2 ਨੌਜਵਾਨਾਂ ਨੇ ਕੀਤਾ ਨਬਾਲਗ ਵਿਦਿਆਰਥਣ ਦਾ ਬਲਾਤਕਾਰ, ਗ੍ਰਿਫ਼ਤਾਰ
Published : Nov 16, 2018, 4:21 pm IST
Updated : Nov 16, 2018, 4:21 pm IST
SHARE ARTICLE
2 youths raped a minor girl
2 youths raped a minor girl

ਸਕੂਲ ਜਾ ਰਹੀ ਨਬਾਲਗ ਵਿਦਿਆਰਥਣ ਨੂੰ ਦੋ ਨੌਜਵਾਨਾਂ ਨੇ ਜ਼ਬਰਨ ਕਾਰ ਵਿਚ ਬਿਠਾਇਆ ਅਤੇ ਫਿਰ ਉਸ ਨੂੰ ਖੇਤ ਵਿਚ...

ਸਰਦੂਲਗੜ੍ਹ (ਪੀਟੀਆਈ) : ਸਕੂਲ ਜਾ ਰਹੀ ਨਬਾਲਗ ਵਿਦਿਆਰਥਣ ਨੂੰ ਦੋ ਨੌਜਵਾਨਾਂ ਨੇ ਜ਼ਬਰਨ ਕਾਰ ਵਿਚ ਬਿਠਾਇਆ ਅਤੇ ਫਿਰ ਉਸ ਨੂੰ ਖੇਤ ਵਿਚ ਬਣੀ ਮੋਟਰ ਦੇ ਕੋਲ ਲੈ ਗਏ। ਉਥੇ ਦੋਵਾਂ ਨੇ ਮਿਲ ਕੇ ਵਿਦਿਆਰਥਣ ਨੂੰ ਹਵਸ ਦਾ ਸ਼ਿਕਾਰ ਬਣਾਇਆ। ਇਸ ਤੋਂ ਬਾਅਦ ਨੌਜਵਾਨਾਂ ਨੇ ਧਮਕੀ ਦੇ ਕੇ ਵਿਦਿਆਰਥਣ ਨੂੰ ਛੱਡ ਦਿਤਾ। ਵਿਦਿਆਰਥਣ ਨੇ ਹੁਣ ਮਾਮਲੇ ਦੀ ਸ਼ਿਕਾਇਤ ਪੁਲਿਸ ਵਿਚ ਦਿੱਤੀ ਹੈ।

ਪੁਲਿਸ ਨੂੰ ਦਿਤੇ ਬਿਆਨਾਂ ਵਿਚ ਵਿਦਿਆਰਥਣ ਨੇ ਦੱਸਿਆ ਕਿ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ 10ਵੀ ਜਮਾਤ ਦੀ ਵਿਦਿਆਰਥਣ ਹੈ। ਕੁਝ ਦਿਨ ਪਹਿਲਾਂ ਉਹ ਸਕੂਲ ਜਾ ਰਹੀ ਸੀ। ਇਸ ਦੌਰਾਨ ਰਸਤੇ ਵਿਚ ਉਸ ਦਾ ਵਾਕਫ਼ ਪਿੰਡ ਫਤਿਹਪੁਰ ਅਮ੍ਰਿਤਪਾਲ ਸਿੰਘ ਅਤੇ ਇਕ ਹੋਰ ਨੌਜਵਾਨ ਖੜ੍ਹਾ ਸੀ। ਇਸ ਦੌਰਾਨ ਅਮ੍ਰਿਤਪਾਲ ਅਤੇ ਉਸ ਦੇ ਦੋਸਤ ਨੇ ਉਸ ਨੂੰ ਜ਼ਬਰਨ ਕਾਰ ਵਿਚ ਬੈਠਾ ਲਿਆ।

ਵਿਦਿਆਰਥਣ ਦੇ ਮੁਤਾਬਕ ਉਹ ਕਾਰ ਨੂੰ ਸਿੱਧਾ ਫਤਿਹਪੁਰ ਪਿੰਡ ਵਿਚ ਸਥਿਤ ਖੇਤਾਂ ਦੇ ਵਿਚ ਬਣੀ ਮੋਟਰ ਦੇ ਕੋਲ ਲੈ ਗਏ। ਉਥੇ ਦੋਵਾਂ ਨੇ ਵਿਦਿਆਰਥਣ ਨਾਲ ਸਮੂਹਿਕ ਕੁਕਰਮ ਕੀਤਾ। ਬਾਅਦ ਵਿਚ ਦੋਵਾਂ ਨੇ ਕਾਰ ‘ਤੋਂ ਉਸ ਨੂੰ ਝੁਨੀਰ ਬਸ ਅੱਡੇ ਦੇ ਕੋਲ ਛੱਡ ਦਿਤਾ। ਦੋਵਾਂ ਨੇ ਉਸ ਨੂੰ ਧਮਕੀ ਦਿਤੀ ਕਿ ਜੇਕਰ ਉਸ ਨੇ ਇਸ ਸਬੰਧ ਵਿਚ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਅਤੇ ਉਸ ਦੇ ਪਰਵਾਰ ਨੂੰ ਜਾਨ ਤੋਂ ਮਾਰ ਦੇਣਗੇ।

ਵਿਦਿਆਰਥਣ ਜਦੋਂ ਘਰ ਪਹੁੰਚੀ ਤਾਂ ਉਸ ਨੇ ਸਾਰੀ ਗੱਲ ਅਪਣੀ ਮਾਂ ਨੂੰ ਦੱਸੀ। ਬਾਅਦ ਵਿਚ ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਵਿਚ ਦਿਤੀ। ਸਬ ਡਿਵੀਜ਼ਨ ਸਰਦੂਲਗੜ ਦੇ ਡੀਐਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਵਿਦਿਆਰਥਣ ਦੇ ਬਿਆਨਾਂ ਦੇ ਆਧਾਰ ‘ਤੇ ਅਮ੍ਰਿਤਪਾਲ ਅਤੇ ਉਸ ਦੇ ਦੋਸਤ ਕੁਲਦੀਪ ਸਿੰਘ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM

'Raid 'ਚ Bikram Majithia ਦੀਆਂ ਕਈ ਬੇਨਾਮੀ ਜਾਇਦਾਦਾਂ ਮਿਲੀਆਂ' Advocate ਵੱਲੋਂ ਵੱਡੇ ਖ਼ੁਲਾਸੇ | Akali Dal

17 Jul 2025 5:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM
Advertisement