ਭਾਰਤ ਨੂੰ UNSC ਦੇ ਅਸਥਾਈ ਮੈਂਬਰ ਵਜੋਂ, 55 ਮੈਂਬਰੀ ਏਸ਼ੀਆ-ਪ੍ਰਸ਼ਾਂਤ ਸਮੂਹ ਨੇ ਵੀ ਕੀਤਾ ਸਮਰਥਨ  
Published : Jun 18, 2020, 11:47 am IST
Updated : Jun 18, 2020, 11:47 am IST
SHARE ARTICLE
 India elected unopposed to non-permanent seat in UNSC
India elected unopposed to non-permanent seat in UNSC

ਭਾਰਤ 2021-22 ਦੇ ਕਾਰਜਕਾਲ ਲਈ ਏਸ਼ੀਆ-ਪ੍ਰਸ਼ਾਂਤ ਸ਼੍ਰੇਣੀ ਤੋਂ ਇੱਕ ਆਰਜ਼ੀ ਸੀਟ ਲਈ ਉਮੀਦਵਾਰ ਸੀ

ਵਸ਼ਿੰਗਟਨ - ਭਾਰਤ ਨੂੰ ਬੁੱਧਵਾਰ ਦੇ ਦਿਨ 8 ਵੀਂ ਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSC) ਦਾ ਅਸਥਾਈ ਮੈਂਬਰ ਚੁਣਿਆ ਗਿਆ ਹੈ। ਭਾਰਤ 2021-22 ਦੇ ਕਾਰਜਕਾਲ ਲਈ ਏਸ਼ੀਆ-ਪ੍ਰਸ਼ਾਂਤ ਸ਼੍ਰੇਣੀ ਤੋਂ ਇੱਕ ਆਰਜ਼ੀ ਸੀਟ ਲਈ ਉਮੀਦਵਾਰ ਸੀ। ਭਾਰਤ ਦੀ ਜਿੱਤ ਦਾ ਫ਼ੈਸਲਾ ਕੀਤਾ ਜਾ ਰਿਹਾ ਸੀ ਕਿਉਂਕਿ ਉਹ ਗਰੁੱਪ ਦੀ ਇਸ ਇਕੋ ਸੀਟ ਲਈ ਇਕੋ ਉਮੀਦਵਾਰ ਸੀ।

UNSCUNSC

ਚੀਨ ਅਤੇ ਪਾਕਿਸਤਾਨ (Pakistan) ਸਮੇਤ 55 ਮੈਂਬਰੀ ਏਸ਼ੀਆ-ਪ੍ਰਸ਼ਾਂਤ ਸਮੂਹ ਨੇ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕੀਤਾ, ਜਿਸ ਕਾਰਨ ਭਾਰਤ ਦੀ ਚੋਣ ਬਿਨ੍ਹਾਂ ਮੁਕਾਬਲੇ ਦੇ ਹੋਈ। ਭਾਰਤ ਹੁਣ ਸੰਯੁਕਤ ਰਾਸ਼ਟਰ ਸੰਘ ਦੀ ਸਿਖ਼ਰ ਸੰਗਠਨ ਦੇ ਸਥਾਈ ਮੈਂਬਰ ਵਜੋਂ ਕੰਮ ਕਰੇਗਾ। ਭਾਰਤ ਦੇ ਨਾਲ-ਨਾਲ, ਆਇਰਲੈਂਡ, ਮੈਕਸੀਕੋ ਅਤੇ ਨਾਰਵੇ ਵੀ ਸੁਰੱਖਿਆ ਪ੍ਰੀਸ਼ਦ ਦੇ ਆਰਜ਼ੀ ਮੈਂਬਰ ਚੁਣੇ ਗਏ ਹਨ।

 

ਹਾਲਾਂਕਿ ਇਸ ਵਾਰ ਕਨੇਡਾ ਸਫ਼ਲ ਨਹੀਂ ਹੋ ਸਕਿਆ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਪ੍ਰਤੀਨਿਧੀ ਟੀਐਸ ਤਿਰਮੂਰਤੀ ਨੇ ਜਿੱਤ ਤੋਂ ਬਾਅਦ ਆਪਣੇ ਬਿਆਨ ਵਿਚ ਕਿਹਾ ਕਿ ਭਾਰਤ ਯੋਗ ਅਗਵਾਈ ਜਾਰੀ ਰੱਖੇਗਾ ਅਤੇ ਬਿਹਤਰ ਬਹੁਪੱਖੀ ਪ੍ਰਣਾਲੀ ਨੂੰ ਨਵੀਂ ਦਿਸ਼ਾ ਦੇਵੇਗਾ। ਦੱਸ ਦਈਏ ਕਿ ਕੁੱਲ 192 ਬੈਲਟ ਵੋਟਾਂ ਵਿਚੋਂ ਭਾਰਤ ਨੂੰ 184 ਵੋਟਾਂ ਮਿਲੀਆਂ ਹਨ। ਤਿਰਮੂਰਤੀ ਨੇ ਕਿਹਾ, ‘ਮੈਨੂੰ ਬਹੁਤ ਖੁਸ਼ੀ ਹੈ ਕਿ ਭਾਰਤ ਸਾਲ 2021-22 ਲਈ ਯੂ.ਐਨ.ਐੱਸ.ਸੀ. ਦਾ ਅਸਥਾਈ ਮੈਂਬਰ ਚੁਣਿਆ ਗਿਆ ਹੈ।

