ਖੰਡਰ ਬਣਦਾ ਜਾ ਰਿਹੈ ਲਾਹੌਰ ਦਾ 'ਬਰੈਡਲਾਫ਼ ਹਾਲ', ਹੁੰਦੀਆਂ ਸੀ ਆਜ਼ਾਦੀ ਪ੍ਰਵਾਨਿਆਂ ਦੀਆਂ ਮੀਟਿੰਗਾਂ
Published : Jul 20, 2018, 12:50 pm IST
Updated : Jul 20, 2018, 12:50 pm IST
SHARE ARTICLE
Bradlaugh hall Lahore
Bradlaugh hall Lahore

ਅਜ਼ਾਦੀ ਦੀ ਲੜਾਈ ਦਾ ਸੁੰਦਰ ਸਰਮਾਇਆ 'ਬਰੈਡਲਾਫ਼ ਹਾਲ' ਬਿਖ ਰਿਹਾ ਟੁਕੜਿਆਂ 'ਚ

ਨਵੀਂ ਦਿੱਲੀ, 19ਵੀਂ ਸਦੀ ਵਿਚ ਰਟੀਗਨ ਰੋੜ ਤੇ ਬਣਾਏ ਗਏ 'ਬਰੈਡਲਾਫ਼ ਹਾਲ' ਨੂੰ ਸਿਆਸੀ ਮਕਸਦ ਅਤੇ ਭਾਰਤ ਦੀ ਅਜ਼ਾਦੀ ਦੀ ਵਿਉਂਤਬੰਧੀ ਦੇ ਮੁੱਦਿਆਂ ਤੇ ਚਰਚਾ ਕਰਨ ਲਈ ਵਰਤਿਆ ਗਿਆ ਸੀ। ਸਰਦਾਰ ਦਿਆਲ ਸਿੰਘ ਜੀ ਨੂੰ ਇੱਕ ਐਵੇਂ ਦੀ ਜਗ੍ਹਾ ਦੀ ਲੋੜ ਮਹਿਸੂਸ ਹੋਈ ਜਿਥੇ ਸਾਰੇ ਇਕੱਠੇ ਹੋਕਿ ਆਪਣੇ ਆਪਣੇ ਵਿਚਾਰ ਹੋਰਾਂ ਤਕ ਪਹੁੰਚਾ ਸਕਣ। ਦੱਸ ਦਈਏ ਕਿ ਉਸ ਸਮੇਂ ਲਾਹੌਰ ਵਿਚ ਸਿਰਫ 2 ਹਾਲ ਹੀ ਮੌਜੂਦ ਸਨ ਇਕ ਟਾਊਨ ਹਾਲ ਆਫ਼ ਮਿਊਨਿਸਿਪਲ ਆਫ਼ਿਸ ਅਤੇ ਦੂਜਾ ਮੌਂਟਗੋਮਰੀ ਹਾਲ ਲਾਰੇਂਸ ਗਾਰਡਨ (ਜਿਨਾਹ ਗਾਰਡਨ) ਦੱਸਣਯੋਗ ਹੈ ਕਿ 1915 ਵਿਚ ਗ਼ਦਰ ਪਾਰਟੀ ਨੇ ਆਪਣੀਆਂ ਸਰਗਰਮੀਆਂ ਦਾ ਵੀ ਆਰੰਭ ਇਸੇ ਹਾਲ ਤੋਂ ਕੀਤਾ ਸੀ।

Bradlaugh hall Lahore Bradlaugh  1920 ਵਿਚ ਲਾਲਾ ਲਾਜਪਤ ਰਾਏ ਨੇ ਨੈਸ਼ਨਲ ਕਾਲੇਜ ਦੀ ਸ਼ੁਰੂਆਤ ਵੀ ਇਸੀ ਜਗ੍ਹਾ ਤੋਂ ਹੀ ਕੀਤੀ ਸੀ। ਸਰਦਾਰ ਭਗਤ ਸਿੰਘ ਨੇ DAV ਸਕੂਲ, ਜੋ ਕਿ ਹੁਣ ਸਰਕਾਰੀ ਮੁਸਲਿਮ ਹਾਈ ਸਕੂਲ ਹੈ, ਨੂੰ ਛੱਡ ਕਿ ਨੈਸ਼ਨਲ ਕਾਲੇਜ ਵਿਚ ਦਾਖਲਾ ਲਿਆ ਸੀ। ਭਗਤ ਸਿੰਘ ਨੇ ਅਪਣੀ ਜ਼ਿੰਦਗੀ ਦੇ ਕਰੀਬ 4 ਸਾਲ ਇਥੇ ਬਿਤਾਏ ਜਿਨ੍ਹਾਂ ਦੀ ਤਾਰੀਕ 1922 ਤੋਂ 1926 ਤੱਕ ਹੈ। ਭਗਤ ਸਿੰਘ ਦੀ ਸੁਖਦੇਵ ਨਾਲ ਮੁਲਾਕਾਤ ਵੀ ਇਸ ਸਮੇਂ ਦੇ ਦੌਰਾਨ ਹੀ ਹੋਈ ਸੀ। ਜੋਕਿ ਸ਼ਹੀਦੀ ਪਾਉਣ ਸਮੇਂ ਸਰਦਾਰ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਸੀ।

Bradlaugh hall Lahore Bradlaugh hall Lahoreਹਿੰਦੂ, ਮੁਸਲਿਮ ਅਤੇ ਸਿੱਖ ਨੇਤਾ ਜਿਨ੍ਹਾਂ ਵਿਚੋਂ ਕੁਇਦ - ਏ - ਆਜ਼ਮ, ਅਲਾਮਾ ਮੁਹੰਮਦ ਇਕਬਾਲ, ਮੌਲਾਨਾ ਜ਼ਫਰ ਅਲੀ ਖਾਨ, ਡਾ. ਮੁਹੰਮਦ ਅਸ਼ਰਫ, ਮੀਆਂ ਇਫ਼ਤਿਖ਼ਾਰ ਉਦੀਨ ਅਤੇ ਮਲਿਕ ਬਰਕਤ ਅਲੀ ਜੀ ਵੀ ਇਸ ਹਾਲ ਨਾਲ ਜੁੜੀਆਂ ਹੋਈਆਂ ਸਖਸ਼ੀਅਤਾਂ ਹਨ। ਸਨ 1900 ਵਿਚ ਬਰੈਡਲਾਫ਼ ਦੇ ਜਾਣ ਮਗਰੋਂ ਸੁਰਿੰਦਰ ਨਾਥ ਬੈਨਰਜੀ ਨੇ ਇਸ ਹਾਲ ਦਾ ਉਦਘਾਟਨ ਕੀਤਾ। ਦੱਸ ਦਈਏ ਕਿ ਉਹ ਇੰਡੀਅਨ ਨੈਸ਼ਨਲ ਐਸੋਸੀਏਸ਼ਨ ਦੇ ਮੈਂਬਰ ਸਨ, ਜਿਸ ਨੂੰ ਬਾਅਦ ਵਿਚ ਕਾਂਗਰਸ ਵਿਚ ਸ਼ਾਮਿਲ ਕੀਤਾ ਗਿਆ ਸੀ। 1898-1905 ਤਕ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਬਣੇ।

Bradlaugh hall Lahore Bradlaugh hall Lahoreਰਟੀਗਨ ਰੋੜ ਉੱਤੇ ਪਸ਼ੁ ਹਸਪਤਾਲ ਅਤੇ ਪਸ਼ੁ ਵਿਗਿਆਨ ਯੂਨੀਵਰਸਿਟੀ ਦੇ ਕੋਲ ਸਥਿਤ, ਬਰੈਡਲਾਫ ਹਾਲ ਪੂਰੇ ਬ੍ਰਿਟਿਸ਼ ਭਾਰਤ ਲਈ 1900 ਤੋਂ 1947 ਤੱਕ ਕ੍ਰਾਂਤੀ ਦਾ ਪ੍ਰਤੀਕ ਬਣਿਆ ਰਿਹਾ। ਚਾਰਲਸ ਬਰੈਡਲਾਫ, ਲਾਲਾ ਲਾਜਪਤ ਰਾਏ, ਮੌਲਾਨਾ ਜਫਰ ਅਲੀ ਖਾਨ, ਅਜੀਤ ਸਿੰਘ, ਭਗਤ ਸਿੰਘ ਅਤੇ ਜਵਾਹਰ ਲਾਲ ਨਹਿਰੂ ਆਪਣੇ ਸਮੇਂ ਦੇ ਸਾਰੇ ਵੱਡੇ ਕ੍ਰਾਂਤੀਕਾਰੀ ਇਸ ਹਾਲ ਨਾਲ ਜੁੜੇ ਹੋਏ ਹਨ। 19ਵੀ ਸ਼ਤਾਬਦੀ ਦੇ ਪਿਛਲੇ ਅੱਧ ਵਿਚ ਰਟੀਗਨ ਰੋੜ ਉਤੇ ਵਡੇ ਪੈਮਾਨੇ 'ਤੇ ਬ੍ਰਿਟਿਸ਼ ਬੰਗਲਿਆਂ ਨੇ ਕਬਜ਼ਾ ਕਰ ਲਿਆ ਸੀ ਜੋ ਸ਼ਹਿਰ ਦੇ ਉੱਚ ਸ਼੍ਰੇਣੀ ਦੀ ਉਸਾਰੀ ਕਰਦੇ ਸਨ।

Bradlaugh hall Lahore Bradlaugh hall Lahoreਚਾਰਲਸ ਬਰੈਡਲਾਫ, ਇੱਕ ਬ੍ਰਿਟਿਸ਼ ਸੰਸਦ ਵਲੋਂ ਭਾਰਤੀ ਅਜ਼ਾਦੀ ਦੇ ਵਕੀਲ, ਨੇ ਇੱਥੇ ਜ਼ਮੀਨ ਦਾ ਕੁੱਝ ਕੁ ਟੁਕੜਾ ਖਰੀਦਿਆ ਸੀ। ਬਰੈਡਲਾਫ ਆਪਣੇ ਬ੍ਰਿਟਿਸ਼ ਰੂੜ੍ਹੀਵਾਦੀ ਦੇ ਉਲਟ ਇੱਕ ਵੱਖ ਸਕੂਲ ਦੇ ਵਿਚਾਰਾਂ ਨਾਲ ਸਬੰਧਤ ਸੀ। ਉਹ ਇਸ ਪੱਖ ਵਿਚ ਸੀ ਕਿ ਭਾਰਤੀ ਲੋਕਾਂ ਨੂੰ ਅਪਣੀ ਕਿਸਮਤ ਚੁਣਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਬ੍ਰਿਟਿਸ਼ ਸਰਕਾਰ ਭਾਰਤੀਆਂ ਦੇ ਪ੍ਰਤੀ ਉਨ੍ਹਾਂ ਦੀ ਹਮਦਰਦੀ ਨੂੰ ਸਹਾਰ ਨਹੀਂ ਸਕੀ, ਇਸ ਲਈ ਉਨ੍ਹਾਂ ਨੇ ਸ਼ੁਰੁਆਤ ਵਿਚ ਹੀ ਬਰੈਡਲਾਫ਼ ਵੱਲੋਂ ਰੇਲਵੇ ਪਟਰੀਆਂ ਨੂੰ ਵਿਛਾਉਣ ਦਾ ਜ਼ਿਮਾਂ ਵਾਪਿਸ ਲੈ ਲਿਆ ਅਤੇ ਫਿਰ ਉਨ੍ਹਾਂ ਨੂੰ ਤੁਰਤ ਭਾਰਤੀ ਭੂਮੀ ਛੱਡਣ ਦਾ ਆਦੇਸ਼ ਦੇ ਦਿੱਤਾ।

Bradlaugh hall Lahore Bradlaugh hall Lahoreਇਸ ਤੋਂ ਬਾਅਦ ਉਸ ਨੇ ਇੱਕ ਕਿਸ਼ਤੀ ਖਰੀਦੀ, ਇਸ ਨੂੰ ਖਾਣ ਪੀਣ ਦੇ ਸਮਾਨ ਨਾਲ ਭਰਿਆ ਅਤੇ ਰਵੀ ਦੇ ਕਿਨਾਰੇ 'ਤੇ ਲਗਾਈ। ਉਨ੍ਹਾਂ ਦਾ ਟਕਰਾਅ ਚਲਦਾ ਰਿਹਾ ਸੀ ਕਿ ਹਾਲਾਂਕਿ ਉਹ ਭਾਰਤੀ ਭੂਮੀ ਉੱਤੇ ਨਹੀਂ ਸਨ ਇਸ ਲਈ ਉਹ ਰਾਜ ਦੇ ਨਿਯਮਾਂ ਦੀ ਉਲੰਘਣਾ ਵੀ ਨਹੀਂ ਕਰ ਰਹੇ ਸਨ। ਉਸ ਨੂੰ ਅੰਤ ਇਹ ਵੀ ਛੱਡਣ ਲਈ ਮਜਬੂਰ ਕੀਤਾ ਗਿਆ ਸੀ। ਇੰਗਲੈਂਡ ਵਿਚ ਵਾਪਸ, ਉਨ੍ਹਾਂ ਨੇ ਭਾਰਤੀ ਆਜ਼ਾਦੀ ਦੀ ਵਕਾਲਤ ਕਰਨ ਲਈ ਸਿਵਿਲ ਸਮਾਜ ਅਤੇ ਮਜ਼ਦੂਰ ਵਰਗ ਦੇ ਮੈਬਰਾਂ ਨੂੰ ਇਕੱਠਾ ਕੀਤਾ।

Bradlaugh hall Lahore Bradlaugh hall Lahoreਮੌਜੂਦਾ ਸਮੇਂ ਵਿਚ ਇਸ ਇਤਿਹਾਸਿਕ ਇਮਾਰਤ ਦੀ ਹਾਲਤ ਦੇਖਕੇ ਯਕੀਨ ਨਹੀਂ ਹੁੰਦਾ ਕਿ ਇਹ ਅਜ਼ਾਦੀ ਦੇ ਉਨ੍ਹਾਂ ਸੂਰਮਿਆਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਰਹੀ ਹੈ ਜੋ ਅੱਜ ਵੀ ਸਾਡੀਆਂ ਰਗਾਂ ਵਿਚ ਖੂਨ ਬਣਕੇ ਦੌੜਦੇ ਹਨ। ਇਵੈਕਿਉ ਟਰਸਟ ਪ੍ਰਾਪਰਟੀ ਬੋਰਡ ਨੇ ਇਮਾਰਤ ਦਾ ਕਬਜ਼ਾ ਜ਼ਬਤ ਕੀਤਾ ਹੈ ਜੋ ਕਿ ਆਪਣੇ ਆਪ ਨੂੰ ਜਾਇਦਾਦ ਦੇ ਕਾਨੂੰਨੀ ਮਾਲਕ ਵਜੋਂ ਦਰਸਾਉਂਦੇ ਹਨ। ਇਸ ਸਮੇਂ ਹਾਲ ਦਾ ਮੁੱਖ ਦਰਵਾਜ਼ੇ 'ਤੇ ਤਾਲਾ ਲੱਗਿਆ ਹੋਇਆ ਹੈ। ਇਸ ਸਮੇਂ, ਜਿਸ 'ਤੇ ਆਜ਼ਾਦੀ ਦੇ ਉਨ੍ਹਾਂ ਸੂਰਮਿਆਂ ਨੇ ਆਜ਼ਾਦੀ ਦੇ ਗੀਤ ਗਾਏ ਸਨ, ਉਹ ਹੁਣ ਤਬਾਹ ਹੋ ਰਹੀ ਹੈ।

Bradlaugh hall Lahore Bradlaugh hall Lahoreਹਾਲ ਹੁਣ ਇਕ ਸਰਕਾਰੀ ਸੰਸਥਾ ਨਾਲ ਸਬੰਧਿਤ ਹੈ ਜੋ ਕਿ ਵੰਡ ਦੌਰਾਨ ਗ਼ੈਰ-ਮੁਸਲਮਾਨਾਂ ਵੱਲੋਂ ਛੱਡੀਆਂ ਗਈਆਂ ਜਾਇਦਾਦਾਂ ਨੂੰ ਕਾਇਮ ਰੱਖਣ ਲਈ ਜ਼ਿੰਮੇਵਾਰ ਹੈ। ਈਟੀਪੀਬੀ ਕੋਲ ਇਸਦਾ ਜ਼ਿੰਮਾ ਆਉਣ ਤੋਂ ਪਹਿਲਾਂ, ਇਹ ਇਕ ਸਟੀਲ ਮਿੱਲ ਦੇ ਗੁਦਾਮ ਵਜੋਂ ਵਰਤਿਆ ਜਾ ਰਿਹਾ ਸੀ ਪਰ 2009 ਤੋਂ ਇਹ ਬੰਦ ਹੋ ਚੁੱਕਾ ਹੈ। ਮੌਜੂਦਾ ਸਮੇਂ ਵਿਚ, ਇਮਾਰਤ ਲਗਪਗ ਬਰਬਾਦ ਹੋ ਚੁੱਕੀ ਹੈ, ਪਰ ਤਸਵੀਰਾਂ ਇਸਦੇ ਕਾਫ਼ੀ ਹਿੱਸਿਆਂ ਦਾ ਬਰਕਰਾਰ ਹੋਣ ਦਾ ਜਿਉਂਦਾ ਜਾਗਦਾ ਸਬੂਤ ਹਨ। 
ਇਸ ਇਮਾਰਤ ਦੀ ਇਸ ਹਾਲਤ ਨੂੰ ਦੇਖਦਿਆਂ ਕਈ ਜਿੰਮੇਵਾਰ ਆਗੂਆਂ ਦੀ ਇਹ ਅਪੀਲ ਹੈ ਕਿ ਹਾਲ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ

Bradlaugh hall Lahore Bradlaugh hall Lahoreਅਤੇ ਇਸ ਨੂੰ ਇੱਕ ਵਧੀਆ ਢਾਂਚਾ ਦੇ ਕੇ ਜਨਤਾ ਲਈ ਖੋਲ੍ਹਿਆ ਜਾਣਾ ਚਾਹੀਦਾ ਹੈ। ਇਸ ਨੂੰ ਇਕ ਮਿਊਜ਼ੀਅਮ, ਆਰਟ ਗੈਲਰੀ ਅਤੇ ਫੰਕਸ਼ਨਲ ਹਾਲ ਵਿਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਸੱਭਿਆਚਾਰਕ ਗਤੀਵਿਧੀਆਂ ਨਿਯਮਤ ਤੌਰ 'ਤੇ ਹੋ ਸਕਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਇੱਕ ਚੰਗੀ ਜੀਵਨ ਸ਼ੈਲੀ ਲਈ ਅਜਿਹੀਆਂ ਗਤੀਵਿਧੀਆਂ ਦੀ ਲੋੜ ਹੈ।

Bradlaugh hall Lahore Bradlaugh hall Lahoreਇਸ ਸਥਾਨ ਦੀ ਮਹੱਤਤਾ ਨੂੰ ਸਮਝਣ ਲਈ ਸਾਨੂੰ ਸਾਰਿਆਂ ਨੂੰ ਇਸ ਹਾਲ ਵਿਚ ਮਿਲਣ ਆਏ ਇਤਿਹਾਸਕਾਰਾਂ ਅਤੇ ਤਸਵੀਰਾਂ ਨੂੰ ਹਾਲ ਵਿਚ ਲਗਾਉਣਾ ਚਾਹੀਦਾ ਹੈ। ਉਨ੍ਹਾਂ ਨੇ ਵਿਚਾਰ ਪੇਸ਼ ਕੀਤਾ ਕਿ ਵਿਰਾਸਤ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਇਸਦਾ ਕੋਈ ਧਰਮ ਜਾਂ ਰੰਗ ਨਹੀਂ ਹੈ। ਇਸ ਲਈ ਅਗਲੀ ਪੀੜ੍ਹੀ ਲਈ 19 ਵੀਂ ਸਦੀ ਦੇ ਇਸ ਪਤਨ ਵਲ ਜਾ ਰਹੇ ਮੁਜਸਤਮੇ ਨੂੰ ਨਵੀਂ ਨੁਹਾਰ ਦੇਕੇ ਯਾਦਗਾਰ ਬਣਾਉਣਾ ਚਾਹੀਦਾ ਹੈ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement