ਯੂ-ਟਿਊਬ 'ਤੇ ਅਜਿਹੇ ਵੀਡੀਓਜ਼ ਪਾਏ ਤਾਂ ਬੰਦ ਹੋ ਜਾਵੇਗਾ ਚੈਨਲ
Published : Jan 17, 2019, 2:54 pm IST
Updated : Jan 17, 2019, 2:55 pm IST
SHARE ARTICLE
YouTube
YouTube

ਯੂ-ਟਿਊਬ ਨੇ ਸਾਫ ਕਹਿ ਦਿਤਾ ਹੈ ਕਿ ਮਨੁੱਖੀ ਜਾਨ ਨੂੰ ਖ਼ਤਰੇ ਵਿਚ ਪਾਉਣ ਵਾਲੇ ਇਹਨਾਂ ਵੀਡੀਓਜ਼ ਲਈ ਹੁਣ ਕੋਈ ਥਾਂ ਨਹੀਂ ਹੋਵੇਗੀ।

ਨਵੀਂ ਦਿੱਲੀ : ਯੂ-ਟਿਊਬ 'ਤੇ ਖ਼ਤਰਨਾਕ ਚੁਣੌਤੀਪੂਰਨ ਵੀਡੀਓਜ਼ ਹੁਣ ਨਹੀਂ ਪਾਏ ਜਾ ਸਕਣਗੇ। ਇਹਨਾਂ ਵੀਡੀਓਜ਼  ਕਾਰਨ ਕਈ ਲੋਕਾਂ ਦੀ ਮੌਤ ਅਤੇ ਜਖ਼ਮੀ ਹੋਣ ਦੀਆਂ ਖ਼ਬਰਾਂ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਯੂ-ਟਿਊਬ ਨੇ ਸਾਫ ਕਹਿ ਦਿਤਾ ਹੈ ਕਿ ਮਨੁੱਖੀ ਜਾਨ ਨੂੰ ਖ਼ਤਰੇ ਵਿਚ ਪਾਉਣ ਵਾਲੇ ਇਹਨਾਂ ਵੀਡੀਓਜ਼ ਲਈ ਹੁਣ ਕੋਈ ਥਾਂ ਨਹੀਂ ਹੋਵੇਗੀ। ਯੂ-ਟਿਊਬ 'ਤੇ ਬਲੂ ਵਹੇਲ ਗੇਮ, ਕਿਕੀ ਡਾਂਸ, ਬਰਡਬੌਕਸ ਵਰਗੇ ਕਈ ਖ਼ਤਰਨਾਕ ਚੁਣੌਤੀ ਭਰੇ ਵੀਡੀਓ ਵਾਇਰਲ ਹੋਏ ਹਨ, ਜਿਹਨਾਂ ਨੂੰ ਆਮ ਲੋਕਾਂ ਨੇ ਪਸੰਦ ਕੀਤਾ।

YouTube bans challenging videos Ban on challenging videos

ਲੋਕ ਇਹਨਾਂ ਨੂੰ ਦੇਖ ਕੇ ਇਹਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਉਹਨਾਂ ਲਈ ਜਾਨਲੇਵਾ ਵੀ ਹੋ ਸਕਦੇ ਹਨ । ਇਹ ਮੰਗ ਵੀ ਉੱਠੀ ਹੈ ਕਿ ਇਸ ਤਰ੍ਹਾਂ ਦੇ ਵੀਡੀਓਜ਼ 'ਤੇ ਪਾਬੰਦੀ ਲਗਣੀ ਚਾਹੀਦੀ ਹੈ। ਪਿਛਲੇ ਸਾਲ ਅਪ੍ਰੈਲ ਵਿਚ ਯੂ-ਟਿਊਬ ਨੇ ਅਜਿਹੇ ਲੋਕਾਂ 'ਤੇ ਰੋਕ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਅਜਿਹੀ ਸਮੱਗਰੀ ਹੁਣ ਵੀ ਸੋਸ਼ਲ ਸਾਈਟਸ 'ਤੇ ਮੌਜੂਦ ਹੈ। ਯੂ-ਟਿਊਬ ਨੇ ਕਿਹਾ ਕਿ ਉਹਨਾਂ ਸ਼ਰਾਰਤ ਭਰੇ ਵੀਡੀਓਜ਼ 'ਤੇ ਵੀ ਰੋਕ ਲਗਾਈ ਜਾਵੇਗੀ ਜੋ ਛੇਟੋ ਬੱਚਿਆਂ ਨੂੰ ਭਾਵਨਾਤਮਕ ਪੱਖ ਤੋਂ ਨੁਕਸਾਨ ਪਹੁੰਚਾਉਂਦੇ ਹਨ।

YouTube Has Decided to Ban Dangerous PranksYouTube Has Decided to Ban Dangerous Pranks

ਯੂ-ਟਿਊਬ ਮੁਤਾਬਕ ਅਜਿਹੇ ਵੀਡੀਓਜ਼ ਦੀ ਪੂਰੀ ਸੂਚੀ ਤਾਂ ਉਪਲਬਧ ਨਹੀਂ ਹੈ ਪਰ ਉਹ ਇਸ ਸਬੰਧੀ ਜਾਣਕਾਰੀ ਇੱਕਠੀ ਕਰਨ ਵਿਚ ਲਗੇ ਹੋਏ ਹਨ ਤਾਂ ਕਿ ਇਹਨਾਂ 'ਤੇ ਰੋਕ ਲਗਾਈ ਜਾ ਸਕੇ। ਮਈ ਮਹੀਨੇ ਸ਼ਿਕਾਗੋ ਵਿਚ 20 ਸਾਲ ਦੀ ਮੋਨਾਲਿਸਾ ਪੇਰੇਜ਼ ਅਤੇ 22 ਸਾਲ ਦੀ ਪੈਡਰੋ ਰੁਈਜ਼ ਯੂ-ਟਿਊਬ ਚੈਨਲ ਲਈ ਇਕ ਸਟੰਟ ਰਿਕਾਰਡ ਕਰ ਰਹੇ ਸਨ। ਇਸ ਖ਼ਤਰਨਾਕ ਸਟੰਟ ਨੇ ਮੋਨਾਲੀਸਾ ਦੇ ਦੋਸਤ ਦੀ ਜਾਨ ਲੈ ਲਈ। ਬੀਤੇ ਸਾਲ ਅਮਰੀਕਾ ਦੀ ਇਕ ਮਸ਼ਹੂਰ ਕੰਪਨੀ ਨੇ ਅਪਣੇ ਸਾਬਣ ਦਾ ਪ੍ਰਚਾਰ ਕਰਨ ਲਈ ਇਹ ਅਨੋਖਾ ਇਸ਼ਤਿਹਾਰ ਬਣਾਇਆ।

YouTube issues ban on “dangerous 'Bird Box' YouTube issues ban on “dangerous 'Bird Box'

ਜਿਸ ਵਿਚ ਬੀਮਾਰੀ ਤੋਂ ਬਚਣ ਲਈ ਸਾਬਣ ਖਾਂਦੇ ਹੋਏ ਦਿਖਾਇਆ ਗਿਆ ਸੀ। ਯੂ-ਟਿਊਬ ਮੁਤਾਬਕ ਜੋ ਵੀ ਚੈਨਲ ਇਸ ਤਰ੍ਹਾਂ ਦੇ ਪ੍ਰੈਂਕ ਅਤੇ ਖ਼ਤਰਨਾਕ ਵੀਡੀਓਜ਼ ਪੋਸਟ ਕੇਰਗਾ, ਪਹਿਲੇ ਸਟ੍ਰਾਈਕ ਅਧੀਨ ਉਸ ਚੈਨਲ ਦੇ ਲਾਈਵ ਸਟ੍ਰੀਮਿੰਗ ਫੀਚਰ 'ਤੇ ਪਾਬੰਦੀ ਲਗਾ ਦਿਤੀ ਜਾਵੇਗੀ ਅਤੇ ਤੀਜੇ ਮਹੀਨੇ ਵਿਚ ਦੂਜਾ ਸਟ੍ਰਾਈਕ ਆਉਣ 'ਤੇ ਪਹਿਲਾਂ ਨਾਲੋਂ ਵੱਧ ਫੀਚਰ 'ਤੇ ਪਾਬੰਦੀ ਲਗਾਈ ਜਾਵੇਗੀ। ਇਸ ਤੋਂ ਬਾਅਦ 90 ਦਿਨਾਂ ਦੇ ਅੰਦਰ ਤੀਜਾ ਸਟ੍ਰਾਈਕ ਆਉਣ 'ਤੇ ਯੂ-ਟਿਊਬ ਉਸ ਚੈਨਲ ਨੂੰ ਹਮੇਸ਼ਾ ਲਈ ਬੰਦ ਕਰ ਦੇਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM

MasterShot 'ਚ ਤਰੁਣ ਚੁੱਘ ਦਾ ਧਮਾਕੇਦਾਰ Interview, ਚੋਣ ਨਾ ਲੜਨ ਪਿੱਛੇ ਦੱਸਿਆ ਵੱਡਾ ਕਾਰਨ

09 May 2024 9:10 AM

Bibi Bhathal ਨੇ ਰਗੜੇ Simranjit Singh Mann ਅਤੇ Dalvir Goldy, ਇਕ ਨੂੰ ਮਾਰਿਆ ਮਿਹਣਾ,ਦੂਜੇ ਨੂੰ ਦਿੱਤੀ ਨਸੀਹਤ!

09 May 2024 9:03 AM

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM
Advertisement