
ਮੈਕਸਿਕੋ ਵਿਚ ਤੇਲ ਪਾਈਪਲਾਈਨ ਵਿਚ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ ਹੋ ਗਈ ਜਦ ਕਿ ਹੋਰ 71 ਲੋਕ ਜ਼ਖ਼ਮੀ ਹੋ ਗਏ ਹਨ। ਉਕਤ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ...
ਮੈਕਸਿਕੋ : ਮੈਕਸਿਕੋ ਵਿਚ ਤੇਲ ਪਾਈਪਲਾਈਨ ਵਿਚ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ ਹੋ ਗਈ ਜਦ ਕਿ ਹੋਰ 71 ਲੋਕ ਜ਼ਖ਼ਮੀ ਹੋ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਪਾਈਪਲਾਈਨ ਵਿਚ ਰਿਸਾਵ ਹੋ ਰਿਹਾ ਸੀ। ਹਿਡਾਲਗੋ ਦੇ ਗਵਰਨਰ ਉਮਰ ਫਯਾਦ ਨੇ ਦੱਸਿਆ ਕਿ ਸਥਾਨਕ ਲੋਕ ਲੀਕ ਪਾਈਪਲਾਈਨ ਤੋਂ ਤੇਲ ਚੋਰੀ ਕਰਨ ਦੇ ਲਈ ਉਥੇ ਇਕੱਠੇ ਹੋਏ ਸਨ ਉਦੋਂ ਹੀ ਅੱਗ ਲੱਗ ਗਈ। ਘੱਟ ਤੋਂ ਘੱਟ 21 ਲੋਕਾਂ ਦੀ ਸੜ ਕੇ ਮੌਤ ਹੋ ਗਈ।
Blast
ਰਾਜਪਾਲ ਨੇ ਸਥਾਨਕ ਟੀਵੀ ਫਰਾਰੋ ਨੂੰ ਕਿਹਾ, ਕਿ 21 ਲੋਕਾਂ ਦੀ ਸੜ ਕੇ ਮੌਤ ਹੋ ਗਈ ਅਤੇ ਹੋਰ 71 ਲੋਕਾਂ ਦਾ ਇਲਾਜ ਜਾਰੀ ਹੈ। ਹਾਦਸਾ ਸ਼ੁੱਕਰਵਾਰ ਨੂੰ ਹੋਇਆ ਹੈ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਵਿਚ ਦਿਖ ਰਿਹਾ ਹੈ ਕਿ ਤੇਲ ਲੈਣ ਦੇ ਲਈ ਦਰਜਨਾਂ ਲੋਕ ਖੜ੍ਹੇ ਹਨ। ਲੋਕਾਂ ਦੇ ਹੱਥਾਂ ਵਿਚ ਬਾਲਟੀ, ਕਚਰੇ ਦੇ ਡੱਬੇ ਅਤੇ ਹੋਰ ਭਾਂਡੇ ਹਨ। ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਪੂਰੇ ਦਾ ਪੂਰਾ ਪਰਿਵਾਰ ਹੀ ਤੇਲ ਲੈਣ ਆਇਆ ਹੋਵੇ।
Blast
ਐਨੇ ਵਿਚ ਹੀ ਪਾਈਪ ਲਾਈਨ ਵਿਚ ਧਮਾਕਾ ਹੁੰਦਾ ਹੈ ਅਤ ਤੇਜ਼ੀ ਨਾਲ ਅੱਗ ਫੈਲਦੀ ਹੈ। ਵੀਡੀਓ ਵਿਚ ਕੁਝ ਲੋਕਾਂ ਦੇ ਚੀਕਾਂ ਮਾਰਨ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਪੁਲਿਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤੇਲ ਕੱਢਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਦੇ ਦੋ ਘੰਟੇ ਬਾਅਦ ਪਾਈਪਲਾਈਨ ਵਿਚ ਤੇਜ਼ ਅੱਗ ਲੱਗ ਜਾਂਦੀ ਹੈ। ਇੱਕ ਗੁਆਂਢੀ ਰਾਜ ਵਿਚ ਵੀ ਅਜਿਹਾ ਹੀ ਹਾਦਸਾ ਹੋਇਆ ਹੈ। ਉਥੇ ਵੀ ਪਾਈਪਲਾਈਨ ਵਿਚ ਅੱਗ ਲੱਗ ਗਈ।
Mexico Blast
ਪਰ ਇਸ ਵਿਚ ਕਿਸੇ ਦਾ ਕੋਈ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦ ਇੱਥੇ ਅਜਿਹੇ ਹਾਦਸੇ ਹੋ ਰਹੇ ਹਨ। ਇਸ ਤੋਂ ਪਹਿਲਾਂ ਵੀ 2010 ਵਿਚ ਪਾਈਪਲਾਈਨ ਵਿਚ ਅੱਗ ਲੱਗਣ ਨਾਲ ਤੇਲ ਚੋਰੀ ਕਰਨ ਵਾਲੇ 28 ਲੋਕਾਂ ਦੀ ਮੌਤ ਹੋ ਗਈ ਸੀ ਜਿਸ ਵਿਚ 13 ਬੱਚੇ ਸ਼ਾਮਲ ਸਨ। ਸੈਂਟਰਲ ਮੈਕਸਿਕੋ ਵਿਚ ਹੋਏ ਇਸ ਹਾਦਸੇ ਨੇ ਪੰਜ ਹਜ਼ਾਰ ਲੋਕਾਂ ਨੂੰ ਪ੍ਰਭਾਵਤ ਕੀਤਾ ਸੀ। ਲੋਕਾਂ ਦੇ ਘਰ ਵੀ ਅੱਗ ਦੀ ਲਪੇਟ ਵਿਚ ਆ ਗਏ ਸਨ।