ਆਸਟ੍ਰੇਲੀਆ: ਇਕ ਪੰਜਾਬੀ ਸਣੇ ਦੋ ਭਾਰਤੀਆਂ ਨੇ ਜਿੱਤੀ 672,805 ਅਮਰੀਕੀ ਡਾਲਰ ਦੀ ਗ੍ਰਾਂਟ
Published : Nov 18, 2022, 4:28 pm IST
Updated : Nov 18, 2022, 5:24 pm IST
SHARE ARTICLE
2 Indian-origin community helpers in Australia win 672,805 million dollar grant
2 Indian-origin community helpers in Australia win 672,805 million dollar grant

ਨਿਊ ਸਾਊਥ ਵੇਲਜ਼ ਦੇ ਅਮਰ ਸਿੰਘ ਅਤੇ ਰਿਸ਼ੀ ਵਰਮਾ ਨੇ ਸਿਡਨੀ ਸਥਿਤ ਏਐਮਪੀ ਫਾਊਂਡੇਸ਼ਨ ਦੇ ਟੂਮਾਰੋ ਮੇਕਰ ਪ੍ਰੋਗਰਾਮ ਤਹਿਤ ਇਹ ਗ੍ਰਾਂਟ ਜਿੱਤੀ ਹੈ।

 


ਮੈਲਬੋਰਨ: ਭਾਈਚਾਰਕ ਮੁੱਦਿਆਂ ਨੂੰ ਹੱਲ ਕਰਨ ਲਈ ਟਿਕਾਊ ਅਤੇ ਨਵੀਨਤਾਕਾਰੀ ਹੱਲ ਬਣਾਉਣ ਲਈ 672,805 ਅਮਰੀਕੀ ਡਾਲਰ ਦੀ ਗ੍ਰਾਂਟ ਜਿੱਤਣ ਵਾਲੇ ਪ੍ਰੇਰਣਾਦਾਇਕ ਆਸਟ੍ਰੇਲੀਆਈ ਲੋਕਾਂ ਵਿਚ ਦੋ ਭਾਰਤੀ ਵੀ ਸ਼ਾਮਲ ਹਨ। ਨਿਊ ਸਾਊਥ ਵੇਲਜ਼ ਦੇ ਅਮਰ ਸਿੰਘ ਅਤੇ ਰਿਸ਼ੀ ਵਰਮਾ ਨੇ ਸਿਡਨੀ ਸਥਿਤ ਏਐਮਪੀ ਫਾਊਂਡੇਸ਼ਨ ਦੇ ਟੂਮਾਰੋ ਮੇਕਰ ਪ੍ਰੋਗਰਾਮ ਤਹਿਤ ਇਹ ਗ੍ਰਾਂਟ ਜਿੱਤੀ ਹੈ।

ਟਰਬਨਜ਼ 4 ਆਸਟ੍ਰੇਲੀਆ ਦੇ 41 ਸਾਲਾ ਸੰਸਥਾਪਕ ਅਤੇ ਚੇਅਰਪਰਸਨ ਅਮਰ ਸਿੰਘ ਨੂੰ ਭਾਈਚਾਰਕ ਸੇਵਾ ਅਤੇ ਬਹੁ-ਸੱਭਿਆਚਾਰਵਾਦ ਅਤੇ ਧਾਰਮਿਕ ਸਹਿਣਸ਼ੀਲਤਾ ਦੇ ਪ੍ਰਚਾਰ ਲਈ ਸਨਮਾਨਿਤ ਕੀਤਾ ਗਿਆ ਹੈ। ਦਾੜ੍ਹੀ ਅਤੇ ਪੱਗ ਕਾਰਨ ਨਸਲੀ ਵਿਤਕਰੇ ਦਾ ਅਨੁਭਵ ਕਰਨ ਵਾਲੇ ਅਮਰ ਸਿੰਘ ਨੇ ਮਹਿਸੂਸ ਕੀਤਾ ਕਿ ਸਿੱਖ ਕੌਮ ਅਤੇ ਧਰਮ ਬਾਰੇ ਦੂਜਿਆਂ ਨੂੰ ਜਾਣੂ ਕਰਵਾਉਣ ਲਈ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਸੀ।

ਉਹਨਾਂ ਨੇ 2015 ਵਿਚ ਆਰਥਿਕ ਤੰਗੀ, ਭੋਜਨ ਦੀ ਅਸੁਰੱਖਿਆ, ਬੇਘਰੇ ਅਤੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਪਣੀ ਚੈਰੀਟੇਬਲ ਸੰਸਥਾ ਦੀ ਸਥਾਪਨਾ ਕੀਤੀ ਸੀ। ਉਹਨਾਂ ਨੇ ਹਾਲ ਹੀ ਵਿਚ ਹੜ੍ਹਾਂ, ਸੋਕੇ ਅਤੇ ਮਹਾਂਮਾਰੀ ਦੌਰਾਨ ਭਾਈਚਾਰੇ ਦੀ ਸਹਾਇਤਾ ਕਰਨ ਲਈ ਵੱਕਾਰੀ 2023 ਨਿਊ ਸਾਊਥ ਵੇਲਜ਼ ਆਸਟ੍ਰੇਲੀਅਨ ਆਫ਼ ਦਾ ਈਅਰ ਅਵਾਰਡ ਵੀ ਜਿੱਤਿਆ ਹੈ।

ਨੇਤਰ ਵਿਗਿਆਨੀ ਰਿਸ਼ੀ ਵਰਮਾ ਨੇ ਡਾਇਬਟਿਕ ਰੈਟੀਨੋਪੈਥੀ ਨੂੰ ਹੱਲ ਕਰਨ ਵਿਚ ਮਦਦ ਕਰਨ ਲਈ ਇਕ ਨਵੀਨਤਾਕਾਰੀ ਪੋਰਟਲ ਓਫਥਲਮੋਸਕੋਪ ਬਣਾਇਆ ਹੈ। ਇਹ ਆਸਟ੍ਰੇਲੀਆ ਦੇ ਕਈ ਇਲਾਕਿਆਂ ਵਿਚ ਅੰਨ੍ਹੇਪਣ ਦਾ ਪ੍ਰਮੁੱਖ ਕਾਰਨ ਮੰਨੀ ਜਾਂਦੀ ਹੈ। ਰਿਸ਼ੀ ਵਰਮਾ ਸਟੈਥੀ ਦੇ ਸਹਿ-ਸੰਸਥਾਪਕ ਅਤੇ ਸੀਈਓ ਵੀ ਹਨ। ਉਹਨਾਂ ਦਾ ਕਹਿਣਾ ਹੈ ਕਿ "ਸਟੈਥੀ ਨੇ ਇਕ ਅਜਿਹੀ ਦੁਨੀਆ ਬਣਾਉਣ ਦੀ ਸ਼ੁਰੂਆਤ ਕੀਤੀ ਜਿੱਥੇ ਹਰ ਕਿਸੇ ਨੂੰ ਕਿਸੇ ਵੀ ਸਮੇਂ ਅਤੇ ਸਥਾਨ 'ਤੇ ਤੁਰੰਤ, ਕਿਫਾਇਤੀ ਅਤੇ ਸੁਰੱਖਿਅਤ ਡਾਕਟਰੀ ਦੇਖਭਾਲ ਦੀ ਪਹੁੰਚ ਹੋਵੇ”। ਮੈਡੀਕਲ ਦੀ ਪੜ੍ਹਾਈ ਕਰਨ ਤੋਂ ਪਹਿਲਾਂ ਉਹ ਨਾਸਾ ਵਿਚ ਇਕ ਸਪੇਸ ਇੰਜੀਨੀਅਰਿੰਗ ਇੰਟਰਨ ਸੀ ਅਤੇ ਉਹਨਾਂ ਵੋਲੋਂਗੋਂਗ ਯੂਨੀਵਰਸਿਟੀ ਵਿਚ ਆਪਣੀ ਬੈਚਲਰ ਆਫ਼ ਮੈਡੀਸਨ, ਬੈਚਲਰ ਆਫ਼ ਸਰਜਰੀ ਪੂਰੀ ਕੀਤੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement