
ਸਾਊਦੀ ਅਰਬ ਵਿੱਚ ਇੱਕ ਵੱਡਾ ਹਾਦਸਾ ਹੋ ਗਿਆ। ਜਿੱਥੇ ਇੱਕ ਬਸ ਖੁਦਾਈ ਕਰਨ ਵਾਲੀ ਮਸ਼ੀਨ ਨਾਲ ਟਕਰਾ ਗਈ।
ਰਿਆਦ : ਸਾਊਦੀ ਅਰਬ ਵਿੱਚ ਇੱਕ ਵੱਡਾ ਹਾਦਸਾ ਹੋ ਗਿਆ। ਜਿੱਥੇ ਇੱਕ ਬਸ ਖੁਦਾਈ ਕਰਨ ਵਾਲੀ ਮਸ਼ੀਨ ਨਾਲ ਟਕਰਾ ਗਈ। ਜਿਸਦੇ ਨਾਲ ਬਸ 'ਚ ਸਵਾਰ 35 ਸਵਾਰੀਆਂ ਦੀ ਮੌਤ ਹੋ ਗਈ ਤੇ ਕਈ ਲੋਕ ਜ਼ਖਮੀ ਹੋ ਗਏ।
Saudi Arabia
ਸਥਾਨਕ ਮੀਡੀਆ ਦੇ ਹਵਾਲੇ ਤੋਂ ਪੁਲਿਸ ਦੇ ਇਕ ਬੁਲਾਰੇ ਨੇ ਕਿਹਾ ਕਿ ਮਦੀਨਾ ਖੇਤਰ ਦੇ ਅਲ ਅਖਲ ਇਲਾਕੇ 'ਚ ਇਕ ਬੱਸ ਕਈ ਵਾਹਨਾਂ ਨਾਲ ਜਾ ਟਕਰਾਈ, ਜਿਸ ਕਾਰਨ 35 ਲੋਕਾਂ ਦੀ ਜਾਨ ਚਲੀ ਗਈ। ਟੱਕਰ ਹੋਣ ਕਾਰਨ ਬੱਸ 'ਚ ਅੱਗ ਲੱਗ ਗਈ।
Saudi Arabia
ਰਿਪੋਰਟਾਂ ਮੁਤਾਬਕ ਬੱਸ 'ਚ ਸਾਊਦੀ ਨਾਗਰਿਕ ਸਮੇਤ ਏਸ਼ੀਆਈ ਦੇਸ਼ਾਂ ਦੇ ਨਾਗਰਿਕ ਵੀ ਸਵਾਰ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬੱਸ 'ਚ ਸ਼ਰਧਾਲੂ ਸਨ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਅਜੇ ਹੋਰ ਜਾਣਕਾਰੀ ਪਤਾ ਨਹੀਂ ਲੱਗ ਸਕੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।