ਇਹ ਹੈ ਦੁਨੀਆ ਦੀ ਸਭ ਤੋਂ ਖਤਰਨਾਕ ਮੱਛੀ, ਪੂਰੇ ਸ਼ਹਿਰ ਨੂੰ ਖਤਮ ਕਰਨ ਲਈ ਕਾਫ਼ੀ ਹੈ 1 ਬੂੰਦ ਜ਼ਹਿਰ
Published : Nov 19, 2019, 12:15 pm IST
Updated : Nov 19, 2019, 12:15 pm IST
SHARE ARTICLE
fish
fish

ਦੁਨੀਆ 'ਚ ਅਜਿਹੇ ਜਹਿਰੀਲੇ ਜਾਨਵਰਾਂ ਦੀ ਕਮੀ ਨਹੀਂ ਹੈ, ਜਿਨ੍ਹਾਂ ਦੇ ਕੱਟਣ ਜਾਂ ਡੰਗ ਮਾਰਨ ਨਾਲ ਇਨਸਾਨ ਦੀ ਜਾਨ ਜਾ ਸਕਦੀ ਹੈ। ਖੋਜ ਵਿੱਚ ਹਰ ਦਿਨ ਹਜ਼ਾਰਾਂ

ਨਿਊਯਾਰਕ : ਦੁਨੀਆ 'ਚ ਅਜਿਹੇ ਜਹਿਰੀਲੇ ਜਾਨਵਰਾਂ ਦੀ ਕਮੀ ਨਹੀਂ ਹੈ, ਜਿਨ੍ਹਾਂ ਦੇ ਕੱਟਣ ਜਾਂ ਡੰਗ ਮਾਰਨ ਨਾਲ ਇਨਸਾਨ ਦੀ ਜਾਨ ਜਾ ਸਕਦੀ ਹੈ। ਖੋਜ ਵਿੱਚ ਹਰ ਦਿਨ ਹਜ਼ਾਰਾਂ ਨਵੇਂ-ਨਵੇਂ ਜੀਵ ਨਿਕਲ ਆਉਂਦੇ ਹਨ ਕੁੱਝ ਅਜਿਹੀ ਹੀ ਇੱਕ ਮੱਛੀ ਹੈ ਜੋ ਇੰਡੋ ਪੈਸਿਫਿਕ ਏਰੀਆ ਵਿੱਚ ਪਾਈ ਜਾਂਦੀ ਹੈ, ਇਸ ਦਾ ਨਾਮ ਹੈ ‘ਸਟੋਨ ਫਿਸ਼’। ਇਹ ਮੱਛੀ ਦੁਨੀਆ ਦੇ ਸਭ ਤੋਂ ਜ਼ਹਿਰੀਲੇ ਜਾਨਵਰਾਂ ਵਿੱਚ ਸ਼ਾਮਲ ਹੈ। ‘ਸਟੋਨ ਫਿਸ਼’ ਜ਼ਿਆਦਾਤਰ ਮਕਰ ਰੇਖਾ ਦੇ ਆਸਪਾਸ ਸਮੁੰਦਰ ਵਿੱਚ ਪਾਈ ਜਾਂਦੀ ਹੈ।

fishfish

ਇਸ ਮੱਛੀ ਦੇ ਜ਼ਹਿਰ ਨੂੰ ਸਾਈਨਾਇਡ ਤੋਂ ਵੀ ਜ਼ਿਆਦਾ ਜ਼ਹਿਰੀਲਾ ਮੰਨਿਆ ਗਿਆ ਹੈ।ਸਟੋਨ ਫਿਸ਼ ਵਿਸ਼ਵ ‘ਚ ਪਾਈ ਜਾਣ ਵਾਲੀ ਤਮਾਮ ਮਛੀਆਂ ਤੋਂ ਬਿਲਕੁੱਲ ਵੱਖਰੀ ਹੈ। ਜਿੱਥੇ ਮੱਛੀਆਂ ਦਾ ਸਰੀਰ ਬਹੁਤ ਕੋਮਲ ਹੁੰਦਾ ਹੈ, ਉੱਥੇ ਹੀ ਇਸਦਾ ਸਰੀਰ ਪੱਥਰ ਵਰਗਾ ਸਖ਼ਤ ਹੁੰਦਾ ਹੈ। ਹਾਲਾਂਕਿ ਦੇਖਣ ‘ਚ ਇਹ ਮੱਛੀ ਬਿਲਕੁੱਲ ਪੱਥਰ ਦੀ ਤਰ੍ਹਾਂ ਲੱਗਦੀ ਹੈ ਇਸ ਲਈ ਲੋਕ ਇਸ ਦੇ ਸ਼ਿਕਾਰ ਹੋ ਜਾਂਦੇ ਹਨ। 

fishfish

ਪਲਕ ਝੱਪਕਦੇ ਹੀ ਕਰ ਦਿੰਦੀ ਹਮਲਾ 
ਇਹ ਮੱਛੀ ਪੈਰ ਰੱਖਦੇ ਹੀ 0.015 ਸਕਿੰਟ ਦੀ ਤੇਜੀ ਨਾਲ ਆਪਣਾ ਜ਼ਹਿਰ ਛੱਡਦੀ ਹੈ ਯਾਨੀ ਕਿ ਪਲਕ ਝਪਕਦੇ ਸਮੇਂ 'ਚ ਹੀ ਇਹ ਆਪਣਾ ਕੰਮ ਕਰ ਦਿੰਦੀ ਹੈ। ਇਸ ਮੱਛੀ ਦਾ ਜ਼ਹਿਰ ਇੰਨਾ ਖਤਰਨਾਕ ਹੈ ਕਿ ਇਸਦੀ ਇੱਕ ਬੂੰਦ ਜੇਕਰ ਕਿਸੇ ਸ਼ਹਿਰ ਦੇ ਪਾਣੀ ਵਿੱਚ ਮਿਲਾ ਦਿੱਤੀ ਜਾਵੇ ਤਾਂ ਸ਼ਹਿਰ ਦੇ ਹਰ ਇਨਸਾਨ ਦੀ ਮੌਤ ਹੋ ਸਕਦੀ ਹੈ।

fishfish

ਜ਼ਹਿਰ ਦੇ ਸੰਪਰਕ 'ਚ ਆਉਣ ਵਾਲੇ ਕਿਸੇ ਜੀਵ ਜਾਂ ਇਨਸਾਨ ਦੀ ਜਾਨ ਬਚਦੀ ਤਾਂ ਨਹੀਂ, ਪਰ ਜੇਕਰ ਕਿਸੇ ਖਾਸ ਅੰਗ ‘ਤੇ ਅਸਰ ਪਿਆ ਹੋਵੇ ਤੇ ਜ਼ਿਆਦਾ ਦੇਰ ਨਾਂ ਹੋਈ ਹੋਵੇ ਤਾਂ ਉਸ ਅੰਗ ਨੂੰ ਕੱਟ ਕੇ ਵੱਖ ਕਰਨ ‘ਤੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਪਰ ਹਾਲੇ ਤੱਕ ਇਸ ਮੱਛੀ ਦੇ ਜ਼ਹਿਰ ਦਾ ਸ਼ਿਕਾਰ ਹੋਣ ਵਾਲੇ ਕਿਸੇ ਵਿਅਕਤੀ ਨੂੰ ਬਚਾਇਆ ਨਹੀਂ ਜਾ ਸਕਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement