ਅਮਰੀਕੀ ਸੰਸਦ ਮੈਂਬਰ ਡੌਨਲਡ ਨੌਰਕਰੌਸ ਨੇ ਸਿੱਖ ਨਸਲਕੁਸ਼ੀ ਦੇ ਪੀੜਤਾਂ ਨਾਲ ਇਕਜੁੱਟਤਾ ਕੀਤੀ ਜ਼ਾਹਰ
Published : Nov 19, 2022, 1:49 pm IST
Updated : Nov 19, 2022, 2:21 pm IST
SHARE ARTICLE
Donald Norcross
Donald Norcross

 ਨਸਲਕੁਸ਼ੀ ਕਰ ਕੇ ਕੁੱਝ ਸਿੱਖਾਂ ਨੇ ਭਾਰਤ ਛੱਡਣਾ ਬਿਹਤਰ ਸਮਝਿਆ 

ਵਸ਼ਿੰਗਟਨ - ਅਮਰੀਕੀ ਕਾਂਗਰਸ ਦੇ ਇਕ ਮੈਂਬਰ ਨੇ 1984 ’ਚ ਵਾਪਰੇ ਸਿੱਖ ਨਸਲਕੁਸ਼ੀ ਦੇ ਪੀੜਤਾਂ ਨਾਲ ਇਕਜੁੱਟਤਾ ਪ੍ਰਗਟਾਈ ਹੈ। ਇਨ੍ਹਾਂ ਵਿਚੋਂ ਕਈਆਂ ਨੇ ਅਮਰੀਕਾ ਵਿਚ ਸ਼ਰਨ ਲਈ ਸੀ। ਕਾਂਗਰਸ (ਅਮਰੀਕੀ ਸੰਸਦ) ਮੈਂਬਰ ਡੌਨਲਡ ਨੌਰਕਰੌਸ ਨੇ ਪ੍ਰਤੀਨਿਧੀ ਸਭਾ ਵਿਚ ਕਿਹਾ ਕਿ ‘1984 ਵਿਚ ਇਕ ਨਵੰਬਰ ਤੋਂ ਤਿੰਨ ਨਵੰਬਰ ਵਿਚਾਲੇ ਬਿਨ੍ਹਾਂ ਮਤਲਬ ਦੀ ਹਿੰਸਾ ਵਿਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਤੇ ਸਾਊਥ ਜਰਸੀ ਵਿਚ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਲੋਕਾਂ ਦੇ ਸਨਮਾਨ ਵਿਚ, ਮੈਂ ਸਿੱਖ ਭਰਾਵਾਂ ਤੇ ਭੈਣਾਂ ਪ੍ਰਤੀ ਇਕਜੁੱਟਤਾ ਜ਼ਾਹਿਰ ਕਰਦਾ ਹਾਂ।’

ਉਨ੍ਹਾਂ ਕਿਹਾ, ‘ਮੈਂ ਸਾਊਥ ਜਰਸੀ ਵਿਚ ਸਿੱਖ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟ ਕਰਦਾ ਹਾਂ। ਭਾਰਤ ਵਿਚ ਤਿੰਨ ਦਿਨ ਤੋਂ ਵੱਧ ਸਮੇਂ ਤੱਕ ਹੋਈਸਿੱਖ ਨਸਲਕੁਸ਼ੀ ਦੀ ਘਟਨਾ ਨੂੰ ਇਸ ਮਹੀਨੇ 38 ਸਾਲ ਹੋ ਗਏ ਹਨ।’ ਪ੍ਰਤੀਨਿਧੀ ਸਭਾ ਦੇ ਮੈਂਬਰ ਨੇ ਕਿਹਾ, ‘ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਇਹ ਨਸਲਕੁਸ਼ੀ ਕੀਤੀ ਗਈ। ਸਮੂਹਿਕ ਜਬਰ-ਜਨਾਹ ਤੇ ਕੁੱਟ-ਕੁੱਟ ਕੇ ਮਾਰਨ ਦੀਆਂ ਕਈ ਘਟਨਾਵਾਂ ਵਾਪਰੀਆਂ। ਸਿੱਖਾਂ ਦੇ ਘਰਾਂ ਤੇ ਉਨ੍ਹਾਂ ਦੇ ਕਾਰੋਬਾਰਾਂ ਨੂੰ ਤਬਾਹ ਕਰ ਦਿੱਤਾ ਗਿਆ।

ਸਿਰਫ਼ ਉਨ੍ਹਾਂ ਦੀ ਆਸਥਾ ਤੇ ਉਨ੍ਹਾਂ ਦੇ ਧਰਮ ਦੇ ਕਾਰਨ ਉਨ੍ਹਾਂ ਦੀ ਹੱਤਿਆ ਹੋ ਗਈ।’ ਨੌਰਕਰੌਸ ਨੇ ਕਿਹਾ, ‘ਇਸ ਨਸਲਕੁਸ਼ੀ ਤੋਂ ਬਾਅਦ ਕੁੱਝ ਸਿੱਖਾਂ ਨੇ ਭਾਰਤ ਛੱਡਣਾ ਹੀ ਬਿਹਤਰ ਸਮਝਿਆ। ਇਨ੍ਹਾਂ ਵਿਚੋਂ ਕਈ ਹੁਣ ਸਾਊਥ ਜਰਸੀ ਨੂੰ ਆਪਣਾ ਘਰ ਸਮਝਦੇ ਹਨ। ਉਨ੍ਹਾਂ ਨੇ ਸਾਡੇ ਖੇਤਰ ਨੂੰ ਵਿੱਦਿਅਕ, ਆਰਥਿਕ, ਧਾਰਮਿਕ ਤੇ ਸੱਭਿਆਚਾਰ ਰੂਪ ’ਚ ਖ਼ੁਸ਼ਹਾਲ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement