
ਇਜ਼ਰਾਈਲ ਬਿਲਡਰਜ਼ ਐਸੋਸੀਏਸ਼ਨ (ਆਈ.ਬੀ.ਏ.) ਦੇ ਡਿਪਟੀ ਡਾਇਰੈਕਟਰ ਜਨਰਲ ਅਤੇ ਬੁਲਾਰੇ ਸ਼ਾਏ ਪੋਜ਼ਨਰ ਨੇ ਇਹ ਜਾਣਕਾਰੀ ਦਿਤੀ।
Israel News: ਭਾਰਤ ਉਸਾਰੀ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਇਜ਼ਰਾਈਲ ’ਚ ਹਜ਼ਾਰਾਂ ਉਸਾਰੀ ਕਾਮਿਆਂ ਦੀ ਭਰਤੀ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਸਬੰਧ ’ਚ ਇਜ਼ਰਾਈਲੀ ਚੋਣਕਾਰਾਂ ਦੀ ਇਕ ਟੀਮ ਨੇ ਪਿਛਲੇ ਹਫਤੇ ਭਾਰਤ ਦਾ ਦੌਰਾ ਕੀਤਾ ਸੀ ਅਤੇ ਇਕ ਟੀਮ ਅਗਲੇ ਹਫਤੇ ਭਾਰਤ ਜਾ ਰਹੀ ਹੈ। ਇਜ਼ਰਾਈਲ ਬਿਲਡਰਜ਼ ਐਸੋਸੀਏਸ਼ਨ (ਆਈ.ਬੀ.ਏ.) ਦੇ ਡਿਪਟੀ ਡਾਇਰੈਕਟਰ ਜਨਰਲ ਅਤੇ ਬੁਲਾਰੇ ਸ਼ਾਏ ਪੋਜ਼ਨਰ ਨੇ ਇਹ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ, ‘‘ਅਸੀਂ ਅਗਲੇ ਹਫਤੇ 27 ਦਸੰਬਰ ਤੋਂ ਦਿੱਲੀ ਅਤੇ ਚੇਨਈ ’ਚ ਭਰਤੀ ਪ੍ਰਕਿਰਿਆ ਸ਼ੁਰੂ ਕਰਾਂਗੇ। ਫਿਲਹਾਲ ਅਸੀਂ ਸਰਕਾਰ ਦੀ ਮਨਜ਼ੂਰੀ ਅਨੁਸਾਰ 10,000 (ਕਾਮਿਆਂ) ਨੂੰ ਲਿਆਉਣ ਬਾਰੇ ਸੋਚ ਰਹੇ ਹਾਂ। ਨੇੜਲੇ ਭਵਿੱਖ ’ਚ ਇਹ ਗਿਣਤੀ 30,000 ਤਕ ਪਹੁੰਚ ਜਾਵੇਗੀ। ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਪ੍ਰਕਿਰਿਆ ਕਿਵੇਂ ਚਲਦੀ ਹੈ। ਇਹ ਇਕ ਨਿਰੰਤਰ ਕੋਸ਼ਿਸ਼ ਹੈ ਅਤੇ ਇਸ ’ਚ ਕਈ ਮਹੀਨੇ ਲੱਗਣਗੇ।’’
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪੋਜ਼ਨਰ ਨੇ ਕਿਹਾ ਕਿ ਅਗਲੇ ਹਫਤੇ ਤੋਂ ਸ਼ੁਰੂ ਹੋਣ ਵਾਲੀ ਚੋਣ ਪ੍ਰਕਿਰਿਆ 10-15 ਦਿਨਾਂ ਤਕ ਜਾਰੀ ਰਹੇਗੀ। ਮਜ਼ਦੂਰਾਂ ਦੇ ਮੁੱਦਿਆਂ ਅਤੇ ਚੋਣ ਟੀਮ ਨਾਲ ਨਜਿੱਠਣ ਵਾਲੇ ਡਿਵੀਜ਼ਨ ਮੁਖੀ ਇਸਾਕ ਗੁਰਵਿਟਜ਼ ਦੀ ਅਗਵਾਈ ਵਿਚ ਇਕ ਵਫ਼ਦ ਪਿਛਲੇ ਹਫਤੇ ਭਾਰਤ ਆਇਆ ਸੀ।
ਅਗਲੇ ਹਫਤੇ ਭਾਰਤ ਲਈ ਰਵਾਨਾ ਹੋਣ ਵਾਲੇ ਵਫ਼ਦ ਦੀ ਅਗਵਾਈ ਨਿਰਮਾਣ ਅਤੇ ਮਕਾਨ ਉਸਾਰੀ ਮੰਤਰਾਲੇ ਦੇ ਡਾਇਰੈਕਟਰ ਜਨਰਲ ਯੇਹੂਦਾ ਮੋਰਗੇਨਸਟਰਨ ਕਰਨਗੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫਤਰ ਨੇ ਇਕ ਬਿਆਨ ’ਚ ਕਿਹਾ ਕਿ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਟੈਲੀਫੋਨ ’ਤੇ ਹੋਈ ਗੱਲਬਾਤ ਦੌਰਾਨ ਭਾਰਤ ਤੋਂ ਮਜ਼ਦੂਰਾਂ ਦੇ ਇਜ਼ਰਾਈਲ ਆਉਣ ਦਾ ਸਮਾਂ ਵਧਾਉਣ ’ਤੇ ਚਰਚਾ ਹੋਈ। ਪੋਜ਼ਨਰ ਨੇ ਪਿਛਲੇ ਮਹੀਨੇ ਦਸਿਆ ਸੀ ਕਿ ਇਜ਼ਰਾਈਲ ਨੂੰ ਤੁਰਤ ਹੋਰ ਕਾਮਿਆਂ ਦੀ ਜ਼ਰੂਰਤ ਹੈ। ਇਜ਼ਰਾਈਲੀ ਉਸਾਰੀ ਉਦਯੋਗ ਵਿਸ਼ੇਸ਼ ਖੇਤਰਾਂ ’ਚ ਕਾਮਿਆਂ ਨੂੰ ਰੁਜ਼ਗਾਰ ਦਿੰਦਾ ਹੈ ਜਿੱਥੇ ਇਜ਼ਰਾਈਲੀ ਕਾਮਿਆਂ ਦੀ ਘਾਟ ਹੈ।