ਭਾਰਤੀ ਮੂਲ ਦੀ ਬਰਤਾਨਵੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਦਿੱਤਾ ਅਸਤੀਫਾ, ਕਿਹਾ- ਮੇਰੀ ਗਲਤੀ ਸੀ
Published : Oct 20, 2022, 2:53 pm IST
Updated : Oct 20, 2022, 3:19 pm IST
SHARE ARTICLE
UK Home Secretary Suella Braverman resigns
UK Home Secretary Suella Braverman resigns

ਵਿਭਾਗੀ ਸੰਚਾਰ ਲਈ ਨਿੱਜੀ ਈ-ਮੇਲ ਦੀ ਵਰਤੋਂ ਕਰਨ ਦੀ "ਗਲਤੀ" ਨੂੰ ਕੀਤਾ ਸਵੀਕਾਰ

 

ਲੰਡਨ: ਭਾਰਤੀ ਮੂਲ ਦੀ ਬ੍ਰਿਟਿਸ਼ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਲੰਡਨ ਵਿਚ ਵਿਭਾਗੀ ਸੰਚਾਰ ਲਈ ਆਪਣੀ ਨਿੱਜੀ ਈ-ਮੇਲ ਦੀ ਵਰਤੋਂ ਕਰਨ ਦੀ "ਗਲਤੀ" ਤੋਂ ਬਾਅਦ ਬੁੱਧਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਬ੍ਰੇਵਰਮੈਨ ਨੂੰ 43 ਦਿਨ ਪਹਿਲਾਂ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਸੀ, ਜਦੋਂ ਬ੍ਰਿਟਿਸ਼ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਬ੍ਰੇਵਰਮੈਨ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਟਰਸ ਨਾਲ ਮੁਲਾਕਾਤ ਕੀਤੀ ਸੀ। ਹੁਣ ਗ੍ਰਾਂਟ ਸ਼ੇਪਸ ਬ੍ਰਿਟੇਨ ਦੇ ਨਵੇਂ ਗ੍ਰਹਿ ਮੰਤਰੀ ਬਣੇ ਹਨ।

42 ਸਾਲਾ ਬ੍ਰੇਵਰਮੈਨ ਨੇ ਆਪਣੇ ਟਵਿੱਟਰ ਹੈਂਡਲ 'ਤੇ ਅਸਤੀਫਾ ਪੱਤਰ ਪੋਸਟ ਕੀਤਾ ਹੈ। ਉਹਨਾਂ ਕਿਹਾ, “ਮੈਂ ਗਲਤੀ ਕੀਤੀ ਹੈ। ਮੈਂ ਇਸ ਦੀ ਜ਼ਿੰਮੇਵਾਰੀ ਸਵੀਕਾਰ ਕਰਦਾ ਹਾਂ।" ਬ੍ਰੇਵਰਮੈਨ ਨੇ ਕਿਹਾ, "ਮੈਂ ਆਪਣੇ ਨਿੱਜੀ ਈ-ਮੇਲ ਤੋਂ ਇਕ ਭਰੋਸੇਯੋਗ ਸੰਸਦੀ ਸਹਿਯੋਗੀ ਨੂੰ ਇਕ ਅਧਿਕਾਰਤ ਦਸਤਾਵੇਜ਼ ਭੇਜਿਆ ਹੈ... ਜਿਵੇਂ ਕਿ ਤੁਸੀਂ ਜਾਣਦੇ ਹੋ, ਇਹ ਦਸਤਾਵੇਜ਼ ਇਮੀਗ੍ਰੇਸ਼ਨ ਬਾਰੇ ਇਕ ਮੰਤਰੀ ਦਾ ਬਿਆਨ ਸੀ, ਜੋ ਪ੍ਰਕਾਸ਼ਿਤ ਕੀਤਾ ਜਾਣਾ ਸੀ"।

ਉਹਨਾਂ ਕਿਹਾ, “ਫਿਰ ਵੀ ਮੇਰਾ ਜਾਣਾ ਸਹੀ ਹੈ। ਜਿਵੇਂ ਹੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਮੈਂ ਤੁਰੰਤ ਅਧਿਕਾਰਤ ਮਾਧਿਅਮ ਰਾਹੀਂ ਕੈਬਨਿਟ ਸਕੱਤਰ ਨੂੰ ਸੂਚਿਤ ਕੀਤਾ”। ਉਹਨਾਂ ਕਿਹਾ, "ਅਸੀਂ ਇਕ ਮੁਸ਼ਕਿਲ ਸਮੇਂ ਵਿਚੋਂ ਲੰਘ ਰਹੇ ਹਾਂ... ਮੈਂ ਇਸ ਸਰਕਾਰ ਦੀ ਦਿਸ਼ਾ ਨੂੰ ਲੈ ਕੇ ਚਿੰਤਤ ਹਾਂ।"

ਬ੍ਰੇਵਰਮੈਨ ਨੇ ਕਿਹਾ, "ਨਾ ਸਿਰਫ ਅਸੀਂ ਆਪਣੇ ਵੋਟਰਾਂ ਨਾਲ ਕੀਤੇ ਮੁੱਖ ਵਾਅਦਿਆਂ ਨੂੰ ਤੋੜਿਆ ਹੈ ਪਰ ਮੈਨੂੰ ਇਸ ਸਰਕਾਰ ਦੀ ਮੈਨੀਫੈਸਟੋ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਦੀ ਵਚਨਬੱਧਤਾ ਬਾਰੇ ਗੰਭੀਰ ਚਿੰਤਾਵਾਂ ਹਨ, ਜਿਵੇਂ ਕਿ ਸਮੁੱਚੀ ਮਾਈਗ੍ਰੇਸ਼ਨ ਸੰਖਿਆ ਨੂੰ ਘਟਾਉਣਾ ਅਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਖਾਸ ਕਰਕੇ ਖਤਰਨਾਕ ਛੋਟੀਆਂ ਕਿਸ਼ਤੀਆਂ ਦੁਆਰਾ ਰੋਕਣਾ”। ਬ੍ਰੇਵਰਮੈਨ ਦੱਖਣ-ਪੂਰਬੀ ਇੰਗਲੈਂਡ ਦੇ ਫਰੇਹਮ ਤੋਂ ਸੰਸਦ ਵਿਚ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਬੋਰਿਸ ਜੌਨਸਨ ਦੀ ਅਗਵਾਈ ਵਾਲੀ ਸਰਕਾਰ ਵਿਚ ਅਟਾਰਨੀ ਜਨਰਲ ਵਜੋਂ ਕੰਮ ਕਰ ਚੁੱਕੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement