
ਇਸ ਬਾਰੇ ਰੂਸੀ ਪੁਲਾੜ ਏਜੈਂਸੀ ਨੇ ਜਾਣਕਾਰੀ ਜਨਤਕ ਕੀਤੀ ਹੈ।
ਮਾਸਕੋ: ਪੁਲਾੜ 'ਚ ਸਭ ਤੋਂ ਵੱਧ ਸਮਾਂ ਰਹਿਣ ਦਾ ਰਿਕਾਰਡ ਬਣਾਉਣ ਵਾਲੇ ਸੋਵੀਅਤ ਪੁਲਾੜ ਯਾਤਰੀ ਵਲੇਰੀ ਪੋਲਿਆਕੋਵ ਦਾ 80 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਇਸ ਬਾਰੇ ਰੂਸੀ ਪੁਲਾੜ ਏਜੈਂਸੀ ਨੇ ਜਾਣਕਾਰੀ ਜਨਤਕ ਕੀਤੀ ਹੈ।
8 ਜਨਵਰੀ 1994 ਤੋਂ ਪੋਲਿਆਕੋਵ 437 ਦਿਨ ਪੁਲਾੜ ਵਿੱਚ ਰਹੇ। 22 ਮਾਰਚ, 1995 ਨੂੰ ਧਰਤੀ 'ਤੇ ਵਾਪਸ ਆਉਣ ਤੋਂ ਪਹਿਲਾਂ, ਉਹ 7,000 ਤੋਂ ਵੱਧ ਵਾਰ ਧਰਤੀ ਦੀ ਪਰਕਰਮਾ ਕਰ ਚੁੱਕੇ ਸੀ। ਇਸ ਤੋਂ ਪਹਿਲਾਂ 1988-89 ਵਿੱਚ ਵੀ ਪੋਲਿਆਕੋਵ ਨੇ ਪੁਲਾੜ ਵਿੱਚ 288 ਦਿਨ ਬਿਤਾਏ ਸੀ।
ਪੋਲਿਆਕੋਵ ਇੱਕ ਪੇਸ਼ੇਵਰ ਸਿਖਲਾਈ ਪ੍ਰਾਪਤ ਡਾਕਟਰ ਸੀ ਅਤੇ ਉਹ ਇਹ ਦਿਖਾਉਣਾ ਚਾਹੁੰਦੇ ਸੀ ਕਿ ਮਨੁੱਖ ਪੁਲਾੜ ਵਿੱਚ ਲੰਬੇ ਸਮੇਂ ਤੱਕ ਰਹਿ ਸਕਦਾ ਹੈ। ਰੂਸੀ ਪੁਲਾੜ ਏਜੈਂਸੀ 'ਰੋਸਕੌਸਮੋਸ' ਨੇ ਪੋਲਿਆਕੋਵ ਦੀ ਮੌਤ ਦੇ ਕਾਰਨ ਬਾਰੇ ਕੋਈ ਖੁਲਾਸਾ ਨਹੀਂ ਕੀਤਾ।