱਕ ਸੋਸ਼ਲ ਡਿਸਟੈਂਸਿੰਗ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣਿਆ ਰਹਿ ਸਕਦਾ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਕੀਤੇ ਗਏ ਦਾਅਵੇ ਅਨੁਸਾਰ ਇਸ ਸਾਲ ਗਰਮੀਆਂ ਤੱਕ ਕੋਰੋਨਾ ਮਹਾਮਾਰੀ ‘ਤੇ ਕਾਬੂ ਪਾ ਲਿਆ ਜਾਵੇਗਾ।

File PhotoFile Photo

ਪਰ ਹੁਣ ਹਾਰਵਰਡ ਯੂਨੀਵਰਸਿਟੀ ਦੀ ਖੋਜ ਦੇ ਨਤੀਜੇ ਨੇ ਇਸ ਦਾਅਵੇ ਨੂੰ ਗਲਤ ਕਰਾਰ ਦਿੱਤਾ ਹੈ। ਇਹ ਖੋਜ ਰਿਪੋਰਟ ਯੂਨੀਵਰਸਿਟੀ ਦੇ ਰਿਸਰਚ ਜਰਨਲ ਸਾਇੰਸ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਵਿਚ ਖੋਜਕਰਤਾਵਾਂ ਨੇ ਕੋਰੋਨਾ ਦੀ ਅੱਜ ਦੀ ਸਥਿਤੀ ਦਾ ਮੁਲਾਂਕਣ ਕਰ ਕੇ ਇਹ ਅਨੁਮਾਨ ਲਗਾਇਆ ਹੈ।

File PhotoFile Photo

ਸਟੀਫਨ ਕਿਸਲਰ ਦੀ ਅਗਵਾਈ ਵਿਚ ਹੋਈ ਇਸ ਖੋਜ ਅਨੁਸਾਰ, ਜੇਕਰ ਅਗਲੇ ਕੁਝ ਮਹੀਨਿਆਂ ਵਿਚ ਕੋਰੋਨਾ ਉੱਤੇ ਕੰਟਰੋਲ ਕਰ ਲਿਆ ਜਾਂਦਾ ਹੈ, ਤਾਂ ਵੀ ਸਾਵਧਾਨੀ ਵਰਤਦੇ ਰਹਿਣਾ ਪਵੇਗਾ ਕਿਉਂਕਿ ਕੋਰੋਨਾ ਸੰਕਰਮਣ 2024 ਦੇ ਅੰਤ ਤੱਕ ਟੁਕੜਿਆਂ-ਟੁਕੜਿਆਂ ਵਿਚ ਵਾਪਸੀ ਕਰ ਸਕਦਾ ਹੈ। ਸਥਿਤੀ ਵਿਚ ਥੋੜੀ ਜਿਹੀ ਢਿੱਲ ਵੀ ਕੋਰੋਨਾ ਵਾਇਰਸ  ਨੂੰ ਹੋਰ ਤਾਕਤਵਰ ਬਣਾ ਸਕਦੀ ਹੈ, ਜੋ ਕਿ ਮਨੁੱਖੀ ਹੋਂਦ ਲਈ ਵੱਡਾ ਖਤਰਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement