
ਪੁਲਿਸ ਨੇ ਅੰਜੂ ਦੇ ਪਤੀ ਚਲਾਵਲਨ ਸਾਜੂ (52) ਵਾਸੀ ਕੰਨੂਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਲੰਡਨ: ਇੰਗਲੈਂਡ ਵਿਚ ਇਕ ਭਾਰਤੀ ਮੂਲ ਦੀ ਨਰਸ ਅਤੇ ਉਸ ਦੇ ਦੋ ਬੱਚਿਆਂ ਦੀ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਨੌਰਥੈਂਪਟਨ ਸ਼ਹਿਰ ਦੇ ਕੇਟਰਿੰਗ ਵਿਚ ਵਾਪਰੀ। ਮ੍ਰਿਤਕਾਂ ਦੀ ਪਛਾਣ ਕੋਟਾਯਮ ਦੇ ਵਾਈਕੋਮ ਦੀ ਅੰਜੂ (40) ਅਤੇ ਉਸ ਦੇ ਬੱਚਿਆਂ ਜਾਨਵੀ (4) ਅਤੇ ਜੀਵਾ (6) ਵਜੋਂ ਹੋਈ ਹੈ।
ਪੁਲਿਸ ਨੇ ਅੰਜੂ ਦੇ ਪਤੀ ਚਲਾਵਲਨ ਸਾਜੂ (52) ਵਾਸੀ ਕੰਨੂਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਜਦੋਂ ਵੀਰਵਾਰ ਨੂੰ ਅੰਜੂ ਦੇ ਪਰਿਵਾਰ ਅਤੇ ਦੋਸਤਾਂ ਨੇ ਉਸ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਜਵਾਬ ਨਹੀਂ ਮਿਲਿਆ। ਜਦੋਂ ਉਸ ਦੇ ਕੁਝ ਦੋਸਤ ਘਰ ਆਏ ਤਾਂ ਉਹਨਾਂ ਨੇ ਘਰ ਨੂੰ ਅੰਦਰੋਂ ਤਾਲਾ ਲੱਗਾ ਦੇਖਿਆ।
ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਤਿੰਨੋਂ ਖੂਨ ਨਾਲ ਲੱਥਪੱਥ ਹਾਲਤ ਵਿਚ ਮਿਲੇ। ਉਦੋਂ ਤੱਕ ਅੰਜੂ ਦੀ ਮੌਤ ਹੋ ਚੁੱਕੀ ਸੀ। ਹਾਲਾਂਕਿ ਗੰਭੀਰ ਜ਼ਖਮੀ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਔਰਤ ਯੂਕੇ ਦੇ ਕੇਟਰਿੰਗ ਜਨਰਲ ਹਸਪਤਾਲ ਵਿਚ ਨੌਕਰੀ ਕਰਦੀ ਸੀ। ਸਾਜੂ ਇਕ ਹੋਟਲ ਵਿਚ ਕੰਮ ਕਰਦਾ ਸੀ। ਉਹ ਪਿਛਲੇ ਇਕ ਸਾਲ ਤੋਂ ਯੂਕੇ ਵਿਚ ਹੈ।