
ਦੋ ਫੁੱਟ ਦੇ ਪਾਕਿਸਤਾਨੀ ਬੁਰਹਾਨ ਚਿਸ਼ਤੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਿਹਾ ਹੈ। ਵਿਆਹ ਦੀ ਗ੍ਰੈਂਡ ਰਿਸੈਪਸ਼ਨ 'ਤੇ ਪੰਜਾਬੀ ਗਾਣੇ 'ਤੇ ਨੱਚਦੇ ਹੋਏ ਚਿਸ਼ਤੀ ਦਾ
ਨਵੀਂ ਦਿੱਲੀ : ਦੋ ਫੁੱਟ ਦੇ ਪਾਕਿਸਤਾਨੀ ਬੁਰਹਾਨ ਚਿਸ਼ਤੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਿਹਾ ਹੈ। ਵਿਆਹ ਦੀ ਗ੍ਰੈਂਡ ਰਿਸੈਪਸ਼ਨ 'ਤੇ ਪੰਜਾਬੀ ਗਾਣੇ 'ਤੇ ਨੱਚਦੇ ਹੋਏ ਚਿਸ਼ਤੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਚਿਸ਼ਤੀ ਨੂੰ ਪਿਆਰ ਨਾਲ ਲੋਕ ਬੋਬੋ ਕਹਿੰਦੇ ਹਨ। ਦੱਸ ਦਈਏ ਕਿ ਬੋਬੋ ਪੋਲੀਓ ਸਰਵਾਈਵਰ ਹੈ ਤੇ ਵਹੀਲਚੇਅਰ 'ਤੇ ਹੈ ਪਰ ਉਹ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਜਿਉਂਦੇ ਹਨ।
Two foot tall Bobos Grand Wedding
ਦਿਲਚਸਪ ਗੱਲ ਹੈ ਕਿ ਬੋਬੋ ਨੇ ਜਿਸ ਨਾਲ ਨਿਕਾਹ ਕੀਤਾ ਹੈ, ਉਸ ਦੀ ਲੰਬਾਈ 6 ਫੁੱਟ ਹੈ। ਓਸਲੋ 'ਚ ਪਾਕਿ ਦੇ ਜੋੜੇ ਨੇ ਵਿਆਹ ਦੀ ਪਾਰਟੀ 'ਚ ਬੋਬੋ ਨੇ ਪੰਜਾਬੀ ਨੰਬਰ 'ਤੇ ਡਾਂਸ ਕੀਤਾ ਜਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਉਸ ਦੀ ਛੇ ਫੁੱਟ ਦੀ ਪਤਨੀ ਫ਼ੌਜ਼ੀਆ ਵੀ ਉਸ ਨਾਲ ਸੈਲਫੀ ਕਲਿੱਕ ਕਰਦੇ ਨਜ਼ਰ ਆਈ।
Two foot tall Bobos Grand Wedding
ਬੋਬੋ ਦੀ ਸ਼ਾਹੀ ਦਾਅਵਤ 'ਚ 13 ਮੁਲਕਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ। ਬੋਬੋ ਸਟਾਈਲ ਇਵੈਂਟ, ਸੂਟਸ ਐਂਡ ਮੈਨੇਜਮੈਂਟ ਸਣੇ ਕਈ ਬਿਜਨੈਸ ਚਲਾਉਂਦਾ ਹੈ ਤੇ ਲਗਜ਼ਰੀ ਲਾਈਫ ਜਿਉਂਦਾ ਹੈ। ਉਹ ਨਾਰਵੇ 'ਚ ਭਾਰਤੀ ਫ਼ਿਲਮ ਸਟਾਰ ਸਲਮਾਨ ਖ਼ਾਨ ਦੇ ਬਿੰਗ ਹਿਊਮਨ ਕੈਂਪੇਨ ਨੂੰ ਵੀ ਰਿਪ੍ਰੈਜ਼ੈਂਟ ਕਰਦਾ ਹੈ। ਬੋਬੋ ਨੇ 2017 'ਚ ਸਭ ਤੋਂ ਵਧੀਆ ਪ੍ਰੇਰਣਾ ਵਾਲੇ ਵਿਅਕਤੀ ਦਾ ਐਵਾਰਡ ਜਿੱਤਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।