
ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ 15 ਅਤਿਵਾਦੀਆਂ ਨੂੰ ਮਿਲੀ ਮੌਤ ਦੀ ਸਜ਼ਾ ਦੀ ਐਤਵਾਰ ਨੂੰ ਪੁਸ਼ਟੀ ਕੀਤੀ। ਇਹ ਅਤਿਵਾਦੀ ਨਾਗਰਿਕਾਂ...
ਪੇਸ਼ਾਵਰ : (ਭਾਸ਼ਾ) ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ 15 ਅਤਿਵਾਦੀਆਂ ਨੂੰ ਮਿਲੀ ਮੌਤ ਦੀ ਸਜ਼ਾ ਦੀ ਐਤਵਾਰ ਨੂੰ ਪੁਸ਼ਟੀ ਕੀਤੀ। ਇਹ ਅਤਿਵਾਦੀ ਨਾਗਰਿਕਾਂ ਦੀ ਹੱਤਿਆ ਅਤੇ ਪੇਸ਼ਾਵਰ ਵਿਚ ਸਾਲ 2016 ਵਿਚ ਈਸਾਈ ਕਲੋਨੀ ਵਿਚ ਆਤਮਘਾਤੀ ਹਮਲਿਆਂ ਵਿਚ ਸ਼ਾਮਿਲ ਸਨ। ਫੌਜ ਦੀ ਮੀਡੀਆ ਸ਼ਾਖਾ ਇੰਟਰ ਸਰਵਿਸਿਜ ਪਬਲਿਕ ਰਿਲੇਸ਼ਨਸ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਜਨਰਲ ਬਾਜਵਾ ਨੇ 15 ਅਤਿਵਾਦੀਆਂ ਨੂੰ ਮਿਲੀ ਮੌਤ ਦੀ ਸਜ਼ਾ ਦੀ ਪੁਸ਼ਟੀ ਕਰ ਦਿਤੀ ਜੋ ਅਤਿਵਾਦ ਨਾਲ ਸਬੰਧਤ ਘਿਨਾਉਣੇ ਅਪਰਾਧਾਂ ਵਿਚ ਸ਼ਾਮਿਲ ਸਨ।
Pak army chief
ਬਿਆਨ ਵਿਚ ਕਿਹਾ ਗਿਆ ਹੈ ਕਿ ਅਤਿਵਾਦੀਆਂ ਨੂੰ ਜਥਿਆਂਰਬੰਦ ਬਲਾਂ/ਕਾਨੂੰਨ ਲਾਗੂ ਕਰਨ ਵਾਲੀ ਏਜੰਸੀਆਂ ਉਤੇ ਹਮਲਾ ਕਰਨ, ਪੇਸ਼ਾਵਰ ਦੇ ਨੇੜੇ ਈਸਾਈ ਕਲੋਨੀ ਉਤੇ ਹਮਲੇ ਵਿਚ ਸ਼ਾਮਿਲ ਆਤਮਘਾਤੀ ਹਮਲਾਵਰਾਂ ਨੂੰ ਉਕਸਾਉਣ, ਵਿਦਿਅਕ ਸੰਸਥਾਨਾਂ ਨੂੰ ਤਬਾਹ ਕਰਨ ਅਤੇ ਨਿਰਦੋਸ਼ ਨਾਗਰਿਕਾਂ ਦੀ ਹੱਤਿਆ ਦੇ ਜੁਰਮ ਵਿਚ ਸਜ਼ਾ ਦਿਤੀ ਗਈ। ਸਤੰਬਰ 2016 ਵਿਚ ਚਾਰ ਆਤਮਘਾਤੀ ਹਮਲਾਵਰਾਂ ਨੇ ਪੇਸ਼ਾਵਰ ਵਿਚ ਈਸਾਈ ਕਲੋਨੀ ਵਿਚ ਹਮਲਾ ਕਰ ਦਿਤਾ ਸੀ। ਇਹ ਕਲੋਨੀ ਫੌਜ ਦੀ ਛਾਉਣੀ ਦੇ ਬਾਹਰ ਸਥਿਤ ਹੈ। ਤਾਲਿਬਾਨ ਦੇ ਇਕ ਧੜੇ ਜਮਾਤ - ਉਰ ਅਹਰਾਰ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
Pak army chief
ਬਿਆਨ ਵਿਚ ਕਿਹਾ ਗਿਆ ਹੈ ਕਿ ਪਾਬੰਦੀਸ਼ੁਦਾ ਸੰਗਠਨ ਦੇ ਇਕ ਮੈਂਬਰ ਇਬਰਾਰ ਨੇ ਪੇਸ਼ਾਵਰ ਦੇ ਨੇੜੇ ਕਲੋਨੀ ਉਤੇ ਹਮਲਾ ਕਰਨ ਲਈ ਆਤਮਘਾਤੀ ਹਮਲਾਵਰਾਂ ਨੂੰ ਉਕਸਾਇਆ ਅਤੇ ਉਨ੍ਹਾਂ ਨੂੰ ਹਥਿਆਰ, ਆਤਮਘਾਤੀ ਜੈਕੇਟ ਅਤੇ ਵਾਹਨ ਉਪਲੱਬਧ ਕਰਾਏ। ਦੋਸ਼ੀਆਂ ਨੇ ਅਪਣਾ ਜੁਰਮ ਕਬੂਲ ਕਰ ਲਿਆ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿਤੀ ਗਈ। ਬਿਆਨ ਵਿਚ ਕਿਹਾ ਗਿਆ ਕਿ ਦੋਸ਼ੀਆਂ ਦੀ ਅਤਿਵਾਦੀ ਗਤੀਵਿਧੀਆਂ ਕਾਰਨ 34 ਲੋਕਾਂ ਦੀ ਮੌਤ ਹੋਈ। ਉਨ੍ਹਾਂ ਕੋਲੋਂ ਹਥਿਆਰ ਅਤੇ ਵਿਸਫੋਟਕ ਸਮੱਗਰੀ ਵੀ ਬਰਾਮਦ ਹੋਈ। ਮੌਤ ਦੀ ਸਜ਼ਾ ਤੋਂ ਇਲਾਵਾ 20 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਦਿਤੀ ਗਈ।