Iran launches satellite: ਵਧਦੇ ਖੇਤਰੀ ਤਣਾਅ ਦਰਮਿਆਨ ਈਰਾਨ ਨੇ ਉਪਗ੍ਰਹਿ ਲਾਂਚ ਕੀਤਾ
Published : Jan 20, 2024, 6:10 pm IST
Updated : Jan 20, 2024, 6:10 pm IST
SHARE ARTICLE
Iran launches satellite amid rising regional tensions
Iran launches satellite amid rising regional tensions

ਹੁਣ ਤਕ ਦੇ ਸਭ ਤੋਂ ਉੱਚੇ ਪੰਧ ’ਤੇ ਲਾਂਚ ਕੀਦਾ ਉਪਗ੍ਰਹਿ, ਉਦੇਸ਼ ਨਹੀਂ ਦਸਿਆ ਗਿਆ

Iran launches satellite: ਈਰਾਨ ਨੇ ਸਨਿਚਰਵਾਰ ਨੂੰ ਕਿਹਾ ਕਿ ਉਸ ਨੇ ਇਕ ਸੈਟੇਲਾਈਟ ਨੂੰ ਸਫਲਤਾਪੂਰਵਕ ਅਪਣੇ ਸੱਭ ਤੋਂ ਉੱਚੇ ਪੰਧ ’ਚ ਲਾਂਚ ਕਰ ਦਿਤਾ ਹੈ। ਇਹ ਉਸ ਪ੍ਰੋਗਰਾਮ ਦਾ ਹਿੱਸਾ ਹੈ ਜਿਸ ਨੂੰ ਲੈ ਕੇ ਪਛਮੀ ਦੇਸ਼ਾਂ ਨੇ ਤਹਿਰਾਨ ਵਲੋਂ ਐਡਵਾਂਸਡ ਬੈਲਿਸਟਿਕ ਮਿਜ਼ਾਈਲਾਂ ਵਿਕਸਿਤ ਕੀਤੇ ਜਾਣ ਦਾ ਸ਼ੱਕ ਪ੍ਰਗਟਾਇਆ ਹੈ।

ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਇਜ਼ਰਾਈਲ ਗਾਜ਼ਾ ਪੱਟੀ ਵਿਚ ਹਮਾਸ ਵਿਰੁਧ ਅਪਣਾ ਹਮਲਾ ਜਾਰੀ ਰੱਖ ਰਿਹਾ ਹੈ ਅਤੇ ਈਰਾਨ ਅਤੇ ਪਾਕਿਸਤਾਨ ਵਲੋਂ ਹਾਲ ਹੀ ਵਿਚ ਇਕ ਦੂਜੇ ਦੇ ਦੇਸ਼ਾਂ ਵਿਚ ਹਵਾਈ ਹਮਲੇ ਕੀਤੇ ਗਏ ਹਨ। ਇਨ੍ਹਾਂ ਘਟਨਾਵਾਂ ਕਾਰਨ ਪਛਮੀ ਏਸ਼ੀਆ ’ਚ ਤਣਾਅ ਵਧਿਆ ਹੈ।

ਸਰਕਾਰੀ ਸਮਾਚਾਰ ਏਜੰਸੀ ‘ਆਈ.ਆਰ.ਐਨ.ਏ.’ ਨੇ ਕਿਹਾ ਕਿ ਸੋਰਾਇਆ ਸੈਟੇਲਾਈਟ ਨੂੰ ਤਿੰਨ ਪੜਾਵਾਂ ਵਾਲੇ ਰਾਕੇਟ ਨਾਲ ਧਰਤੀ ਦੀ ਸਤ੍ਹਾ ਤੋਂ ਲਗਭਗ 750 ਕਿਲੋਮੀਟਰ ਦੀ ਉਚਾਈ ’ਤੇ ਇਕ ਪੰਧ ਵਿਚ ਰੱਖਿਆ ਗਿਆ ਸੀ। ਹਾਲਾਂਕਿ, ਸੈਟੇਲਾਈਟ ਦੀ ਵਰਤੋਂ ਕਿਸ ਖੇਤਰ ਲਈ ਕੀਤੀ ਜਾਵੇਗੀ, ਇਸ ਬਾਰੇ ਤੁਰਤ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਲਾਂਚ ਈਰਾਨ ਦੇ ਨਾਗਰਿਕ ਪੁਲਾੜ ਪ੍ਰੋਗਰਾਮ ਦੇ ਨਾਲ-ਨਾਲ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਪੁਲਾੜ ਪ੍ਰੋਗਰਾਮ ਦਾ ਹਿੱਸਾ ਹੈ। ਅਮਰੀਕਾ ਨੇ ਪਹਿਲਾਂ ਕਿਹਾ ਸੀ ਕਿ ਈਰਾਨ ਦਾ ਸੈਟੇਲਾਈਟ ਲਾਂਚ ਕਰਨਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਦੀ ਉਲੰਘਣਾ ਹੈ ਅਤੇ ਤਹਿਰਾਨ ਨੂੰ ਪ੍ਰਮਾਣੂ ਹਥਿਆਰ ਪਹੁੰਚਾਉਣ ’ਚ ਸਮਰੱਥ ਬੈਲਿਸਟਿਕ ਮਿਜ਼ਾਈਲਾਂ ਨਾਲ ਜੁੜੀ ਕੋਈ ਗਤੀਵਿਧੀ ਨਾ ਕਰਨ ਲਈ ਕਿਹਾ ਸੀ। ਈਰਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਨਾਲ ਜੁੜੀਆਂ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਪਿਛਲੇ ਸਾਲ ਅਕਤੂਬਰ ਵਿਚ ਖਤਮ ਹੋ ਗਈਆਂ ਸਨ।

 (For more Punjabi news apart from Iran launches satellite amid rising regional tensions, stay tuned to Rozana Spokesman)

Tags: iran, satellite

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement