ਜੇ ਜਰਮਨੀ-ਫ਼ਰਾਂਸ ਇਕ ਹੋ ਸਕਦੇ ਹਨ ਤਾਂ ਭਾਰਤ-ਪਾਕਿ ਕਿਉਂ ਨਹੀਂ? : ਇਮਰਾਨ
Published : Nov 29, 2018, 8:08 am IST
Updated : Nov 29, 2018, 8:08 am IST
SHARE ARTICLE
Imran Khan and Navjot Singh Sidhu talking during the ceremony
Imran Khan and Navjot Singh Sidhu talking during the ceremony

ਪ੍ਰਧਾਨ ਮੰਤਰੀ ਨੇ ਭਾਰਤੀ ਵਜ਼ੀਰਾਂ ਦਾ ਨਾਂ ਵੀ ਨਾ ਲਿਆ, ਕੇਵਲ ਸਿੱਧੂ ਦਾ ਨਾਂ ਵਾਰ-ਵਾਰ ਲਿਆ.........

ਕਰਤਾਰਪੁਰ ਸਾਹਿਬ : ਭਾਰਤ ਤੋਂ ਬਾਅਦ ਪਾਕਿਸਤਾਨ ਨੇ ਵੀ ਦੋਹਾਂ ਦੇਸ਼ਾਂ ਦੀ ਸਰਹੱਦ ਦੇ ਨੇੜੇ ਸਥਿਤ ਸਿੱਖਾਂ ਦੇ ਪਵਿੱਤਰ ਧਾਰਮਕ ਸਥਾਨ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਲਾਂਘੇ ਦਾ ਨੀਂਹ ਪੱਥਰ ਰੱਖ ਦਿਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰਾ ਨਾਲ ਜੋੜਨ ਵਾਲੇ ਇਸ ਚਿਰਉਡੀਕਵੇਂ ਲਾਂਘੇ ਦਾ ਨੀਂਹ ਪੱਥਰ ਰਖਿਆ।

ਸਮਾਰੋਹ 'ਚ ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੁਰੀ ਦੇ ਨਾਲ ਹੀ ਕਾਂਗਰਸ ਨੇਤਾ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਰਹੇ। ਇਸ ਲਾਂਘੇ ਦੇ ਖੁੱਲ੍ਹਣ ਨਾਲ ਭਾਰਤੀ ਸਿੱਖ ਕਰਤਾਰਪੁਰ 'ਚ ਸਥਿਤੀ ਗੁਰਦਵਾਰਾ ਦਰਬਾਰ ਸਾਹਿਬ ਤਕ ਵੀਜ਼ਾ ਰਹਿਤ ਯਾਤਰਾ ਕਰ ਸਕਣਗੇ। ਇਸ ਦੇ ਛੇ ਮਹੀਨਿਆਂ ਅੰਦਰ ਬਣ ਕੇ ਤਿਆਰ ਹੋਣ ਦੀ ਉਮੀਦ ਹੈ। 

ਇਸ ਪ੍ਰੋਗਰਾਮ 'ਚ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵੀ ਮੌਜੂਦ ਸਨ। ਦੱਸ ਦਈਏ ਕਿ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਬਾਜਵਾ ਨੂੰ ਸਿੱਧੂ ਨੇ ਗਲ ਲਾਇਆ ਸੀ, ਜਿਸ 'ਤੇ ਕਾਫ਼ੀ ਵਿਵਾਦ ਹੋਇਆ ਸੀ। ਇਸ ਸਮਾਰੋਹ 'ਚ ਖ਼ਾਲਿਸਤਾਨੀਆਂ ਦੀ ਵੀ ਮੌਜੂਦਗੀ ਦਿਸੀ। ਅਤਿਵਾਦੀ ਗੈਂਗਸਟਰ ਹਾਫ਼ਿਜ਼ ਸਈਦ ਦੇ ਸਹਿਯੋਗੀ ਅਤੇ ਖ਼ਾਲਿਸਤਾਨ ਸਮਰਥਕ ਖੜੇ ਵੇਖੇ।

ਇਸ ਸਮਾਗਮ ਦੌਰਾਨ ਪਾਕਿ ਪ੍ਰਧਾਨ ਮੰਤਰੀ ਨੇ ਸਾਰੇ ਮਹਿਮਾਨਾਂ ਅਤੇ ਸਮੂਹ ਸੰਗਤਾਂ ਨੂੰ ਸਬੰਧਨ ਕਰਦੇ ਹੋਏ ਖ਼ੁਸ਼ੀ ਪ੍ਰਗਟਾਈ ਅਤੇ ਕਿਹਾ ਕਿ ਅਸੀਂ ਕਰਤਾਰਪੁਰ ਲਾਂਘੇ ਨੂੰ ਦਿਨੋਂ ਦਿਨ ਬਿਹਤਰ ਕਰਦੇ ਜਾਵਾਂਗੇ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਕਿਹਾ, ''ਮੈਂ ਅਪਣੇ ਦੋਸਤ ਸਿੱਧੂ ਤੋਂ ਬਹੁਤ ਜ਼ਿਆਦਾ ਪ੍ਰਭਾਵਤ ਹਾਂ ਅਤੇ ਨਾਲ ਹੀ ਉਨ੍ਹਾਂ ਦੀ ਕਲਾ (ਸ਼ਾਇਰੀ) ਤੋਂ ਬਹੁਤ ਪ੍ਰਭਾਵਤ ਹਾਂ।''

ਉਨ੍ਹਾਂ ਨੇ ਕਿਹਾ ਕਿ ਮੈਂ 21 ਸਾਲ ਕ੍ਰਿਕੇਟ ਖੇਡਿਆ ਅਤੇ 22 ਸਾਲ ਸਿਆਸਤ ਕੀਤੀ ਅਤੇ ਉਨ੍ਹਾਂ ਨੇ ਦੋਹਾਂ ਗੱਲਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਇਸ ਨੂੰ ਬਿਹਤਰ ਸਮਝਣਗੇ। ਅਪਣੇ ਭਾਸ਼ਣ ਦੌਰਾਨ ਇਮਰਾਨ ਨੇ ਕਿਹਾ ਕਿ ਜੇਕਰ ਫ਼ਰਾਂਸ ਅਤੇ ਜਰਮਨੀ ਬਹੁਤ ਜੰਗਾਂ ਲੜਨ ਤੋਂ ਬਾਅਦ ਵੀ ਇਕ ਹੋ ਸਕਦੇ ਹਨ ਤਾਂ ਫਿਰ ਭਾਰਤ ਅਤੇ ਪਾਕਿਸਤਾਨ ਕਿਉਂ ਨਹੀਂ ਹੋ ਸਕਦੇ? ਉਨ੍ਹਾਂ ਨੇ ਕਿਹਾ ਕਿ ਪਾਕਿ ਅੱਗੇ ਵਧਣਾ ਚਾਹੁੰਦਾ ਹੈ ਅਤੇ ਭਾਰਤ ਨਾਲ ਮੁੜ ਦੋਸਤੀ ਕਰਨਾ ਚਾਹੁੰਦਾ ਹੈ। ਇਸ ਲਈ ਸਾਰੇ ਪਾਕਿ ਅਦਾਰੇ ਇਸ ਫ਼ੈਸਲੇ ਵਿਚ ਹਿੱਸੇਦਾਰ ਹਨ।

ਉਨ੍ਹਾਂ ਨੇ ਕਸ਼ਮੀਰ ਦੇ ਮੁੱਦੇ 'ਤੇ ਵੀ ਕਿਹਾ ਕਿ ਅਸੀਂ ਦੋਵੇਂ ਦੇਸ਼ ਇਸ ਮਸਲੇ ਦਾ ਹੱਲ ਵੀ ਕੱਢ ਸਕਦੇ ਹਾਂ ਬਸ ਸਾਨੂੰ ਸਿਰਫ਼ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੇ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਇਸ ਮਸਲੇ ਦਾ ਹੱਲ ਵੀ ਜ਼ਰੂਰ ਕੱਢਾਂਗੇ ਪਰ ਇਕ ਇਰਾਦਾ ਚਾਹੀਦਾ ਹੈ ਅਤੇ ਇਕ ਵੱਡਾ ਸੁਪਨਾ ਚਾਹੀਦਾ ਹੈ। ਇਸ ਵਿਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮੈਂ ਚਾਹੁੰਦਾ ਹਾਂ ਕਿ ਭਾਰਤ ਅਤੇ ਪਾਕਿ ਇਕ ਹੋ ਜਾਵੇ ਅਤੇ ਇਸ ਵਿਚ ਹੀ ਦੋਵਾਂ ਦੇਸ਼ਾਂ ਦੀ ਤਰੱਕੀ ਹੈ। ਇਮਰਾਨ ਖ਼ਾਨ ਨੇ ਕਿਹਾ ਕਿ ਭਾਰਤ ਇਕ ਕਦਮ ਅੱਗੇ ਵਧਦਾ ਹੈ ਤਾਂ ਅਸੀਂ ਦੋ ਕਦਮ ਅੱਗੇ ਵਧਾਂਗੇ।

ਨਾਲ ਹੀ ਉਨ੍ਹਾਂ ਨੇ ਸਿੱਧੂ ਦੇ ਪਿਛਲੀ ਵਾਰ ਪਾਕਿ ਆਉਣ 'ਤੇ ਉਨ੍ਹਾਂ ਦੀ ਬਾਅਦ ਵਿਚ ਕੀਤੀ ਗਈ ਆਲੋਚਨਾ ਨੂੰ ਨਾਕਾਰਤਮਕ ਦਸਦੇ ਹੋਏ ਕਿਹਾ ਕਿ ਸਿੱਧੂ ਨੇ ਤਾਂ ਦੋਵਾਂ ਮੁਲਕਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਸੀ ਫਿਰ ਆਲੋਚਨਾ ਕਿਸ ਲਈ ਕੀਤੀ ਗਈ? ਅਖ਼ੀਰ ਵਿਚ ਪਾਕਿ ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਇਸ ਫ਼ੈਸਲੇ ਨਾਲ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਸੁਧਾਰ ਆਵੇਗਾ ਅਤੇ ਇਸ ਦੇ ਸਾਕਾਰਾਤਮਕ ਨਤੀਜੇ ਮਿਲਣਗੇ।

Location: Pakistan, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement