
ਇਕ ਸੰਗੀਤ ਸਮਾਗਮ ਦੌਰਾਨ ਵਾਪਰੀ ਘਟਨਾ
ਅਮਰੀਕਾ: ਵ੍ਹਾਈਟ ਹਾਊਸ ਤੋਂ 3 ਕਿਲੋਮੀਟਰ ਦੂਰ ਵਾਸ਼ਿੰਗਟਨ ਡੀਸੀ ਵਿੱਚ ਸੰਗੀਤ ਸਮਾਗਮ ਦੌਰਾਨ ਗੋਲੀਬਾਰੀ ਹੋਈ ਜਿਸ ਵਿਚ ਪੁਲਿਸ ਅਧਿਕਾਰੀ ਸਮੇਤ ਕਈ ਜ਼ਖ਼ਮੀ ਹੋ ਗਏ ਹਨ। ਘਟਨਾ ਦਾ ਸ਼ਿਕਾਰ ਹੋਏ ਲੋਕਾਂ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ। ਪੁਲਿਸ ਵਿਭਾਗ ਨੇ ਇੱਕ ਟਵੀਟ ਵਿੱਚ ਕਿਹਾ ਕਿ ਗੋਲੀਬਾਰੀ ਥਰਡ ਸਟਰੀਟ ਦੇ 4400 ਬਲਾਕ ਵਿੱਚ ਹੋਈ।
firing near White House building
ਜਾਣਕਾਰੀ ਮੁਤਾਬਕ ਗੋਲੀਬਾਰੀ ਦੀ ਘਟਨਾ ਵਾਸ਼ਿੰਗਟਨ ਡੀਸੀ ਦੇ ਉੱਤਰ-ਪੱਛਮ 'ਚ ਯੂ ਸਟਰੀਟ 'ਤੇ ਇਕ ਸੰਗੀਤ ਸਮਾਗਮ ਦੌਰਾਨ ਵਾਪਰੀ। ਸਥਾਨਕ ਮੀਡੀਆ ਮੁਤਾਬਕ ਇਹ ਥਾਂ ਵ੍ਹਾਈਟ ਹਾਊਸ ਤੋਂ ਮਹਿਜ਼ ਤਿੰਨ ਕਿਲੋਮੀਟਰ ਦੂਰ ਹੈ। ਇਸ ਦੇ ਨਾਲ ਹੀ, ਇੱਕ ਸਥਾਨਕ ਮੀਡੀਆ ਆਊਟਲੈੱਟ ਦੇ ਅਨੁਸਾਰ, ਗੋਲੀਬਾਰੀ 14 ਅਤੇ ਯੂ ਸਟਰੀਟ 'ਤੇ 'ਮੋਏਚੇਲਾ' ਨਾਮ ਦੇ ਜੂਨਟੀਨਥ ਸੰਗੀਤ ਸਮਾਰੋਹ ਦੇ ਸਥਾਨ 'ਤੇ ਜਾਂ ਉਸ ਦੇ ਨੇੜੇ ਹੋਈ।
firing near White House building
ਸਥਾਨਕ ਯੂਐਸ ਮੀਡੀਆ ਨੇ ਸੋਮਵਾਰ ਨੂੰ ਕਿਹਾ ਕਿ ਇੱਕ ਐਮਪੀਡੀ ਅਧਿਕਾਰੀ ਦੀ ਲੱਤ ਵਿੱਚ ਗੋਲੀ ਲੱਗਣ ਦੇ ਨਾਲ ਹੋਰ ਲੋਕਾਂ ਦੇ ਜ਼ਖਮੀ ਹੋਣ ਦੀਆਂ ਰਿਪੋਰਟਾਂ ਹਨ। ਪੁਲਿਸ ਸਾਰਿਆਂ ਨੂੰ ਇਲਾਕੇ ਤੋਂ ਦੂਰ ਰਹਿਣ ਜਾਂ ਉੱਥੇ ਨਾ ਜਾਣ ਦੀ ਸਲਾਹ ਦਿਤੀ ਜਾ ਰਹੀ ਹੈ।