ਜਪਾਨ ਦੇ ਅਸਮਾਨ 'ਚ ਦਿਸੇ ਰਹੱਸਮਈ ਗੁਬਾਰੇ ਦਾ ਭੇਦ ਗਹਿਰਾਇਆ, ਚੁੰਝ-ਚਰਚਾਵਾਂ ਦਾ ਬਜ਼ਾਰ ਗਰਮ!
Published : Jun 19, 2020, 4:41 pm IST
Updated : Jun 19, 2020, 4:41 pm IST
SHARE ARTICLE
White Balloon
White Balloon

ਸੋਸ਼ਲ ਮੀਡੀਆ 'ਤੇ ਲੋਕ ਸੁਣਾ ਰਹੇ ਨੇ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ

ਟੋਕੀਓ : ਅਸਮਾਨ 'ਚ ਅਜੀਬ ਨਜ਼ਾਰੇ ਵੇਖਣ ਦੀਆਂ ਰਹੱਸ਼ਮਈ ਖ਼ਬਰਾਂ ਅਕਸਰ ਪੜ੍ਹਨ-ਸੁਣਨ ਨੂੰ ਮਿਲ ਜਾਂਦੀਆਂ ਹਨ। ਪਿਛਲੇ ਸਮੇਂ ਦੌਰਾਨ ਅਜਿਹੇ ਰਹੱਸਮਈ ਦ੍ਰਿਸ਼ਾਂ ਨੂੰ ਕਿਸੇ ਦੂਜੇ ਗ੍ਰਹਿ 'ਤੇ ਏਲੀਅਨ ਦੀ ਹੋਂਦ ਨਾਲ ਜੋੜ ਵੀ ਵੇਖਿਆ ਜਾਂਦਾ ਰਿਹਾ ਹੈ। ਅਜਿਹਾ ਹੀ ਇਕ ਰਹੱਸਮਈ ਨਜ਼ਾਰਾ ਜਪਾਨ ਦੇ ਅਸਮਾਨ ਵਿਚ ਵੇਖਣ ਨੂੰ ਮਿਲਿਆ ਹੈ। ਅਸਮਾਨ ਵਿਚ ਉਡ ਰਹੇ ਇਕ ਚਿੱਟੇ ਰੰਗ ਦੇ ਗੁਬਾਰੇ ਨੂੰ ਵੇਖ ਕੇ ਲੋਕ ਹੈਰਾਨ ਰਹਿ ਗਏ।

White BalloonWhite Balloon

ਇਸ ਸਬੰਧੀ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੀਆਂ ਚੁੰਝ-ਚਰਚਾਵਾਂ ਚੱਲ ਰਹੀਆਂ ਹਨ। ਕੋਈ ਇਸ ਨੂੰ ਮੌਸਮ ਵਿਭਾਗ ਦਾ ਗੁਬਾਰਾ ਦੱਸ ਰਿਹਾ ਸੀ, ਜਦਕਿ ਕੁੱਝ ਇਸ ਨੂੰ ਯੂਐਫਓ ਕਹਿ ਰਿਹਾ ਸੀ। ਕੁੱਝ ਨੇ ਇਸ ਨੂੰ ਕਿਸੇ ਦੂਸਰੇ ਗ੍ਰਹਿ ਤੋਂ ਏਲੀਅਨ ਦੀ ਉਡਣ ਤਸਕਰੀ ਵੀ ਦੱਸਿਆ ਹੈ।

White BalloonWhite Balloon

ਮੀਡੀਆ ਰਿਪੋਰਟਾਂ ਮੁਤਾਬਕ ਇਹ ਗੁਬਾਰਾ ਜਾਪਾਨ ਦੇ ਸ਼ੇਂਦਾਈ ਸ਼ਹਿਰ ਦੇ ਅਓਬਾ ਵਾਰਡ ਦੇ ਅਸਮਾਨ ਉਪਰ ਕਈ ਘੰਟਿਆਂ ਤਕ ਮੰਡਰਾਉਂਦਾ ਰਿਹਾ। ਹੋਲੀ ਗਤੀ ਵਿਚ ਚੱਲ ਰਿਹਾ ਇਹ ਗੁਬਾਰਾ ਅਖੀਰ ਪ੍ਰਸਾਂਤ ਮਹਾਂਸਾਗਰ ਦੇ ਉਪਰ ਜਾ ਕੇ ਅਚਾਨਕ ਗਾਇਬ ਹੋ ਗਿਆ। ਇਸ ਗੁਬਾਰੇ ਦੇ ਹੇਠਾਂ ਦੋ ਕ੍ਰਾਸਡ ਪੋਪੇਡਰ ਲੱਗੇ ਹੋਏ ਸਨ, ਜੋ ਇਸ ਨੂੰ ਉਡਣ ਵਿਚ ਮੱਦਦ ਕਰ ਰਹੇ ਸਨ।

White BalloonWhite Balloon

ਸ਼ੁਰੂਆਤ ਵਿਚ ਲੋਕ ਇਸ ਨੂੰ ਮੌਸਮ ਵਿਭਾਗ ਦਾ ਗੁਬਾਰਾ ਸਮਝਦੇ ਰਹੇ। ਇਸ ਗੁਬਾਰੇ ਨੂੰ ਲੈ ਕੇ ਲੋਕਾਂ ਦੀ ਉਤਸੁਕਤਾ ਉਦੋਂ ਹੋਰ ਵੱਧ ਗਈ, ਜਦੋਂ ਮੌਸਮ ਵਿਭਾਗ ਨੇ ਇਸ ਨੂੰ ਅਪਣਾ ਗੁਬਾਰਾ ਮੰਨਣ ਤੋਂ ਇਨਕਾਰ ਕਰ ਦਿਤਾ। ਮੌਸਮ ਵਿਭਾਗ ਦਾ ਕਹਿਣਾ ਸੀ ਕਿ ਉਸ ਨੇ ਅਜਿਹਾ ਕੋਈ ਵੀ ਗੁਬਾਰਾ ਅਸਮਾਨ ਵਿਚ ਨਹੀਂ ਛੱਡਿਆ ਗਿਆ।

White BalloonWhite Balloon

ਇਸੇ ਦੌਰਾਨ ਜਾਪਾਨ ਸਰਕਾਰ ਦੇ ਚੀਫ਼ ਕੈਬਨਿਟ ਸੈਕਟਰੀ ਯੋਸ਼ੀਹਿਦੇ ਸੂਗਾ ਨੇ ਕਿਹਾ ਕਿ ਸਰਕਾਰ ਵੀ ਇਸ ਗੁਬਾਰੇ ਦੇ ਭੇਦ ਤੋਂ ਅਨਜਾਣ ਹੈ। ਕੁੱਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸ਼ੰਕਾ ਜ਼ਾਹਰ ਕਰਦਿਆਂ ਲਿਖਿਆ ਹੈ ਕਿ ਇਹ ਗੁਬਾਰਾ ਉੱਤਰੀ ਕੋਰੀਆ ਨੇ ਜਪਾਨ ਵਿਚ ਕੋਰੋਨਾਵਾਇਰਸ ਫ਼ੈਲਾਉਣ ਲਈ ਭੇਜਿਆ ਹੋ ਸਕਦਾ ਹੈ। ਇਨ੍ਹਾਂ ਸਾਰੀਆਂ ਅਫਵਾਹਾਂ ਪਿਛਲੀ ਸੱਚਾਈ ਬਾਰੇ ਅਜੇ ਤਕ ਕੋਈ ਵੀ ਤੱਥ ਸਾਹਮਣੇ ਨਹੀਂ ਆਇਆ। ਪਰ ਲੋਕਾਂ 'ਚ ਇਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚੁੰਝ-ਚਰਚਾਵਾਂ ਦਾ ਬਾਜ਼ਾਰ ਗਰਮ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: Japan, Tokyo-to, Tokyo

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement