
ਕਿਹੜੀ ਦਿੱਗਜ ਅਭਿਨੇਤਾ ਹੋਣਗੇ ਇਸ ਫਿਲਮ ਵਿਚ
ਮੁੰਬਈ: ਸਲਮਾਨ ਖ਼ਾਨ ਤੇ ਸੰਜੇ ਲੀਲਾ ਭੰਸਾਲੀ ਇਕੱਠੇ ਕੰਮ ਕਰਨ ਵਾਲੇ ਹਨ, ਅਜਿਹੀਆਂ ਖ਼ਬਰਾਂ ਤਾਂ ਲੰਬੇ ਸਮੇਂ ਤੋਂ ਆ ਰਹੀਆਂ ਸਨ ਪਰ ਫ਼ਿਲਮ ਦੀ ਐਕਟਰਸ ਕੌਣ ਹੋਵੇਗੀ, ਇਸ ਦਾ ਕਿਸੇ ਨੂੰ ਪਤਾ ਨਹੀਂ ਸੀ। ਹੁਣ ਫ਼ਿਲਮ ਦਾ ਨਾਂ ਤੇ ਸਲਮਾਨ ਦੀ ਲੀਡ ਐਕਟਰ ਦੇ ਨਾਂ ‘ਤੇ ਪੱਕੀ ਮੋਹਰ ਲੱਗ ਗਈ ਹੈ। ਫ਼ਿਲਮ ਦਾ ਨਾਂ ‘ਇੰਸ਼ਾਅੱਲ੍ਹਾ’ ਹੈ ਤੇ ਇਸ ‘ਚ ਪਹਿਲੀ ਵਾਰ ਸਕਰੀਨ ‘ਤੇ ਸਲਾਮਨ ਖ਼ਾਨ ਨਾਲ ਆਲਿਆ ਭੱਟ ਨਜ਼ਰ ਆਵੇਗੀ।
Salman Khan Tweet
ਜਦਕਿ ਪਹਿਲਾਂ ਖ਼ਬਰਾਂ ਸੀ ਕਿ ਫ਼ਿਲਮ ‘ਚ ਸਲਮਾਨ ਨਾਲ ਦੀਪਿਕਾ ਪਾਦੂਕੋਣ ਨਜ਼ਰ ਆ ਸਕਦੀ ਹੈ। ਸਲਮਾਨ ਖਾਨ ਨੇ ਟਵੀਟ ਕਰਕੇ ਸਭ ਸਾਫ਼ ਕਰ ਦਿੱਤਾ ਹੈ ਕਿ 20 ਸਾਲ ਬਾਅਦ ਉਹ ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਨ ਜਾ ਰਹੇ ਹਨ। ਹੁਣ ਜਦੋਂ ਸਭ ਫਾਈਨਲ ਹੋ ਗਿਆ ਹੈ ਤਾਂ ਉਮੀਦ ਹੈ ਕਿ ਫ਼ਿਲਮ ਦੀ ਸ਼ੂਟਿੰਗ ਇਸੇ ਸਾਲ ਦੇ ਆਖਰ ਤਕ ਸ਼ੁਰੂ ਹੋ ਜਾਵੇਗੀ। ਇਸ ਦੀ ਰਿਲੀਜ਼ ਵੀ 2020 ‘ਚ ਹੋ ਸਕਦੀ ਹੈ। ਉਂਝ ਫ਼ਿਲਮ ਬਾਰੇ ਇਸ ਤੋਂ ਜ਼ਿਆਦਾ ਕੋਈ ਹੋਰ ਜਾਣਕਾਰੀ ਨਹੀਂ। ਫੈਨਸ ਇਸ ਜੋੜੀ ਨੂੰ ਦੇਖਣ ਲਈ ਉਤਸੁਕ ਜ਼ਰੂਰ ਹੋਣਗੇ।