ਸਾਨੂੰ ਸੰਯੁਕਤ ਰਾਸ਼ਟਰ ਦੇ ਮੈਂਬਰਾਂ ਦੁਆਰਾ ਪ੍ਰਗਟ ਕੀਤੇ ਭਰੋਸੇ ਨਾਲ ਬਹੁਤ ਵੱਡਾ ਸਮਰਥਨ ਮਿਲਿਆ ਹੈ ਅਤੇ ਨਿਮਰ ਮਹਿਸੂਸ ਕਰਦਾ ਹਾਂ। ਉਨ੍ਹਾਂ ਕਿਹਾ ਕਿ ਯੂ ਐਨ ਐਸ ਸੀ ਲਈ ਭਾਰਤ ਦੀ ਚੋਣ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦ੍ਰਿਸ਼ਟੀ ਅਤੇ ਵਿਸ਼ਵਵਿਆਪੀ ਲੀਡਰਸ਼ਿਪ ਨੂੰ ਹੋਰ ਮਜ਼ਬੂਤ ਕਰਦੀ ਹੈ, ਖ਼ਾਸਕਰ ਕੋਰੋਨਾ ਮਹਾਂਮਾਰੀ ਦੇ ਅਜਿਹੇ ਮੁਸ਼ਕਲ ਸਮੇਂ ਦੌਰਾਨ।

Who on indian testing kits consignment being diverted to americaamerica

ਅਮਰੀਕਾ ਨੇ ਵੀ ਭਾਰਤ ਦਾ ਅਸਥਾਈ ਮੈਂਬਰ ਬਣਨ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਇੱਕ ਟਵੀਟ ਵਿੱਚ ਅਮਰੀਕਾ ਨੇ ਕਿਹਾ- ਅਸੀਂ ਭਾਰਤ ਦਾ ਸਵਾਗਤ ਕਰਦੇ ਹਾਂ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਸਫ਼ਲ ਚੋਣ ਲਈ ਵਧਾਈ ਦਿੰਦੇ ਹਾਂ। ਅਸੀਂ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੇ ਮੁੱਦਿਆਂ 'ਤੇ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹਾਂ, ਜੋ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਭਾਈਵਾਲੀ ਦੀ ਇਕ ਵਿਸ਼ਵਵਿਆਪੀ ਰਣਨੀਤੀ ਹੈ।

Covid 19Covid 19

ਥਿਰਮੂਰਤੀ ਨੇ ਇਹ ਵੀ ਕਿਹਾ, "ਭਾਰਤ ਇਕ ਮਹੱਤਵਪੂਰਨ ਸਮੇਂ 'ਤੇ ਸੁਰੱਖਿਆ ਪਰਿਸ਼ਦ ਦਾ ਮੈਂਬਰ ਬਣ ਗਿਆ ਹੈ ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ ਕੋਵਿਡ ਅਤੇ ਕੋਵਿਡ ਤੋਂ ਬਾਅਦ ਦੀ ਦੁਨੀਆਂ ਦੌਰਾਨ ਹਮੇਸ਼ਾਂ ਅਗਵਾਈ ਪ੍ਰਦਾਨ ਕਰੇਗਾ ਅਤੇ ਇਕ ਬਿਹਤਰ ਬਹੁਪੱਖੀ ਪ੍ਰਣਾਲੀ ਨੂੰ ਨਵੀਂ ਦਿਸ਼ਾ ਦੇਵੇਗਾ।"
ਦੱਸ ਦਈਏ ਕਿ ਹਰ ਸਾਲ ਯੂਐਨਐਸਸੀ ਵਿਚ ਦੋ ਸਾਲਾਂ ਦੀ ਮਿਆਦ ਲਈ 10 ਵਿਚੋਂ ਪੰਜ ਅਸਥਾਈ ਮੈਂਬਰਾਂ ਲਈ ਚੋਣਾਂ ਹੁੰਦੀਆਂ ਹਨ।

UNSCUNSC

ਇਹ 10 ਸੀਟਾਂ ਖੇਤਰੀ ਅਧਾਰ 'ਤੇ ਦਿੱਤੀਆਂ ਗਈਆਂ ਹਨ। ਪੰਜ ਸੀਟਾਂ ਅਫ਼ਰੀਕਾ ਅਤੇ ਏਸ਼ੀਆਈ ਦੇਸ਼ਾਂ ਲਈ ਵੰਡੀਆਂ ਗਈਆਂ ਹਨ, ਇੱਕ ਪੂਰਬੀ ਯੂਰਪੀਅਨ ਦੇਸ਼ਾਂ ਲਈ, ਦੋ ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਦੇਸ਼ਾਂ ਲਈ, ਅਤੇ ਦੋ ਪੱਛਮੀ ਯੂਰਪੀਅਨ ਅਤੇ ਦੂਜੇ ਰਾਜਾਂ ਲਈ। ਮਹੱਤਵਪੂਰਨ ਗੱਲ ਇਹ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਸੰਯੁਕਤ ਰਾਸ਼ਟਰ ਦੇ 6 ਪ੍ਰਮੁੱਖ ਹਿੱਸਿਆਂ ਵਿਚੋਂ ਇਕ ਹੈ। ਇਸਦਾ ਕੰਮ ਵਿਸ਼ਵ ਭਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਹ ਕੌਂਸਲ ਦੁਨੀਆ ਭਰ ਦੇ ਦੇਸ਼ਾਂ ਨੂੰ ਸ਼ਾਂਤੀ ਮਿਸ਼ਨ ਵੀ ਭੇਜਦੀ ਹੈ ਅਤੇ ਜੇਕਰ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਸੈਨਿਕ ਕਾਰਵਾਈ ਦੀ ਲੋੜ ਹੈ ਤਾਂ ਸੁਰੱਖਿਆ ਪ੍ਰੀਸ਼ਦ ਵੀ ਇਸ ਨੂੰ ਮਤੇ ਰਾਹੀਂ ਲਾਗੂ ਕਰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement