
ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਮਰਾਨ ਖ਼ਾਨ ਦੇ ਬੋਲ...
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਮਰਾਨ ਖ਼ਾਨ ਦੇ ਬੋਲ ਬਦਲ ਗਏ ਹਨ। ਸੋਮਵਾਰ ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਉਤੇ ਸੁਨੇਹਾ ਦੇਣ ਬਹਾਨੇ ਜੰਮੂ-ਕਸ਼ਮੀਰ ਉਤੇ ਇਮਰਾਨ ਦੇ ਵਿਗੜੇ ਬੋਲ ਸਾਹਮਣੇ ਆਏ। ਇਮਰਾਨ ਨੇ ਕਿਹਾ ਕਿ ਪਾਕਿਸਤਾਨ ਜੰਮੂ-ਕਸ਼ਮੀਰ ਨੂੰ ਪੂਰਾ ਡਿਪਲੋਮੈਟ, ਰਾਜਨੀਤਿਕ ਅਤੇ ਨੈਤਿਕ ਸਮੱਰਥਨ ਦਿੰਦਾ ਰਹੇਗਾ।
Imran Khanਇਮਰਾਨ ਨੇ ਕਿਹਾ, ‘ਸਨਮਾਨ ਅਤੇ ਪਹਿਚਾਣ ਬਣਾਉਣ ਦੀ ਦਿਸ਼ਾ ਵਿਚ ਜੰਮੂ-ਕਸ਼ਮੀਰ ਦੇ ਲੋਕਾਂ ਦੇ ਸੰਘਰਸ਼ ਵਿਚ ਅਸੀ ਪੂਰੇ ਸਮੱਰਥਨ ਦਾ ਭਰੋਸਾ ਦਿਵਾਉਂਦੇ ਹਾਂ।’ ਇਮਰਾਨ ਨੇ ਕਿਹਾ ਕਿ ਇਹ ਸਾਲ ਇਸ ਲਈ ਵੀ ਅਹਿਮ ਹੈ, ਕਿਉਂਕਿ ਪਾਕਿਸਤਾਨ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਵਿਚ ਸ਼ਾਮਿਲ ਹੋਇਆ ਹੈ।
ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ, ਚੌਥੀ ਵਾਰ ਪਾਕਿਸਤਾਨ ਨੂੰ ਪਰਿਸ਼ਦ ਦੀ ਮੈਂਬਰੀ ਮਿਲਣਾ ਪਾਕਿਸਤਾਨ ਵਿਚ ਅੰਤਰਰਾਸ਼ਟਰੀ ਸਮਾਜ ਦੇ ਭਰੋਸੇ ਦਾ ਪ੍ਰਤੀਕ ਹੈ।