ਚੀਨ ਉਭਰਦੇ ਭਾਰਤ ਨੂੰ ਮੰਨਦਾ ਹੈ ਇਕ 'ਵਿਰੋਧੀ' : ਰੀਪੋਰਟ
Published : Nov 19, 2020, 10:45 pm IST
Updated : Nov 19, 2020, 10:45 pm IST
SHARE ARTICLE
image
image

ਚੀਨ ਉਭਰਦੇ ਭਾਰਤ ਨੂੰ ਮੰਨਦਾ ਹੈ ਇਕ 'ਵਿਰੋਧੀ' : ਰੀਪੋਰਟ

ਵਾਸ਼ਿੰਗਟਨ, 19 ਨਵੰਬਰ : ਅਮਰੀਕੀ ਵਿਦੇਸ਼ ਮੰਤਰਾਲੇ ਦੀ ਇਕ ਰੀਪੋਰਟ 'ਚ ਕਿਹਾ ਗਿਆ ਹੈ ਕਿ ਉਭਰਦੇ ਭਾਰਤ ਨੂੰ ਚੀਨ ਇਕ ''ਵਿਰੋਧੀ'' ਮੰਨਦਾ ਹੈ। ਉਹ ਅਮਰੀਕਾ ਅਤੇ ਦੂਜੇ ਲੋਕਤੰਤਿਕ ਦੇਸ਼ਾਂ ਨਾਲ ਭਾਰਤ ਦੀ ਰਣਨੀਤਿਕ ਭਾਈਵਾਲੀ 'ਚ ਰੁਕਾਵਟ ਪਾਉਣਾ ਚਾਹੁੰਦਾ ਹੈ। ਇਸ ਤੋਂ ਇਲਾਵਾ ਬੀਜਿੰਗ ਅਮਰੀਕਾ ਨੂੰ ਪਛਾੜ ਕੇ ਮਹਾਸ਼ਕਤੀ ਬਣਨ ਦੀ ਦੌੜ ਵਿਚ ਹੈ।

imageimage


ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੱਥੋਂ ਉਨ੍ਹਾਂ ਨੂੰ ਸੱਤਾ ਤਬਦੀਲੀ ਤੋਂ ਪਹਿਲਾਂ ਇਹ ਵਿਸਥਾਰਤ ਨੀਤੀ ਦਸਤਾਵੇਜ਼ ਸਾਹਮਣੇ ਆਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚੀਨ ਖੇਤਰ ਵਿਚ ਕਈ ਦੇਸ਼ਾਂ ਦੀ ਸੁਰੱਖਿਆ, ਖ਼ੁਦਮੁਖਤਿਆਰੀ ਅਤੇ ਆਰਥਕ ਹਿਤਾਂ ਨੂੰ ਕਮਜ਼ੋਰ ਕਰ ਰਿਹਾ ਹੈ। ਰੀਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਉਭਰਦੇ ਭਾਰਤ ਨੂੰ ਇਕ ਵਿਰੋਧੀ ਵਜੋਂ ਦੇਖਦਾ ਹੈ ਅਤੇ ਉਹ ਨਾ ਸਿਰਫ਼ ਅਮਰੀਕਾ, ਜਾਪਾਨ, ਆਸਟ੍ਰੇਲੀਆ ਅਤੇ ਦੂਜੇ ਲੋਕਤੰਤਿਕ ਦੇਸ਼ਾਂ ਨਾਲ ਨਵੀਂ ਦਿੱਲੀ ਦੀ ਰਣਨੀਤਿਕ ਭਾਈਵਾਲੀ 'ਚ ਰੋੜਾ ਅਟਕਾਉਣਾ ਚਾਹੁੰਦਾ ਹੈ ਸਗੋਂ ਇਸ ਦੇਸ਼ ਨੂੰ ਆਰਥਕ ਤੌਰ 'ਤੇ ਫਸਾ ਕੇ ਆਪਣੀਆਂ ਖ਼ਾਹਿਸ਼ਾਂ ਦੀ ਪੂਰਤੀ ਲਈ ਮਜਬੂਰ ਕਰਨ ਦਾ ਯਤਨ ਕਰਦਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੀ 70 ਸਫ਼ਿਆਂ ਦੀ ਰੀਪੋਰਟ ਅਨੁਸਾਰ ਚੀਨ ਕਈ ਹੋਰ ਦੇਸ਼ਾਂ ਦੀ ਸੁਰੱਖਿਆ, ਖ਼ੁਦਮੁਖਤਿਆਰੀ ਅਤੇ ਆਰਥਕ ਹਿਤਾਂ ਨੂੰ ਵੀ ਕਮਜ਼ੋਰ ਕਰ ਰਿਹਾ ਹੈ। ਹਾਲਾਂਕਿ ਅਮਰੀਕਾ ਅਤੇ ਦੁਨੀਆ ਦੇ ਦੂਜੇ ਦੇਸ਼ਾਂ ਵਿਚ ਜਾਗਰੂਕਤਾ ਵੱਧ ਰਹੀ ਹੈ। ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ (ਸੀਸੀਪੀ) ਨੇ ਮਹਾਸ਼ਕਤੀਆਂ ਦੇ ਮੁਕਾਬਲੇ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਦਿਤੀ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਚੀਨੀ ਚੁਣੌਤੀਆਂ ਦੇ ਮੱਦੇਨਜ਼ਰ ਅਮਰੀਕਾ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਉਹ ਸੁਤੰਤਰਤਾ ਦੀ ਸੁਰੱਖਿਆ ਕਰੇ। ਬੀਜਿੰਗ ਅਮਰੀਕੀ ਪ੍ਰਭਾਵ ਨੂੰ ਘੱਟ ਕਰਨ ਦੀ ਤਾਕ ਵਿਚ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement