Sunita Williams: ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਵਾਪਸੀ 'ਚ ਹੋਰ ਦੇਰੀ, ਨਾਸਾ ਨੇ ਦਿਤਾ ਵੱਡਾ ਅਪਡੇਟ
Published : Dec 19, 2024, 8:06 am IST
Updated : Dec 19, 2024, 8:06 am IST
SHARE ARTICLE
Sunita Williams' return to Earth to be further delayed
Sunita Williams' return to Earth to be further delayed

Sunita Williams: ਪੁਲਾੜ ਏਜੰਸੀ ਨੇ ਇਹ ਵੀ ਭਰੋਸਾ ਦਿਤਾ ਕਿ ਦੇਰੀ ਨਾਲ ਪੁਲਾੜ ਯਾਤਰੀਆਂ ਨੂੰ ਕੋਈ ਖਤਰਾ ਨਹੀਂ ਹੈ।

 

Sunita Williams' return to Earth to be further delayed: ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) 'ਤੇ ਫਸੇ ਨਾਸਾ ਦੀ ਭਾਰਤੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਧਰਤੀ 'ਤੇ ਪਰਤਣ ਦੀਆਂ ਉਮੀਦਾਂ ਨੂੰ ਇਕ ਵਾਰ ਫਿਰ ਝਟਕਾ ਲੱਗਾ ਹੈ। ਨਾਸਾ ਦਾ ਕਹਿਣਾ ਹੈ ਕਿ ਦੋਵੇਂ ਪੁਲਾੜ ਯਾਤਰੀਆਂ ਨੂੰ ਪੁਲਾੜ ਸਟੇਸ਼ਨ ਤੋਂ ਧਰਤੀ 'ਤੇ ਪਰਤਣ ਲਈ 'ਲੰਬਾ ਸਮਾਂ' ਇੰਤਜ਼ਾਰ ਕਰਨਾ ਪੈ ਸਕਦਾ ਹੈ। ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੇ ਇਸ ਸਾਲ 5 ਜੂਨ ਨੂੰ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ 'ਤੇ ਸਪੇਸ ਸਟੇਸ਼ਨ ਲਈ ਇੱਕ ਟੈਸਟ ਫਲਾਈਟ 'ਤੇ ਉਡਾਣ ਭਰੀ ਸੀ। ਇਹ ਦੋਵੇਂ 6 ਜੂਨ ਨੂੰ ਪੁਲਾੜ ਸਟੇਸ਼ਨ 'ਤੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਇਕ ਹਫਤੇ ਬਾਅਦ ਧਰਤੀ 'ਤੇ ਪਰਤਣਾ ਸੀ ਪਰ ਇਕ ਸਟਾਰਲਾਈਨਰ 'ਚ ਤਕਨੀਕੀ ਖਰਾਬੀ ਕਾਰਨ ਉਨ੍ਹਾਂ ਦੀ ਵਾਪਸੀ ਰੋਕ ਦਿੱਤੀ ਗਈ ਸੀ।

ਪਿਛਲੇ ਸਤੰਬਰ, ਸਟਾਰਲਾਈਨਰ ਨੂੰ ਇਸ ਦੇ ਚਾਲਕ ਦਲ ਦੇ ਬਿਨਾਂ ਧਰਤੀ 'ਤੇ ਲਿਆਂਦਾ ਗਿਆ ਸੀ। ਨਾਸਾ ਨੇ ਕਿਹਾ ਸੀ ਕਿ ਸੁਰੱਖਿਆ ਨੂੰ ਧਿਆਨ 'ਚ ਰਖਦੇ ਹੋਏ ਪੁਲਾੜ ਯਾਤਰੀ ਨੂੰ ਵਾਪਸ ਨਾ ਲਿਆਉਣ ਦਾ ਫੈਸਲਾ ਕੀਤਾ ਗਿਆ ਸੀ। ਇਹ ਵੀ ਦਸਿਆ ਗਿਆ ਕਿ ਫਰਵਰੀ 2025 ਵਿਚ ਵਿਲੀਅਮਜ਼ ਅਤੇ ਵਿਲਮੋਰ ਨੂੰ ਧਰਤੀ 'ਤੇ ਲਿਆਉਣ ਦੀ ਯੋਜਨਾ ਹੈ।

ਹੁਣ ਨਾਸਾ ਨੇ ਕਿਹਾ ਹੈ ਕਿ ਨਵੇਂ ਕੈਪਸੂਲ ਨੂੰ ਲਾਂਚ ਕਰਨ 'ਚ ਦੇਰੀ ਕਾਰਨ ਸੁਨੀਤਾ ਵਿਲੀਅਮਸ ਅਤੇ ਵਿਲਮੋਰ ਮਾਰਚ ਦੇ ਅਖ਼ੀਰ ਤਕ ਜਾਂ ਸੰਭਾਵਤ ਤੌਰ 'ਤੇ ਅਪ੍ਰੈਲ ਤੱਕ ਵਾਪਸ ਨਹੀਂ ਆਉਣਗੇ। ਨਾਸਾ ਦੇ ਅਨੁਸਾਰ, ਦੋਵੇਂ ਪੁਲਾੜ ਯਾਤਰੀਆਂ ਦੇ ਵਾਪਸ ਆਉਣ ਤੋਂ ਪਹਿਲਾਂ ਇੱਕ ਨਵੇਂ ਚਾਲਕ ਦਲ ਨੂੰ ਲਾਂਚ ਕਰਨ ਦੀ ਜ਼ਰੂਰਤ ਹੈ। ਅਗਲਾ ਮਿਸ਼ਨ ਇੱਕ ਮਹੀਨੇ ਤੋਂ ਵੱਧ ਦੇਰੀ ਨਾਲ ਚਲ ਰਿਹਾ ਹੈ।

ਫਰਵਰੀ 2025 ਤਕ ਆਈਐਸਐਸ ਲਈ ਚਾਰ ਮੈਂਬਰਾਂ ਦਾ ਇੱਕ ਅਮਲਾ ਲਾਂਚ ਕੀਤਾ ਜਾਣਾ ਸੀ। ਦੇਰੀ ਸਪੇਸਐਕਸ ਦੁਆਰਾ ਮਿਸ਼ਨ ਲਈ ਬਿਲਕੁਲ ਨਵਾਂ ਡਰੈਗਨ ਕੈਪਸੂਲ ਤਿਆਰ ਕਰਨ ਦੇ ਕਾਰਨ ਹੈ, ਜੋ ਹੁਣ ਮਾਰਚ ਦੇ ਅੰਤ ਤੋਂ ਪਹਿਲਾਂ ਉਡਾਣ ਲਈ ਤਿਆਰ ਮੰਨਿਆ ਜਾਂਦਾ ਹੈ। ਪੁਲਾੜ ਏਜੰਸੀ ਨੇ ਇਹ ਵੀ ਭਰੋਸਾ ਦਿਤਾ ਕਿ ਦੇਰੀ ਨਾਲ ਪੁਲਾੜ ਯਾਤਰੀਆਂ ਨੂੰ ਕੋਈ ਖਤਰਾ ਨਹੀਂ ਹੈ।

SHARE ARTICLE

ਏਜੰਸੀ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement