
ਭਾਰਤ ਨੇ ਪਾਕਿਸਤਾਨ ਦੇ ਡਿਪਟੀ-ਹਾਈਕਮਿਸ਼ਨਰ ਨੂੰ ਤਲਬ ਕੀਤਾ
ਭਾਰਤ ਨੇ ਅੱਜ ਇਥੇ ਪਾਕਿਸਤਾਨ ਦੇ ਡਿਪਟੀ-ਹਾਈਕਮਿਸ਼ਨਰ ਨੂੰ ਤਲਬ ਕੀਤਾ ਅਤੇ ਪਾਕਿਸਤਾਨੀ ਸੁਰੱਖਿਆ ਬਲਾਂ ਵਲੋਂ ਬਗ਼ੈਰ ਕਿਸੇ ਉਕਸਾਵੇ ਤੋਂ ਕੀਤੀ ਗਈ ਗੋਲੀਬਾਰੀ 'ਚ ਪੰਜ ਆਮ ਨਾਗਰਿਕਾਂ ਨੇ ਮਾਰੇ ਜਾਣ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ। ਭਾਰਤ ਨੇ ਫ਼ਾਇਰਿੰਗ ਦੀ ਇਸ ਘਟਨਾ ਨੂੰ 'ਬੇਹੱਦ ਨਿੰਦਣਯੋਗ' ਕਰਾਰ ਦਿਤਾ।ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨੀ ਦੇ ਡਿਪਟੀ-ਹਾਈਕਮਿਸ਼ਨਰ ਸਈਅਦ ਹੈਦਰ ਸ਼ਾਹ ਨੂੰ ਇਹ ਵੀ ਕਿਹਾ ਗਿਆ ਕਿ ਅਜਿਹੇ ਕੰਮ ਸਥਾਪਤ ਮਨੁੱਖੀ ਮਾਨਕਾਂ ਅਤੇ ਪੇਸ਼ੇਵਰ ਫ਼ੌਜੀ ਸਲੂਕ ਵਿਰੁਧ ਹਨ।ਮੰਤਰਾਲੇ ਨੇ ਕਿਹਾ, ''ਇਹ ਦਸਿਆ ਗਿਆ ਕਿ ਸਰਹੱਦ ਦੇ ਦੋ ਕਿਲੋਮੀਟਰ ਦੀ ਦੂਰੀ ਤੇ ਰਹਿਣ ਵਾਲੇ ਬੇਗੁਨਾਹ ਆਮ ਲੋਕਾਂ ਨੂੰ ਪਾਕਿਸਤਾਨੀ ਬਲਾਂ ਵਲੋਂ ਭਾਰੀ ਸਮਰਥਾ ਵਾਲੇ ਹਥਿਆਰਾਂ ਦਾ ਪ੍ਰਯੋਗ ਕਰ ਕੇ ਜਾਣਬੁੱਝ ਕੇ ਨਿਸ਼ਾਨਾ ਬਣਾਉਣਾ ਬਹੁਤ ਨਿੰਦਣਯੋਗ ਹੈ ਅਤੇ ਸਖ਼ਤ ਸ਼ਬਦਾਂ 'ਚ ਇਸ ਦੀ ਨਿੰਦਾ ਕੀਤੀ ਜਾਂਦੀ ਹੈ।''
syed haider shah
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸ਼ਾਹ ਨੂੰ ਸਾਊਥ ਬਲਾਕ ਤਲਬ ਕੀਤਾ ਗਿਆ ਅਤੇ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ ਦੇ ਪਾਰ ਭੀਮਬੇਰ ਗਲੀ ਸੈਕਟਰ 'ਚ 18 ਮਾਰਚ, 2018 ਨੂੰ ਪਾਕਿਸਤਾਨੀ ਸੁਰੱਖਿਆ ਬਲਾਂ ਵਲੋਂ ਬਗ਼ੈਰ ਉਕਸਾਵੇ ਤੋਂ ਕੀਤੀ ਗੋਲੀਬੰਦੀ ਦੀ ਉਲੰਘਣਾ ਵਿਚਕਾਰ ਬੇਗੁਨਾਹ ਆਮ ਲੋਕਾਂ ਦੇ ਮਾਰੇ ਜਾਣ ਅਤੇ ਦੋ ਹੋਰ ਨਾਬਾਲਗ਼ ਬੱਚਿਆਂ ਦੇ ਜ਼ਖ਼ਮੀ ਹੋਣ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ। (ਪੀਟੀਆਈ)