
ਬੀਤੇ ਦਿਨ ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਇਕ ਕਾਰ ਹਾਦਸੇ 'ਚ ਮੌਤ ਹੋ ਗਈ...
ਨਿਊਯਾਰਕ: ਬੀਤੇ ਦਿਨ ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਇਕ ਕਾਰ ਹਾਦਸੇ 'ਚ ਮੌਤ ਹੋ ਗਈ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਸੈਨ ਡਿਏਗੋ (ਕੈਲੀਫੋਰਨੀਆ) ਵਿਖੇ ਵਰਲਡ ਮਾਸਟਰਜ਼ ਗੋਲਡ ਜਿੱਤਿਆ ਸੀ। ਜੈਯੰਤ, ਇੱਕ ਰਿਟਾਇਰਡ ਭਾਰਤੀ ਫ਼ੌਜ ਦੇ ਕਰਨਲ ਸਨ।
Dead body
ਉਹ ਅਮਰੀਕਾ ਦੇ ਸੂਬੇ ਲਾਸ ਵੇਗਾਸ ਨੇੜੇ ਇਕ ਮਸ਼ਹੂਰ ਸਾਈਟ ਗ੍ਰੈਂਡ ਕੈਨਿਯਨ ਤੋਂ ਤਿੰਨ ਹੋਰ ਵੇਟਲਿਫਟਰਾਂ ਨਾਲ ਯਾਤਰਾ ਕਰ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਕਿਸੇ ਹੋਰ ਵਾਹਨ ਨਾਲ ਟਕਰਾ ਗਈ। ਜੈਯੰਤ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ ਲੈ ਜਾਇਆ ਗਿਆ, ਜਿੱਥੇ ਦੋ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨਾਲ ਵੇਟਲਿਫਟਰ ਸੰਤੋਖ ਸਿੰਘ ਅਤੇ ਅਰਚਨਾ ਜੈਨ ਨੂੰ ਵੀ ਇਸ ਹਾਦਸੇ ਵਿੱਚ ਗੰਭੀਰ ਸੱਟਾਂ ਲੱਗੀਆਂ। ਸੈਨ ਡਿਏਗੋ ਵਿਚ ਸੋਨ ਤਗਮਾ ਜੇਤੂ ਰਾਜੀਵ ਸ਼ਰਮਾ ਕੋਈ ਸੱਟ ਨਹੀਂ ਲੱਗੀ।
Dead
ਪੁਲਸ ਨੇ ਇਸ ਬਾਰੇ ਜਾਣਕਾਰੀ ਜਾਰੀ ਨਹੀਂ ਕੀਤੀ ਕਿ ਕਾਰ ਕੌਣ ਚਲਾ ਰਿਹਾ ਸੀ। ਇੰਡੀਅਨ ਮਾਸਟਰ ਵੇਟਲਿਫਟਰ ਸੰਗਠਨ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੇ ਵੀ ਇਸ ਮੌਤ 'ਤੇ ਸੋਗ ਕੀਤਾ ਹੈ। 'ਇੰਡੀਅਨ ਮਾਸਟਰਜ਼ ਵੇਟਲਿਫਟਿੰਗ ਕਮਿਊਨਟੀ' ਲਈ ਇੱਕ ਦੁਖਦਾਈ ਦਿਨ ਸੀ ਜਦੋਂ ਉਨ੍ਹਾਂ ਦਾ ਇਕ ਖਿਡਾਰੀ ਮੰਦਭਾਗਾ ਦਿਨ ਕਾਰ ਹਾਦਸਾਗ੍ਰਸਤ ਸਦਾ ਲਈ ਦੁਨੀਆ ਤੋਂ ਚਲਾ ਗਿਆ।