ਵਿਦੇਸ਼ ਵਿਚ ਤਰੱਕੀ ਕਰ ਪੰਜਾਬ ਦੀ ਧੀ ਨੇ ਵਧਾਇਆ ਪੰਜਾਬ ਦਾ ਮਾਣ  
Published : Sep 16, 2019, 10:53 am IST
Updated : Sep 16, 2019, 10:53 am IST
SHARE ARTICLE
West midlands polices first sikh female superintendent
West midlands polices first sikh female superintendent

ਪੰਜਾਬਣ ਹਾਰਵੀ ਖਟਕਰ ਇੰਗਲੈਂਡ ਦੀ ਵੈਸਟ ਮਿਡਲੈਂਡਸ ਪੁਲਿਸ ਵਿਚ ਸੁਪਰੀਡੈਂਟ ਬਣੀ ਹੈ।

ਇੰਗਲੈਂਡ: ਸਿੱਖਾਂ ਦੀ ਅੱਜ ਕੱਲ੍ਹ ਹਰ ਪਾਸੇ ਤਰੱਕੀ ਹੈ। ਸਿੱਖਾਂ ਨੇ ਦੇਸ਼ਾਂ ਵਿਦੇਸ਼ਾਂ ਵਿਚ ਬਹੁਤ ਮੱਲਾਂ ਮਾਰੀਆਂ ਹਨ। ਅੱਜ ਵੀ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਪੰਜਾਬ ਦੀ ਸ਼ਾਨ ਹੋਰ ਵਧ ਗਈ ਹੈ। ਜੀ ਹਾਂ ਵਿਦੇਸ਼ ਵਿਚ ਸਿੱਖ ਮਹਿਲਾ ਨੇ ਫਿਰ ਵਧਾਇਆ ਪੰਜਾਬ ਦਾ ਮਾਣ ਵਧਾਇਆ ਹੈ। ਪੰਜਾਬਣ ਹਾਰਵੀ ਖਟਕਰ ਇੰਗਲੈਂਡ ਦੀ ਵੈਸਟ ਮਿਡਲੈਂਡਸ ਪੁਲਿਸ ਵਿਚ ਸੁਪਰੀਡੈਂਟ ਬਣੀ ਹੈ। ਉਹ ਇਹ ਅਹੁਦਾ ਪਾਉਣ ਵਾਲੀ ਪਹਿਲੀ ਸਿੱਖ ਮਹਿਲਾ ਬਣ ਗਈ ਹੈ।

KJdlsHarvi Khatkar ਹਾਰਵੀ ਨੇ ਕਿਹਾ “ ਉਸ ਨੂੰ ਉਮੀਦ ਹੈ ਕਿ ਉਸ ਦੀ ਤਰੱਕੀ ਹੋਰਨਾਂ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰੇਗੀ ਅਤੇ ਉਹ ਇੱਕ ਪੁਲਿਸ ਅਧਿਕਾਰੀ ਬਣਨ ਲਈ ਅੱਗੇ ਆਉਣਗੇ। ਮੈਂ ਖੁਸ਼ ਹਾਂ ਕਿ ਸੇਵਾ ਦੌਰਾਨ ਉਸ ਨੂੰ ਬਾਰ-ਬਾਰ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣ ਦਾ ਮੌਕਾ ਮਿਲਿਆ ਹੈ”। ਹਾਰਵੀ ਪਿਛਲੇ 25 ਸਾਲਾਂ ਤੋਂ ਪੁਲਿਸ ਸੇਵਾ ਵਿਚ ਹੈ ਅਤੇ ਵਿਭਾਗ ਵਿਚ ਇਸ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਮਹਿਲਾ ਸਿੱਖ ਹੈ। ਉਹ 1993 ਵਿਚ ਪੁਲਿਸ ਫੋਰਸ ਵਿਚ ਭਰਤੀ ਹੋਈ ਸੀ।

ਹਾਰਵੀ ਨੇਬਰਹੁੱਡ ਪੁਲਿਸਿੰਗ, ਰਿਸਪਾਂਸ, ਫੋਰਸ ਇੰਸੀਡੈਂਟ ਮੈਨੇਜਰ ਵੀ ਰਹਿ ਚੁੱਕੀ ਹੈ। ਉਹ ਹਥਿਆਰਾਂ ਅਤੇ ਪਬਲਿਕ ਆਰਡਰ ਦਾ ਕਮਾਂਡਰ ਵੀ ਹੈ। ਪੁਲਿਸ ਵਿਭਾਗ ਵਿਚ, ਉਸ ਨੇ ਬਰਮਿੰਘਮ, ਡਡਲੇ, ਸੈਂਡਵੈਲ, ਵਾਲਸਲ ਅਤੇ ਵੋਲਵਰਹੈਂਪਟਨ ਵਿਚ ਸੇਵਾ ਦੌਰਾਨ ਵੱਖ-ਵੱਖ ਅਹੁਦਿਆਂ 'ਤੇ ਸੇਵਾਵਾਂ ਦਿੱਤੀਆਂ ਹਨ।

ਵੋਲਵਰਹੈਂਪਟਨ ਵਿਖੇ ਸਭ ਤੋਂ ਸੀਨੀਅਰ ਬੀਐਮਈ ਅਧਿਕਾਰੀ ਹੋਣ ਦੇ ਕਾਰਨ, ਉਸ ਨੇ ਪੁਲਿਸ ਫੋਰਸ ਨੂੰ ਮੋਰਡਨ ਬਣਾਉਣ ਲਈ ਸਖਤ ਮਿਹਨਤ ਕੀਤੀ। ਉਸ ਨੇ ਇਹ ਸਫਲਤਾ ਪੁਲਿਸ ਦੀ ਕਾਫ਼ੀ ਗੁੰਝਲਦਾਰ ਪ੍ਰਕਿਰਿਆ ਤੋਂ ਬਾਅਦ ਪ੍ਰਾਪਤ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement