Pakistan ਨੇ ਈਰਾਨ 'ਚ ਕਈ ਟਿਕਾਣਿਆਂ 'ਤੇ ਕੀਤੇ ਹਮਲੇ, ਬਲੋਚ 'ਚ ਹਵਾਈ ਹਮਲੇ ਤੋਂ ਬਾਅਦ ਦਿੱਤੀ ਚਿਤਾਵਨੀ
Published : Jan 18, 2024, 10:15 am IST
Updated : Jan 18, 2024, 10:52 am IST
SHARE ARTICLE
Pakistan attacked many locations in Iran
Pakistan attacked many locations in Iran

ਪਾਕਿਸਤਾਨ ਨੇ ਕਥਿਤ ਤੌਰ 'ਤੇ ਬਲੋਚਿਸਤਾਨ ਲਿਬਰੇਸ਼ਨ ਫਰੰਟ ਅਤੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੀਆਂ ਚੌਕੀਆਂ 'ਤੇ ਹਮਲਾ ਕੀਤਾ ਹੈ।

Pakistan: ਨਵੀਂ ਦਿੱਲੀ - ਪਾਕਿਸਤਾਨ ਨੇ ਵੀਰਵਾਰ ਨੂੰ ਈਰਾਨ ਦੇ ਕਈ ਇਲਾਕਿਆਂ 'ਤੇ ਹਮਲਾ ਕੀਤਾ (Pakistan Strikes On Iran)। ਇਨ੍ਹਾਂ ਹਮਲਿਆਂ ਤੋਂ ਪਹਿਲਾਂ ਪਾਕਿਸਤਾਨ ਨੇ ਤਹਿਰਾਨ ਨੂੰ ਬਲੋਚ ਇਲਾਕੇ 'ਚ ਕੱਲ ਕੀਤੇ ਗਏ ਹਵਾਈ ਹਮਲੇ ਦੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ। ਪਾਕਿਸਤਾਨ ਨੇ ਕਥਿਤ ਤੌਰ 'ਤੇ ਬਲੋਚਿਸਤਾਨ ਲਿਬਰੇਸ਼ਨ ਫਰੰਟ ਅਤੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੀਆਂ ਚੌਕੀਆਂ 'ਤੇ ਹਮਲਾ ਕੀਤਾ ਹੈ।

ਈਰਾਨ ਨੇ ਅਧਿਕਾਰਤ ਤੌਰ 'ਤੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ, ਈਰਾਨ ਨੇ ਮੰਗਲਵਾਰ ਨੂੰ ਪਾਕਿਸਤਾਨ ਵਿਚ ਜੈਸ਼ ਅਲ-ਅਦਲ ਸਮੂਹ ਦੇ ਹੈੱਡਕੁਆਰਟਰ 'ਤੇ "ਮਿਜ਼ਾਈਲਾਂ ਅਤੇ ਡਰੋਨਾਂ" ਨਾਲ ਹਮਲਾ ਕੀਤਾ, ਇਸ ਨੂੰ "ਸਾਡੇ ਦੇਸ਼ ਦੀ ਸੁਰੱਖਿਆ ਦੇ ਵਿਰੁੱਧ ਹਮਲੇ ਦੇ ਜਵਾਬ ਵਿਚ ਈਰਾਨ ਦੁਆਰਾ ਚੁੱਕਿਆ ਗਿਆ ਇੱਕ ਹੋਰ ਫੈਸਲਾਕੁੰਨ ਕਦਮ" ਕਿਹਾ।  

ਪ੍ਰਾਂਤ ਦੇ ਡਿਪਟੀ ਗਵਰਨਰ ਜਨਰਲ ਨੇ IRNA ਨੂੰ ਦੱਸਿਆ ਕਿ ਈਰਾਨ ਦੇ ਅਸ਼ਾਂਤ ਸਿਸਤਾਨ ਅਤੇ ਬਲੋਚਿਸਤਾਨ ਸੂਬੇ ਦੇ ਸਰਵਾਨ ਸ਼ਹਿਰ ਦੇ ਨੇੜੇ ਕਈ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਉਨ੍ਹਾਂ ਕਿਹਾ ਕਿ ਅਧਿਕਾਰੀ ਧਮਾਕੇ ਦੀ ਜਾਂਚ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਵਿਚ ਜੈਸ਼ ਅਲ-ਅਦਲ ਅਤਿਵਾਦੀ ਸਮੂਹ ਦੇ ਖਿਲਾਫ਼ ਈਰਾਨੀ ਹਮਲੇ ਤੋਂ ਬਾਅਦ ਪਾਕਿਸਤਾਨੀ ਹਵਾਈ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। 

ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਜੈਸ਼ ਅਲ-ਅਦਲ ਸਮੂਹ ਦੇ ਹੈੱਡਕੁਆਰਟਰ 'ਤੇ ਹਮਲੇ ਦੇ "ਨਤੀਜੇ" ਦੀ ਚੇਤਾਵਨੀ ਦੇ ਇੱਕ ਦਿਨ ਬਾਅਦ ਪਾਕਿਸਤਾਨ ਨੇ ਈਰਾਨ ਦੇ ਕਈ ਖੇਤਰਾਂ 'ਤੇ ਹਮਲਾ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ''ਇਰਾਨ ਨੇ ਪਾਕਿਸਤਾਨ ਦੀ ਪ੍ਰਭੂਸੱਤਾ ਦੀ ਬੇਲੋੜੀ ਅਤੇ ਸਪੱਸ਼ਟ ਉਲੰਘਣਾ ਕਰਕੇ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਉਦੇਸ਼ਾਂ ਅਤੇ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ। 

ਇਹ ਗੈਰ-ਕਾਨੂੰਨੀ ਹਰਕਤ ਪੂਰੀ ਤਰ੍ਹਾਂ ਨਾਲ ਅਸਵੀਕਾਰਨਯੋਗ ਹੈ ਅਤੇ ਇਸ ਦਾ ਕੋਈ ਜਾਇਜ਼ ਨਹੀਂ ਹੈ।'' ਤੁਹਾਨੂੰ ਦੱਸ ਦਈਏ ਕਿ ਈਰਾਨ ਦੇ ਮਿਜ਼ਾਈਲ ਅਤੇ ਡਰੋਨ ਹਮਲੇ 'ਚ ਦੋ ਬੱਚਿਆਂ ਦੀ ਮੌਤ ਅਤੇ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਪਾਕਿਸਤਾਨ ਨੇ ਤਹਿਰਾਨ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ।  ਇਸ ਦੇ ਨਾਲ ਹੀ ਦੱਸ ਦਈਏ ਕਿ ਪਾਕਿਸਾਤਨ ਦੇ ਮਿਜ਼ਾਇਲ ਹਮਲੇ ਵਿਚ ਹੁਣ ਤੱਕ 4 ਬੱਚਿਆਂ ਅਤੇ 3 ਔਰਤਾਂ ਦੀ ਮੌਤ ਹੋ ਗਈ ਹੈ, ਗਿਣਤੀ ਵਧਣ ਦੇ ਵੀ ਆਸਾਰ ਹਨ। 

(For more news apart from Pakistan attacked many locations in Iran, stay tuned to Rozana Spokesman)

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement