
ਪ੍ਰਸ਼ਾਸਨ ਨੇ ਦੱਸਿਆ ਕਿ ਦੋ ਇੰਜਣ ਵਾਲੇ ਛੋਟੇ ਜਹਾਜ਼ ਨੇ ਮਾਂਟੇਰੀ ਰੀਜ਼ਨਲ ਏਅਰਪੋਰਟ ਤੋਂ ਉਡਾਣ ਭਰੀ ਸੀ
ਕੈਲੀਫੋਰਨੀਆ : ਅਕਸਰ ਕਿਹਾ ਜਾਂਦਾ ਹੈ ਕਿ ਮੌਤ ਆਸਮਾਨ ਤੋਂ ਆਉਂਦੀ ਹੈ। ਲੱਗਭੱਗ ਇਸੇ ਤਰ੍ਹਾਂ ਅਮਰੀਕਾ ਦੇ ਇਕ ਸ਼ਹਿਰ ਵਿਚ ਹੋਇਆ ਜਿਥੇ ਇਕ ਜਹਾਜ਼ ਘਰ ’ਤੇ ਆਣ ਡਿੱਗਾ। ਦਰਅਸਲ ਉਤਰੀ ਕੈਲੀਫੋਰਨੀਆ ਦੀ ਪਹਾੜੀਆਂ ਵਿਚ ਇੱਕ ਖਾਲੀ ਘਰ ’ਤੇ ਛੋਟਾ ਜਹਾਜ਼ ਡਿੱਗਣ ਨਾਲ ਉਸ ਵਿਚ ਸਵਾਰ ਦੋ ਮਹਿਲਾਵਾਂ ਦੀ ਮੌਤ ਹੋ ਗਈ।
USA: Two women killed in plane crash
ਪੈਸੀਫਿਕ ਗਰੋਵ ਦੀ ਰਹਿਣ ਵਾਲੀ ਮੈਰੀ ਐਲਨ ਕਾਰਲਿਨ ਮੰਗਲਵਾਰ ਨੂੰ ਹਾਦਸੇ ਦੇ ਸਮੇਂ ਜਹਾਜ਼ ਉਡਾ ਰਹੀ ਸੀ ਅਤੇ ਉਸ ਦੇ ਨਾਲ ਰੈਂਚੋ ਦੀ ਐਲਿਸ ਡਾਇਨੇ ਵੀ ਸਵਾਰ ਸੀ। ਡਾਇਨੇ ਦੇ ਘਰ ਵਾਲਿਆਂ ਨੇ ਇਹ ਜਾਣਕਾਰੀ ਦਿੱਤੀ।
USA: Two women killed in plane crash
ਪ੍ਰਸ਼ਾਸਨ ਨੇ ਦੱਸਿਆ ਕਿ ਦੋ ਇੰਜਣ ਵਾਲੇ ਛੋਟੇ ਜਹਾਜ਼ ਨੇ ਮਾਂਟੇਰੀ ਰੀਜ਼ਨਲ ਏਅਰਪੋਰਟ ਤੋਂ ਉਡਾਣ ਭਰੀ ਸੀ। ਕੁਝ ਹੀ ਦੇਰ ਬਾਅਦ ਉਹ ਸ਼ਹਿਰ ਤੋਂ ਕਰੀਬ ਅੱਠ ਕਿਲੋਮੀਟਰ ਦੂਰ ਰਿਹਾਇਸ਼ੀ ਇਲਾਕੇ ਵਿਚ ਇੱਕ ਘਰ ’ਤੇ ਡਿੱਗ ਪਿਆ। ਇਸ ਤੋਂ ਬਾਅਦ ਘਰ ਵਿਚ ਅੱਗ ਲੱਗ ਗਈ, ਜੋ ਆਸ ਪਾਸ ਦੀ ਝਾੜੀਆਂ ਤੱਕ ਫੈਲ ਗਈ। ਲੇਕਿਨ ਉਸ ’ਤੇ ਕਾਬੂ ਪਾ ਲਿਆ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਕਾਰਲਿਨ ਦਾ ਸੀ ਅਤੇ ਉਹ ਪੇਸ਼ੇਵਰ ਜਹਾਜ਼ ਟਰੇਨਰ ਸੀ। ਉਹ ਡਾਇਨੇ ਨੂੰ ਮਾਂਟੇਰੀ ਤੋਂ ਮਾਥਰ ਲੈ ਜਾਣ ਵਾਲੀ ਸੀ।