
ਕਈ ਸਾਲਾਂ ਦੀ ਜਾਂਚ ਤੋਂ ਬਾਅਦ ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਧਰਤੀ ‘ਤੇ ਦੋ ਸਭ ਤੋਂ ਗਰਮ ਥਾਵਾਂ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਕਈ ਸਾਲਾਂ ਦੀ ਜਾਂਚ ਤੋਂ ਬਾਅਦ ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਧਰਤੀ ‘ਤੇ ਦੋ ਸਭ ਤੋਂ ਗਰਮ ਥਾਵਾਂ ਦਾ ਐਲਾਨ ਕੀਤਾ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਦੱਸਿਆ ਕਿ ਭਿਆਨਕ ਗਰਮੀ ਵਾਲੀਆਂ ਇਹਨਾਂ ਦੋ ਥਾਵਾਂ ਵਿਚੋਂ ਇਕ ਥਾਂ ਮੱਧ ਪੂਰਬ ਦੀ ਅਤੇ ਦੂਜੀ ਦੱਖਣ ਏਸ਼ੀਆ ਦੀ ਹੈ। ਮੌਸਮ ਵਿਗਿਆਨ ਸੰਗਠਨ ਨੇ ਦੱਸਿਆ ਕਿ ਇਕ ਦੇਸ਼ ਕੁਵੈਤ ਹੈ ਅਤੇ ਦੂਜਾ ਪਾਕਿਸਤਾਨ, ਜਿੱਥੇ ਸਭ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਹੈ।
Summer
ਵਾਸ਼ਿੰਗਟਨ ਪੋਸਟ ਦੀ ਖ਼ਬਰ ਮੁਤਾਬਕ ਕੁਵੈਤ ਦੇ ਮਿਤਰੀਬਾਹ ਵਿਚ 21 ਜੁਲਾਈ 2016 ਨੂੰ ਤਾਪਮਾਨ 53.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਉਥੇ ਹੀ ਪਾਕਿਸਤਾਨ ਦੇ ਤੁਰਬਤ ਵਿਚ 28 ਮਈ 2017 ਨੂੰ 53.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਵਿਸ਼ਵ ਮੌਸਮ ਸੰਗਠਨ ਨੇ ਬਿਆਨ ਵਿਚ ਦੱਸਿਆ ਕਿ ਕੁਵੈਤ ਦੇ ਮਿਤਰੀਬਾਹ ਵਿਚ ਦਰਜ ਕੀਤਾ ਗਿਆ ਤਾਪਮਾਨ ਡਬਲਿਊਐਮਓ ਵੱਲੋਂ ਏਸ਼ੀਆ ਮਹਾਦੀਪ ਖੇਤਰਾਂ ਲਈ ਦਰਜ ਕੀਤੇ ਗਏ ਸਭ ਤੋਂ ਜ਼ਿਆਦਾ ਤਾਪਮਾਨ ਦੇ ਰੂਪ ਵਿਚ ਸਵਿਕਾਰ ਕੀਤਾ ਜਾਂਦਾ ਹੈ।
Summer
ਇਹ ਦੋਵੇਂ ਥਾਵਾਂ ਵਿਸ਼ਵ ਮੌਸਮ ਵਿਗਿਆਨ ਸੰਗਠਨ ਵੱਲੋਂ ਮਾਨਤਾ ਪ੍ਰਾਪਤ ਤਾਪਮਾਨ ਦੀ ਸੀਮਾ ‘ਤੇ ਤੀਜੇ ਅਤੇ ਚੌਥੇ ਸਥਾਨ ‘ਤੇ ਹੈ। ਇਹ ਪਿਛਲੇ 76 ਸਾਲਾਂ ਵਿਚ ਸਭ ਤੋਂ ਜ਼ਿਆਦਾ ਮੰਨੇ ਗਏ ਤਾਪਮਾਨ ਹਨ। ਦੱਸ ਦਈਏ ਕਿ ਵਿਸ਼ਵ ਮੌਸਮ ਵਿਗਿਆਨ ਸੰਗਠਨ ਦੀ ਸੂਚੀ ਵਿਚ ਕੈਲੀਫੋਰਨੀਆ ਦੇ ਡੇੱਥ ਵੈਲੀ ਦੇ ਫਰਨਰਸ ਕ੍ਰੀਕ ਵਿਚ 30 ਜੂਨ 2013 ਨੂੰ ਦਰਜ ਕੀਤੇ ਗਏ 54.0 ਡਿਗਰੀ ਸੈਲਸੀਅਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ, ਜੋ ਕਿ ਵਿਸ਼ਵ ਦਾ ਸਭ ਤੋਂ ਜ਼ਿਆਦਾ ਦਰਜ ਕੀਤਾ ਗਿਆ ਤਾਪਮਾਨ ਹੈ। ਦੱਸ ਦਈਏ ਕਿ ਸਾਲ 1913 ਵਿਚ ਕੈਲੀਫੋਰਨੀਆ ਦਾ ਇਹ ਸਥਾਨ ਹੋਰ ਵੀ ਜ਼ਿਆਦਾ ਗਰਮ ਸੀ, ਜਦੋਂ ਇੱਥੇ ਤਾਪਮਾਨ 56.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ।