
ਇਹ ਲਗਾਤਾਰ ਚੌਥਾ ਸਾਲ ਹੈ ਜਦੋਂ 10 ਲੱਖ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਅਮਰੀਕਾ ਪਹੁੰਚੇ।
ਵਾਸ਼ਿੰਗਟਨ : ਸਾਲ 2018-19 ਵਿਚ 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਗਏ ਜਦਕਿ ਚੀਨ ਲਗਾਤਾਰ ਦਸਵੇਂ ਸਾਲ ਵੀ ਸੱਭ ਤੋਂ ਵੱਧ ਵਿਦਿਆਰਥੀ ਭੇਜਣ ਵਾਲਾ ਦੇਸ਼ ਬਣਿਆ ਹੋਇਆ ਹੈ। ਸੋਮਵਾਰ ਨੂੰ ਜਾਰੀ ਰੀਪੋਰਟ '2019 ਓਪਨ ਡੋਰਜ਼ ਰੀਪੋਰਟ ਆਨ ਇੰਟਰਨੈਸ਼ਨਲ ਐਜੁਕੇਸ਼ਨ ਐਕਸਚੇਂਜ' ਮੁਤਾਬਕ ਅਮਰੀਕਾ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਅਕਾਦਮਕ ਸਾਲ 2018-19 ਵਿਚ ਸੱਭ ਤੋਂ ਵੱਧ ਰਹੀ।
ਇਹ ਲਗਾਤਾਰ ਚੌਥਾ ਸਾਲ ਹੈ ਜਦੋਂ 10 ਲੱਖ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਅਮਰੀਕਾ ਪਹੁੰਚੇ। ਅਮਰੀਕੀ ਵਣਜ ਵਿਭਾਗ ਦੇ ਅੰਕੜਿਆਂ ਮੁਤਾਬਕ ਸਾਲ 2018 ਵਿਚ ਅਮਰੀਕੀ ਅਰਥਚਾਰੇ ਵਿਚ ਵਿਦੇਸ਼ੀ ਵਿਦਿਆਰਥੀਆਂ ਦਾ ਯੋਗਦਾਨ 44.7 ਅਰਬ ਡਾਲਰ ਰਿਹਾ ਜੋ ਪਿਛਲੇ ਸਾਲ ਦੇ ਮੁਕਾਬਲੇ 5.5 ਫ਼ੀ ਸਦੀ ਜ਼ਿਆਦਾ ਹੈ। ਭਾਵੇਂਕਿ ਚੀਨ ਸਾਲ 2018-19 ਵਿਚ 3,69,548 ਵਿਦਿਆਰਥੀਆਂ ਦੇ ਨਾਲ ਲਗਾਤਾਰ ਦਸਵੇਂ ਸਾਲ ਅਮਰੀਕਾ ਵਿਚ ਵਿਦੇਸ਼ੀ ਵਿਦਿਆਰਥੀਆਂ ਦਾ ਸੱਭ ਤੋਂ ਵੱਡਾ ਸਰੋਤ ਬਣਿਆ ਹੋਇਆ ਹੈ।