
ਇਨ੍ਹੀਂ ਦਿਨੀਂ ਗੂਗਲ ਅਪਣੇ ਸਰਚ ਇੰਜਣ ਕਾਰਨ ਚਰਚਾ 'ਚ ਹੈ। ਬੀਤੇ ਦਿਨੀਂ ਗੂਗਲ 'ਤੇ 'ਈਡੀਅਟ' ਸਰਚ ਕਰਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ...
ਇਸਲਾਮਾਬਾਦ, 17 ਦਸੰਬਰ: ਇਨ੍ਹੀਂ ਦਿਨੀਂ ਗੂਗਲ ਅਪਣੇ ਸਰਚ ਇੰਜਣ ਕਾਰਨ ਚਰਚਾ 'ਚ ਹੈ। ਬੀਤੇ ਦਿਨੀਂ ਗੂਗਲ 'ਤੇ 'ਈਡੀਅਟ' ਸਰਚ ਕਰਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਦਿਖਾਈ ਦੇ ਰਹੀ ਸੀ ਤੇ ਹੁਣ ਗੂਗਲ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ 'ਭਿਖਾਰੀ' ਦੱਸ ਰਿਹਾ ਹੈ। ਅਰਥਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਪਾਕਿਸਤਾਨ ਕਰਜ਼ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਹੀ ਕਾਰਨ ਹੈ ਕਿ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਸ ਗੱਲ ਨੂੰ ਲੈ ਕੇ ਇਮਰਾਨ ਖ਼ਾਨ ਦੇ ਕਾਫੀ ਮੀਮਸ ਬਣਾਏ ਜਾ ਰਹੇ ਹਨ।
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਵਿਧਾਨ ਸਭਾ 'ਚ ਇਕ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਇਸ ਪ੍ਰਸਤਾਵ 'ਚ ਗੂਗਲ ਦੇ ਸੀਈਓ ਨੂੰ ਸੰਮਣ ਭੇਜਣ ਦੀ ਗੱਲ ਕਹੀ ਗਈ ਹੈ। ਅਸਲ 'ਚ ਪੰਜਾਬ ਵਿਧਾਨ ਸਭਾ 'ਚ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ 'ਚ ਗੂਗਲ ਦੇ ਸੀਈਓ ਨੂੰ ਸੰਮਣ ਭੇਜ ਕੇ ਪੁੱਛਿਆ ਗਿਆ ਹੈ ਕਿ ਸਰਚ ਇੰਜਨ 'ਚ 'ਭਿਖਾਰੀ' ਸ਼ਬਦ ਸਰਚ ਕਰਨ 'ਤੇ ਇਮਰਾਨ ਖ਼ਾਨ ਦੀ ਤਸਵੀਰ ਸਾਹਮਣੇ ਕਿਉਂ ਆਉਂਦੀ ਹੈ। ਪਾਕਿਸਤਾਨ ਦੀ ਇਕ ਪੱਤਰਕਾਰ ਏਜੰਸੀ ਨੇ ਇਮਰਾਨ ਖ਼ਾਨ ਤੇ ਇਸ ਪ੍ਰਸਤਾਵ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਦੱਸ ਦਈਏ ਕਿ ਪਾਕਿਸਤਾਨ ਇਨੀਂ ਦਿਨੀਂ ਗੰਭੀਰ ਆਰਥਿਕ ਸੰਕਟ ਤੋਂ ਲੰਘ ਰਿਹਾ ਹੈ। ਸਥਿਤੀ ਇਹ ਹੈ ਕਿ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਬਹੁਤ ਘੱਟ ਗਿਆ ਹੈ। ਇਹ ਹੀ ਕਾਰਨ ਹੈ ਕਿ ਪਾਕਿਸਤਾਨ ਅਰਥਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਰਜ਼ਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇਸੇ ਕਾਰਨ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਮਰਾਨ ਖ਼ਾਨ ਦੇ ਕਾਫੀ ਮੀਮਸ ਬਣਾਏ ਜਾ ਰਹੇ ਹਨ।
(ਪੀਟੀਆਈ)