ਮੀਡੀਆ ਨੇ ਵਿਖਾਈ ਟਰੰਪ ਨੂੰ ਤਾਕਤ, 300 ਅਖ਼ਬਾਰਾਂ ਦਾ ਇਕੱਠਾ ਹੱਲਾ
Published : Aug 18, 2018, 2:06 pm IST
Updated : Aug 18, 2018, 2:06 pm IST
SHARE ARTICLE
Donald Trump
Donald Trump

ਅਮਰੀਕੀ ਅਖ਼ਬਾਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਉਨ੍ਹਾਂ ਦੀਆਂ ਖ਼ਬਰਾਂ ਨੂੰ ਫ਼ਰਜ਼ੀ ਤੇ ਪੱਤਰਕਾਰਾਂ ਨੂੰ ਜਨਤਾ ਦੇ ਦੁਸ਼ਮਣ ਦੱਸੇ ਜਾਣ ਵਿਰੁਧ ਸੰਪਾਦਕੀ.............

ਨਿਊਯਾਰਕ  : ਅਮਰੀਕੀ ਅਖ਼ਬਾਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਉਨ੍ਹਾਂ ਦੀਆਂ ਖ਼ਬਰਾਂ ਨੂੰ ਫ਼ਰਜ਼ੀ ਤੇ ਪੱਤਰਕਾਰਾਂ ਨੂੰ ਜਨਤਾ ਦੇ ਦੁਸ਼ਮਣ ਦੱਸੇ ਜਾਣ ਵਿਰੁਧ ਸੰਪਾਦਕੀ ਲਿਖਣ ਦਾ ਫ਼ੈਸਲਾ ਕੀਤਾ ਹੈ। ਬੋਸਟਨ ਗਲੋਬ ਨੇ ਦੇਸ਼ ਦੀਆਂ ਅਖ਼ਬਾਰਾਂ ਨੂੰ ਪ੍ਰੈੱਸ ਲਈ ਖੜਾ ਹੋਣ 'ਤੇ ਅੱਜ ਇਸ ਸਬੰਧ 'ਚ ਸੰਪਾਦਕੀ ਪ੍ਰਕਾਸ਼ਤ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਨਿਊਯਾਰਕ ਟਾਈਮਜ਼ ਤੇ ਕੁੱਝ ਛੋਟੇ ਅਖ਼ਬਾਰ ਵੀ ਅੱਗੇ ਆਏ। ਇਨ੍ਹਾਂ 'ਚ ਕਈ ਸੰਪਾਦਕੀ ਬੁੱਧਵਾਰ ਤੋਂ ਹੀ ਆਨਲਾਈਨ ਦਿਸਣੇ ਸ਼ੁਰੂ ਹੋ ਗਏ ਸਨ। ਗਲੋਬ ਨੇ ਓਪੇਡ ਸੰਪਾਦਕ ਮਾਜੋਰੀ ਪ੍ਰਿਚਰਡ ਮੁਤਾਬਕ ਕਰੀਬ 350 ਅਖ਼ਬਾਰ ਸੰਗਠਨਾਂ ਨੇ ਇਸ 'ਚ ਸ਼ਾਮਲ ਹੋਣ ਦੀ ਗੱਲ ਕਹੀ ਹੈ।

ਸ਼ਿਕਾਗੋ ਸਨ ਟਾਈਮਜ਼ ਨੇ ਦਸਿਆ ਕਿ ਇਹ ਮੰਨਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਅਮਰੀਕੀ ਜਾਣਦੇ ਹਨ ਕਿ ਟਰੰਪ ਬੇਤੁਕੀ ਗੱਲ ਕਰ ਰਹੇ ਹਨ। ਕੁੱਝ ਅਖ਼ਬਾਰਾਂ ਨੇ ਅਪਣੇ ਮਾਮਲੇ ਨੂੰ ਦੱਸਣ ਲਈ ਇਤਿਹਾਸ ਤੋਂ ਮਿਲੇ ਸਬਕ ਦੀ ਵਰਤੋਂ ਕੀਤੀ ਹੈ। ਅਜਿਹੇ ਅਖ਼ਬਾਰਾਂ 'ਚ ਐਲਿਜਾਬੇਥ ਟਾਊਨ ਪੈਨ ਤੋਂ ਪ੍ਰਕਾਸ਼ਤ ਹੋਣ ਵਾਲਾ ਐਲਿਜ਼ਾਬੇਥ ਐਡਵੋਕੇਟ ਸ਼ਾਮਲ ਹੈ। ਨਿਊਯਾਰਕ ਟਾਈਮਜ਼ ਨੇ ਵੀ ਇਸ 'ਤੇ ਟਿਪਣੀ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement