ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਚੁਣੇ ਗਏ ਵਲਾਦੀਮਿਰ ਪੁਤਿਨ 
Published : Mar 20, 2018, 12:01 am IST
Updated : Mar 20, 2018, 12:01 am IST
SHARE ARTICLE
Vladmir Putin
Vladmir Putin

ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ (65) ਚੌਥੀ ਵਾਰ 6 ਸਾਲ ਲਈ ਰਾਸ਼ਟਰਪਤੀ ਚੁਣੇ ਗਏ

ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ (65) ਚੌਥੀ ਵਾਰ 6 ਸਾਲ ਲਈ ਰਾਸ਼ਟਰਪਤੀ ਚੁਣੇ ਗਏ। ਐਤਵਾਰ ਨੂੰ ਹੋਈਆਂ ਚੋਣਾਂ 'ਚ ਉਨ੍ਹਾਂ ਨੂੰ 76 ਫ਼ੀ ਸਦੀ ਤੋਂ ਵੱਧ ਵੋਟਾਂ ਮਿਲੀਆਂ, ਜੋ ਪਿਛਲੀ ਵਾਰ ਤੋਂ ਲਗਭਗ 13 ਫ਼ੀ ਸਦੀ ਵੱਧ ਹਨ ਹਾਲਾਂਕਿ ਵਿਰੋਧੀ ਧਿਰ ਨੇ ਚੋਣਾਂ 'ਚ ਗੜਬੜੀ ਦਾ ਦੋਸ਼ ਲਗਾਇਆ ਹੈ। ਪੁਤਿਨ, ਜੋਸਫ਼ ਸਟਾਲਿਨ ਤੋਂ ਬਾਅਦ ਰੂਸ 'ਚ ਸੱਭ ਤੋਂ ਵੱਧ ਸਮਾਂ ਸੱਤਾ ਵਿਚ ਰਹਿਣ ਵਾਲੇ ਨੇਤਾ ਬਣ ਜਾਣਗੇ। ਸਟਾਲਿਨ 30 ਸਾਲ ਸੱਤਾ 'ਚ ਰਹੇ ਸਨ। ਜ਼ਿਕਰਯੋਗ ਹੈ ਕਿ ਪੁਤਿਨ ਸਾਹਮਣੇ 7 ਉਮੀਦਵਾਰ ਮੈਦਾਨ 'ਚ ਸਨ।ਇਸ ਤੋਂ ਪਹਿਲਾਂ ਵਲਾਦੀਮਿਰ ਪੁਤਿਨ ਸਾਲ 2000, 2008 ਅਤੇ 2012 'ਚ ਰਾਸ਼ਟਰਪਤੀ ਚੁਣੇ ਗਏ ਸਨ। 2008-12 ਤਕ ਪੁਤਿਨ ਪ੍ਰਧਾਨ ਮੰਤਰੀ ਚੁਣੇ ਗਏ ਸਨ। ਪੁਤਿਨ, ਰੂਸ ਦੇ ਤਾਨਾਸ਼ਾਹ ਰਹੇ ਜੋਸਫ਼ ਸਟਾਲਿਨ ਤੋਂ ਬਾਅਦ ਸੱਭ ਤੋਂ ਲੰਮੇ ਸਮੇਂ ਤਕ ਸ਼ਾਸਨ ਕਰਨ ਵਾਲੇ ਲੀਡਰ ਬਣ ਚੁਕੇ ਹVladmir PutinVladmir Putin

ਸਟਾਲਿਨ 1922 ਤੋਂ 1952 ਤਕ 30 ਸਾਲ ਸੱਤਾ 'ਚ ਰਹੇ ਸਨ। ਪੁਤਿਨ ਸਾਲ 2000 ਤੋਂ ਸੱਤਾ 'ਚ ਹਨ। ਹੁਣ ਉਹ 6 ਸਾਲ ਹੋਰ ਮਤਲਬ 2024 ਤਕ ਰਾਸ਼ਟਰਪਤੀ ਰਹਿਣਗੇ। ਉਹ ਕੁਲ 24 ਸਾਲ ਸੱਤਾ 'ਚ ਬਣੇ ਰਹਿਣਗੇ।ਲਗਭਗ 11 ਕਰੋੜ ਲੋਕਾਂ ਨੇ ਇਸ ਵਾਰ ਵੋਟਾਂ ਪਾਈਆਂ। ਸਰਕਾਰੀ ਅਤੇ ਨਿੱਜੀ ਮੁਲਾਜ਼ਮਾਂ 'ਤੇ ਵੀ ਵੋਟ ਦੇਣ ਦਾ ਦਬਾਅ ਪਾਇਆ ਗਿਆ ਸੀ। ਕਾਲਜ ਵਿਦਿਆਰਥੀਆਂ ਨੂੰ ਕਿਹਾ ਗਿਆ ਸੀ ਕਿ ਜੇ ਉਹ ਵੋਟ ਨਹੀਂ ਪਾਉਣਗੇ ਤਾਂ ਪ੍ਰੀਖਿਆ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਨੂੰ ਕਾਲਜ 'ਚੋਂ ਕਢਿਆ ਵੀ ਜਾ ਸਕਦਾ ਹੈ। ਕਮਿਊਨਿਸਟ ਪਾਰਟੀ ਦੇ ਉਮੀਦਵਾਰ ਪਾਵੇਲ ਗੁਰਡਿਨੀ ਨੂੰ 11.3 ਫ਼ੀ ਸਦੀ ਵੋਟ ਮਿਲੀਆਂ। ਇਸ ਤੋਂ ਇਲਾਵਾ ਨੈਸ਼ਨਲ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਵਲਾਦੀਮਿਰ ਜਿਰੀਨੋਵਸਕੀ ਨੂੰ 6.7 ਫ਼ੀ ਸਦੀ ਵੋਟਾਂ ਪਈਆਂ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement