
ਅੰਟਾਰਕਟਿਕਾ ਫਤਿਹ ਕਰਨ ਗਏ ਇਹ ਦੋਨੋਂ ਨੌਜਵਾਨਾਂ ਵਿਚੋਂ ਇਕ ਅਮਰੀਕਨ ਐਡਵੇਂਚਰ ਅਥਲੀਟ ਕੋਲਿਨ ਓ ਬਰਾਇਡੀ (33) ਅਤੇ ਦੂਜਾ ਬ੍ਰਿਟਿਸ਼ ਫ਼ੌਜ ਦੇ ਕਪਤਾਨ ਲੂਈਸ ਰੂਡ (49) ਹਨ।
ਚਿਲੀ, ( ਭਾਸ਼ਾ ) : ਪਿਛਲੇ 100 ਸਾਲਾਂ ਦੇ ਇਤਿਹਾਸ ਵਿਚ ਅੰਟਾਰਕਟਿਕਾ ਨੂੰ ਕੋਈ ਪਾਰ ਨਹੀਂ ਕਰ ਸਕਿਆ। ਲਗਭਗ ਦੋ ਸਾਲ ਪਹਿਲਾਂ ਇਕ ਵਿਅਕਤੀ ਨੇ ਇਸ ਮੁਸ਼ਕਲ ਰਾਹ ਨੂੰ ਇਕੱਲੇ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਮੌਤ ਹੋ ਗਈ। ਅੰਟਾਰਕਟਿਕਾ ਨੂੰ ਪਾਰ ਕਰਨ ਦਾ ਹੌਸਲਾ ਲੈ ਕੇ ਹੁਣ ਦੋ ਨੌਜਵਾਨ ਇਸ ਮਿਸ਼ਨ ਲਈ ਨਿਕਲੇ ਹਨ। ਇਹ ਦੋ ਨੌਜਵਾਨ 3 ਨਵੰਬਰ ਨੂੰ ਅੰਟਾਰਕਟਿਕਾ ਵਿਖੇ ਲੈਂਡ ਹੋਏ ਅਤੇ ਇਨ੍ਹਾਂ ਨੇ 65 ਦਿਨਾਂ ਵਿਚ ਅਪਣਾ ਮਿਸ਼ਨ ਪੂਰਾ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ।
The way
ਅੰਟਾਰਕਟਿਕਾ ਨੂੰ ਪਾਰ ਕਰਨ ਦੇ ਲਈ ਉਹ 921 ਮੀਲ ( 1482 ) ਦੀ ਦੂਰੀ ਤੈਅ ਕਰਨਗੇ। ਇਸ ਮਿਸ਼ਨ ਨੂੰ ਪੂਰਾ ਕਰਨ ਲਈ ਦੋਹਾਂ ਨੇ ਪ੍ਰਾਯੋਜਕਾਂ ਅਤੇ ਦਾਨੀਆਂ ਰਾਹੀ 2 ਲੱਖ ਡਾਲਰ ਦੀ ਰਕਮ ਇਕੱਠੀ ਕੀਤੀ ਹੈ। ਅੰਟਾਰਕਟਿਕਾ ਫਤਿਹ ਕਰਨ ਗਏ ਇਹ ਦੋਨੋਂ ਨੌਜਵਾਨਾਂ ਵਿਚੋਂ ਇਕ ਅਮਰੀਕਨ ਐਡਵੇਂਚਰ ਅਥਲੀਟ ਕੋਲਿਨ ਓ ਬਰਾਇਡੀ (33) ਅਤੇ ਦੂਜਾ ਬ੍ਰਿਟਿਸ਼ ਫ਼ੌਜ ਦੇ ਕਪਤਾਨ ਲੂਈਸ ਰੂਡ (49) ਹਨ। ਦੋਨਾਂ ਨੇ ਦੱਸਿਆ ਕਿ ਇਸ ਮਿਸ਼ਨ ਤੇ ਆਉਣ ਤੋਂ ਪਹਿਲਾਂ ਉਹ ਇਕ ਦੂਜੇ ਨੂੰ ਜਾਣਦੇ ਤੱਕ ਨਹੀਂ ਸਨ। ਰੂਡ ਮੁਤਾਹਬਕ ਉਨ੍ਹਾਂ ਨੇ ਅਪ੍ਰੈਲ 2018 ਵਿਚ ਐਲਾਨ ਕੀਤਾ ਸੀ ਕਿ
The two men
ਮੈਂ ਇਕੱਲਾ ਹੀ ਅੰਟਾਰਕਟਿਕਾ ਮਿਸ਼ਨ ਤੇ ਜਾਵਾਂਗਾ। ਉਥੇ ਹੀ ਅਕਤੂਬਰ ਮਹੀਨੇ ਵਿਚਕਾਰ ਓ ਬਰਾਇਡੀ ਨੇ ਇੰਸਟਾਗ੍ਰਾਮ ਤੇ ਅਪਣੇ ਅੰਟਾਰਕਟਿਕਾ ਮਿਸ਼ਨ ਦੀ ਗੱਲ ਸਾਂਝੀ ਕੀਤੀ। ਰੂਡ ਐਡਵੇਂਚਰ ਦਾ ਸ਼ੌਂਕ ਰੱਖਦੇ ਹਨ। ਉਹ 16 ਸਾਲ ਦੀ ਉਮਰ ਵਿਚ ਹੀ ਬ੍ਰਿਟੇਨ ਦੀ ਰਾਇਲ ਨੇਵੀ ਵਿਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ ਬ੍ਰਿਟੇਨ ਦੀ ਫ਼ੌਜ ਵਿਚ ਵੀ ਰਹੇ। ਇਸ ਦੌਰਾਨ ਬ੍ਰਿਟੇਨ ਦੇ ਲਈ ਉਨ੍ਹਾਂ ਨੇ ਤਿੰਨ ਸਾਲ ਤੱਕ ਇਰਾਕ ਅਤੇ ਚਾਰ ਸਾਲ ਤੱਕ ਅਫਗਾਨਿਸਤਾਨ ਵਿਚ ਜੰਗ ਵੀ ਲੜੀ। ਰੂਡ ਕਹਿੰਦੇ ਹਨ ਕਿ ਅੰਟਾਰਕਟਿਕਾ ਪਾਰ ਕਰਨ ਦਾ ਇਹ ਮਿਸ਼ਨ ਅਸਲ ਵਿਚ ਬਹੁਤ ਖ਼ਤਰਨਾਕ ਹੈ,
Antarctica
ਪਰ ਮੈਂ ਅਪਣੀ ਕਾਮਯਾਬੀ ਨੂੰ ਲੈ ਕੇ ਪੂਰੀ ਤਰ੍ਹਾਂ ਆਸ਼ਾਵਾਦੀ ਹਾਂ। ਓ ਬਰਾਇਡੀ ਦਾ ਪਾਲਨ ਪੋਸ਼ਨ ਪੋਰਟਲੈਂਡ ਅਤੇ ਯੇਲ ਦੋ ਥਾਵਾਂ ਤੇ ਹਇਆ ਹੈ। ਐਡਵੇਂਚਰ ਉਨ੍ਹਾਂ ਨੂੰ ਬਹੁਤ ਪੰਸਦ ਹੈ। 2008 ਵਿਚ ਉਹ ਥਾਈਲੈਂਡ ਗਏ ਸਨ। ਉਥੇ ਇਕ ਭਿਆਨਕ ਹਾਦਸੇ ਨੇ ਉਨ੍ਹਾਂ ਦਾ ਜੀਵਨ ਬਦਲ ਦਿਤਾ। ਇਸ ਹਾਦਸੇ ਵਿਚ ਓ ਬਰਾਇਡੀ ਦੇ ਪੈਰ ਬੂਰੀ ਤਰ੍ਹਾਂ ਜਲ ਗਏ। ਡਾਕਟਰਾਂ ਦਾ ਕਹਿਣਾ ਸੀ ਕਿ ਉਹ ਕਦੇ ਆਮ ਲੋਕਾਂ ਵਾਂਗ ਤੁਰ ਨਹੀਂ ਸਕਣਗੇ। ਪਰ ਇਸ ਸਾਲ ਗਰਮੀਆਂ ਵਿਚ ਉਨ੍ਹਾਂ ਨੇ 50 ਰਾਜਾਂ ਵਿਚ ਸੱਭ ਤੋਂ ਉੱਚੇ ਪੁਆਇੰਟ ਨੂੰ ਸਿਰਫ 21 ਦਿਨਾਂ ਵਿਚ ਛੋਹ ਲਿਆ।