
ਐਕੁਏਰੀਅਮ ਫਟਣ ਤੋਂ ਬਾਅਦ ਹਜ਼ਾਰਾਂ ਲੀਟਰ ਪਾਣੀ ਹੋਟਲ ਅਤੇ ਸੜਕ 'ਤੇ ਫੈਲ ਗਿਆ।
ਬਰਲਿਨ: ਜਰਮਨੀ ਦੀ ਰਾਜਧਾਨੀ ਬਰਲਿਨ ਦੇ ਇਕ ਹੋਟਲ ਵਿਚ ਸਥਿਤ 46 ਫੁੱਟ ਦਾ ਐਕੁਏਰੀਅਮ ਅਚਾਨਕ ਫਟ ਗਿਆ। ਐਕਵਾਡੋਮ ਨਾਂਅ ਦੇ ਇਸ ਐਕੁਏਰੀਅਮ ਵਿਚ ਹਜ਼ਾਰਾਂ ਲੀਟਰ ਪਾਣੀ ਵਿਚ 1500 ਮੱਛੀਆਂ ਸਨ। ਐਕੁਏਰੀਅਮ ਫਟਣ ਤੋਂ ਬਾਅਦ ਹਜ਼ਾਰਾਂ ਲੀਟਰ ਪਾਣੀ ਹੋਟਲ ਅਤੇ ਸੜਕ 'ਤੇ ਫੈਲ ਗਿਆ।
ਰਿਪੋਰਟ ਮੁਤਾਬਕ ਬਰਲਿਨ ਦੇ ਰੈਡੀਸਨ ਬਲੂ ਹੋਟਲ ਵਿਚ ਇਕ ਵਿਸ਼ਾਲ ਸਿਲੰਡਰ ਐਕੁਏਰੀਅਮ ਰੱਖਿਆ ਗਿਆ ਸੀ। ਇਹ ਦੁਨੀਆ ਦਾ ਸਭ ਤੋਂ ਵੱਡਾ ਫ੍ਰੀ-ਸਟੈਂਡਿੰਗ ਐਕੁਏਰੀਅਮ ਸੀ। ਪੁਲਿਸ ਮੁਤਾਬਕ ਜਲਜੀਵ ਦਾ ਭਾਰੀ ਨੁਕਸਾਨ ਹੋਇਆ ਹੈ। ਸ਼ੀਸ਼ੇ ਦੇ ਟੁਕੜੇ ਕਾਰਨ ਹੋਟਲ ਦੇ ਦੋ ਕਰਮਚਾਰੀ ਵੀ ਜ਼ਖਮੀ ਹੋ ਗਏ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਐਕੁਏਰੀਅਮ 2004 'ਚ ਬਣਾਇਆ ਗਿਆ ਸੀ। ਇਸ ਨੂੰ ਦੋ ਸਾਲ ਪਹਿਲਾਂ ਆਧੁਨਿਕ ਬਣਾਇਆ ਗਿਆ ਸੀ ਅਤੇ ਅੰਦਰ ਲਿਫਟ ਵੀ ਸੀ। ਹੋਟਲ ਦੇ ਕੁਝ ਕਮਰਿਆਂ ਤੋਂ ਐਕੁਏਰੀਅਮ ਦਾ ਨਜ਼ਾਰਾ ਵੀ ਦਿਖਾਈ ਦਿੰਦਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਘਟਨਾ ਸਮੇਂ ਹੋਟਲ ਵਿਚ 350 ਲੋਕ ਮੌਜੂਦ ਸਨ।