ਸ਼ਾਹੀ ਵਿਆਹ 'ਚ ਸ਼ਾਮਲ ਹੋਈ ਇਕ ਪੰਜਾਬਣ
Published : May 20, 2018, 12:25 pm IST
Updated : May 20, 2018, 12:25 pm IST
SHARE ARTICLE
Indian origin chef girl
Indian origin chef girl

ਭਾਰਤੀ ਮੂਲ ਦੀ ਇਕ ਸ਼ੈੱਫ ਅਤੇ ਸਮਾਜਿਕ ਉੱਦਮੀ ਰੋਜ਼ੀ ਗਿੰਡੇ ਨੂੰ ਬਰੀਟੀਸ਼ ਰਾਜਘਰਾਨੇ ਵਲੋਂ ਵਿਆਹ ਦਾ ਸੱਦਾ ਮਿਲਿਆ ਹੈ। ਪੰਜਾਬੀ ਪਰਵਾਰ 'ਚ ਜੰਮੀ 34 ਸਾਲਾ ਰੋਜ਼ੀ...

ਵਿੰਡਸਰ : ਭਾਰਤੀ ਮੂਲ ਦੀ ਇਕ ਸ਼ੈੱਫ ਅਤੇ ਸਮਾਜਿਕ ਉੱਦਮੀ ਰੋਜ਼ੀ ਗਿੰਡੇ ਨੂੰ ਬ੍ਰੀਟਿਸ਼ ਰਾਜਘਰਾਨੇ ਵਲੋਂ ਵਿਆਹ ਦਾ ਸੱਦਾ ਮਿਲਿਆ। ਪੰਜਾਬੀ ਪਰਵਾਰ 'ਚ ਜੰਮੀ 34 ਸਾਲਾ ਰੋਜ਼ੀ 'ਮਿਸ ਮੈਕਰੂਨ' ਨਾਮਕ ਕੰਪਨੀ ਦੀ ਸੰਸਥਾਪਕ ਹੈ। ਇਹ ਕੰਪਨੀ ਮੈਕਰੂਨ ਬਰਾਂਡ ਦੇ ਬਿਸਕੁਟ ਬਣਾਉਂਦੀ ਹੈ। ਰੋਜ਼ੀ ਅਪਣੇ ਕਾਰੋਬਾਰ ਤੋਂ ਹੋਣ ਵਾਲੀ ਆਮਦਨ ਦੀ ਵਰਤੋਂ ਨੌਜਵਾਨਾਂ ਨੂੰ ਰੁਜ਼ਗਾਰ ਦੀ ਸਿਖਲਾਈ ਦੇਣ 'ਚ ਵੀ ਕਰਦੀ ਹੈ।

Rosie Rosie

ਰੋਜ਼ੀ ਨੇ ਯੂਨੀਵਰਸਿਟੀ ਕਾਲਜ ਬਰਮਿੰਘਮ ਤੋਂ ਸ਼ੈੱਫ ਦੀ ਸਿਖਲਾਈ ਲਈ। ਬਿਜ਼ਨਸ 'ਚ ਅਪਣੀ ਅਲੱਗ ਪਛਾਣ ਬਣਾਉਣ ਵਾਲੀ ਰੋਜ਼ੀ ਨੂੰ ਕਈ ਐਵਾਰਡ ਮਿਲ ਚੁਕੇ ਹਨ। ਪਿਛਲੇ ਸਾਲ ਬਰਮਿੰਘਮ ਦੀ ਯਾਤਰਾ 'ਤੇ ਆਏ ਸ਼ਾਹੀ ਪਰਵਾਰ ਨੇ ਕੁਝ ਬਿਹਤਰੀਨ ਮੈਕਰੂਨ ਦਾ ਸਵਾਦ ਚੱਖਿਆ ਸੀ। ਇਸ ਪਿੱਛੋਂ ਉਹ ਰੋਜ਼ੀ ਦੇ ਮੁਰੀਦ ਹੋ ਗਏ।

Rosie GindayRosie Ginday

ਰੋਜ਼ੀ ਉਨ੍ਹਾਂ 1200 ਆਮ ਲੋਕਾਂ ਵਿਚੋਂ ਇਕ ਹੈ ਜੋ ਸ਼ਾਹੀ ਵਿਆਹ 'ਚ ਸ਼ਾਮਲ ਹੋਣ ਦਾ ਸੱਦਾ ਮਿਲਣ ਤੋਂ ਉਤਸ਼ਾਹਿਤ ਹੈ। ਰੋਜ਼ੀ ਨੇ ਕਿਹਾ ਕਿ ਇਹ ਬਹੁਤ ਰੋਮਾਂਚਕ ਹੈ। ਕੋਈ ਤੁਹਾਨੂੰ ਇਸ ਤਰ੍ਹਾਂ ਸਰਾਹੇ ਇਸ ਤੋਂ ਬਿਹਤਰ ਕੀ ਹੋ ਸਕਦਾ ਹੈ। ਰੋਜ਼ੀ ਨੇ ਇਕ ਚਮਕਦਾਰ ਪੀਲੇ ਫੁੱਲਾਂ ਦੀ ਪੋਸ਼ਾਕ ਪਾਈ ਹੋਈ ਸੀ ਅਤੇ ਕਿਹਾ ਕਿ ਉਹ ਸ਼ਾਹੀ ਜੋੜੇ ਦੇ ਖ਼ਾਸ ਦਿਨ ਦਾ ਹਿੱਸਾ ਬਣਨ ਲਈ ਖ਼ਾਸ ਤੌਰ 'ਤੇ ਚੁਣਿਆ ਗਿਆ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement