20 ਮਿੰਟ ਵਿਚ ਕੋਵਿਡ-19 ਦਾ ਪਤਾ ਲਾਉਣ ਦੀ ਨਵੀਂ ਤਕਨੀਕ ਵਿਕਸਿਤ
Published : Jul 19, 2020, 7:14 am IST
Updated : Jul 19, 2020, 7:14 am IST
SHARE ARTICLE
Developed a new technology to detect Covid-19 in 20 minutes
Developed a new technology to detect Covid-19 in 20 minutes

ਆਸਟ੍ਰੇਲੀਆਈ ਯੂਨੀਵਰਸਿਟੀ ਦਾ ਦਾਅਵਾ

ਮੈਲਬੋਰਨ : ਇਥੋ ਦੀ ਮੰਨੀ-ਪ੍ਰਮੰਨੀ ਮੋਨਾਸ਼ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਖ਼ੂਨ ਦੀ ਜਾਂਚ ਦਾ ਇਕ ਨਵਾਂ ਤਰੀਕਾ ਵਿਕਸਿਤ ਕਰਨ ਦਾ ਦਾਅਵਾ ਕੀਤਾ ਹੈ ਜੋ ਸਿਰਫ਼ 20 ਮਿੰਟ ਵਿਚ ਕੋਰੋਨਾ ਵਾਇਰਸ ਲਾਗ ਦਾ ਪਤਾ ਲਗਾ ਸਕਦਾ ਹੈ।

Monash UniversityMonash University

ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਸਾਰਸ-ਸੀਓਵੀ-2 ਲਾਗ ਵਿਰੁਧ ਪੈਦਾ ਹੋਏ ਐਂਟੀਬਾਡੀ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਖ਼ੂਨ ਵਿਚ ਇਕ ਤੱਤ ਦੀ ਮੌਜੂਦਗੀ ਅਤੇ ਉਸ ਦੀ ਮਾਤਰਾ ਦਾ ਪਤਾ ਲਗਾਉਣ ਲਈ ਜ਼ਰੂਰੀ ਵਿਸ਼ਲੇਸ਼ਣ ਦਾ ਤਰੀਕਾ ਤਿਆਰ ਕੀਤਾ ਹੈ।

Microliter plasmaMicroliter plasma

ਯੂਨੀਵਰਸਿਟੀ ਨੇ ਇਕ ਬਿਆਨ ਵਿਚ ਕਿਹਾ ਕਿ ਖੋਜ ਦੇ ਤਹਿਤ ਵਿਗਿਆਨੀਆਂ ਦੇ ਦਲ ਨੇ ਖ਼ੂਨ ਦੇ ਨਮੂਨਿਆਂ ਤੋਂ 25 ਮਾਈਕ੍ਰੋਲੀਟਰ ਪਲਾਜ਼ਮਾ ਲੈ ਕੇ ਕੋਵਿਡ-19 ਦੇ ਮਾਮਲਿਆਂ ਦੀ ਪਛਾਣ ਕੀਤੀ।

Corona VirusCorona Virus

ਬਿਆਨ ਵਿਚ ਦਸਿਆ ਗਿਆ, 'ਕੋਵਿਡ-19 ਦੇ ਪੁਸ਼ਟੀ ਕੀਤੇ ਮਾਮਲਿਆਂ ਵਿਚ ਲਾਲ ਖ਼ੂਨ ਦੇ ਸੈੱਲਾਂ ਦੇ ਗੁੱਛੇ ਬਣਨ ਲੱਗੇ, ਜੋ ਅੱਖਾਂ ਨਾਲ ਸਾਧਾਰਣ ਤਰੀਕੇ ਨਾਲ ਵੇਖੇ ਜਾ ਸਕਦੇ ਹਨ। ਇਸ ਤਰੀਕੇ ਨਾਲ ਵਿਗਿਆਨੀ ਕਰੀਬ 20 ਮਿੰਟ ਵਿਚ ਕੋਰੋਨਾ ਵਾਇਰਸ ਹੋਣ ਜਾਂ ਨਾ ਹੋਣ ਦੇ ਮਾਮਲਿਆਂ ਦਾ ਪਤਾ ਲਗਾ ਸਕੇ।' 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement