
ਹੁਣ ਤੋਂ ਕਰੀਬ 150 ਸਾਲ ਪਹਿਲਾਂ ਈਰਾਨ ਦੇ ਇਕ ਪਿੰਡ ਵਿਚ ਬੇਹੱਦ ਬੌਨੇ ਲੋਕ ਰਹਿੰਦੇ ਸਨ।
ਈਰਾਨ: ਹੁਣ ਤੋਂ ਕਰੀਬ 150 ਸਾਲ ਪਹਿਲਾਂ ਈਰਾਨ ਦੇ ਇਕ ਪਿੰਡ ਵਿਚ ਬੇਹੱਦ ਬੌਨੇ ਲੋਕ ਰਹਿੰਦੇ ਸਨ। ਪਿੰਡ ਦਾ ਨਾਂਅ ਹੈ ਮਾਖੂਨਿਕ ਜੋ ਈਰਾਨ-ਅਫਗਾਨਿਸਤਾਨ ਸੀਮਾ ਤੋਂ ਕਰੀਬ 75 ਕਿਲੋਮੀਟਰ ਦੂਰ ਹੈ। ਤੁਸੀਂ ਸਾਰਿਆਂ ਨੇ ਗੁਲੀਵਰ ਦੇ ਦਿਲਚਸਪ ਸਫਰ ਵਾਲੀਆਂ ਕਹਾਣੀਆਂ ਤਾਂ ਜ਼ਰੂਰ ਪੜ੍ਹੀਆਂ ਹੋਣਗੀਆਂ।
Photo
ਜਦੋਂ ਗੁਲੀਵਰ ਲਿਲਿਪੁਟ ਨਾਮਕ ਇਕ ਟਾਪੂ ‘ਤੇ ਪਹੁੰਚ ਗਿਆ ਸੀ। ਉੱਥੇ ਹੀ 15 ਸੈਂਟੀਮੀਟਰ ਕਦ ਵਾਲੇ ਬੌਨੇ ਲੋਕਾਂ ਨੇ ਉਸ ਨੂੰ ਬੰਦੀ ਬਣਾ ਲਿਆ ਸੀ। ਇਹ ਗੱਲ ਹੈਰਾਨ ਕਰਨ ਵਾਲੀ ਲੱਗ ਸਕਦੀ ਹੈ ਕਿ ਬੌਨੇ ਇਨਸਾਨਾਂ ਕਿਵੇਂ ਦੇ ਹੋਣਗੇ ਅਤੇ ਕਿਵੇਂ ਰਹਿੰਦੇ ਹੋਣਗੇ। ਮੰਨਿਆ ਜਾਂਦਾ ਹੈ ਕਿ ਅੱਜ ਤੋਂ ਲਗਭਗ 150 ਸਾਲ ਪਹਿਲਾਂ ਈਰਾਨ ਦੇ ਇਕ ਪਿੰਡ ਵਿਚ ਬੌਨੇ ਲੋਕ ਰਹਿੰਦੇ ਸਨ।
Photo
ਇਸੇ ਤਰ੍ਹਾਂ ਹੀ ਅੱਜ ਵੀ ਇਸ ਪਿੰਡ ਵਿਚ ਬੌਨੇ ਲੋਕ ਰਹਿੰਦੇ ਹਨ। ਮੌਜੂਦਾ ਸਮੇਂ ਵਿਚ ਈਰਾਨ ਦੇ ਲੋਕਾਂ ਦੀ ਜਿੰਨੀ ਔਸਤ ਲੰਬਾਈ ਹੈ, ਉਸ ਤੋਂ ਕਰੀਬ 50 ਸੈਂਟੀਮੀਟਰ ਘੱਟ ਲੰਬਾਈ ਦੇ ਲੋਕ ਇੱਥੇ ਰਹਿੰਦੇ ਹਨ। 2005 ਵਿਚ ਖੁਦਾਈ ਦੌਰਾਨ ਇਸ ਪਿੰਡ ਵਿਚ ਇਕ ਮਮੀ ਵੀ ਮਿਲੀ ਸੀ, ਜਿਸ ਦੀ ਲੰਬਾਈ ਸਿਰਫ 25 ਸੈਂਟੀਮੀਟਰ ਸੀ।
Photo
ਇਸ ਮਮੀ ਦੇ ਮਿਲ਼ਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਸ ਪਿੰਡ ਵਿਚ ਬਹੁਤ ਘੱਟ ਲੰਬਾਈ ਵਾਲੇ ਲੋਕ ਵੀ ਰਹਿੰਦੇ ਸਨ। ਮਾਖੂਨਿਕ ਪਿੰਡ ਈਰਾਨ ਦੇ ਦੀਗਰ ਅਬਾਦੀ ਵਾਲੇ ਇਲਾਕੇ ਨਾਲੋਂ ਬਿਲਕੁਲ ਕੱਟਿਆ ਹੋਇਆ ਹੈ। ਇਸ ਪਿੰਡ ਤੱਕ ਕੋਈ ਵੀ ਸੜਕ ਨਹੀਂ ਆਉਂਦੀ ਸੀ।
Photo
20ਵੀਂ ਸਦੀ ਦੇ ਮੱਧ ਵਿਚ ਇਸ ਇਲਾਕੇ ਵਿਚ ਸੜਕਾਂ ਬਣਾਈਆਂ ਗਈਆਂ। ਗੱਡੀਆਂ ਦੀ ਆਵਾਜਾਈ ਸ਼ੁਰੂ ਹੋਈ ਤਾਂ ਇੱਥੋਂ ਦੇ ਲੋਕਾਂ ਨੇ ਈਰਾਨ ਦੇ ਵੱਡੇ ਸ਼ਹਿਰਾਂ ਵਿਚ ਆ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹੌਲੀ-ਹੌਲੀ ਇੱਥੋਂ ਦੇ ਲੋਕਾਂ ਦਾ ਰਹਿਣ-ਸਹਿਣ ਬਦਲਣ ਲੱਗਿਆ ਹੈ।