Russia-Ukraine War: ਯੂਕਰੇਨ ਨਾਲ ਸਮਝੌਤੇ ਲਈ ਮੰਨਿਆ ਰੂਸ

By : PARKASH

Published : Dec 20, 2024, 10:41 am IST
Updated : Dec 20, 2024, 10:41 am IST
SHARE ARTICLE
Russia agrees to deal with Ukraine
Russia agrees to deal with Ukraine

Russia-Ukraine War: ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਪੁਤਿਨ ਦਾ ਵੱਡਾ ਬਿਆਨ

 

Russia-Ukraine War: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਲੈ ਕੇ ਰਾਸ਼ਟਰਪਤੀ ਪੁਤਿਨ ਤੋਂ ਵੱਡੀ ਰਾਹਤ ਦੀ ਖ਼ਬਰ ਆਈ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਉਹ ਯੁੱਧ ਨੂੰ ਖ਼ਤਮ ਕਰਨ ਲਈ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸੰਭਾਵਤ ਗੱਲਬਾਤ ਵਿਚ ਯੂਕਰੇਨ ਬਾਰੇ ਸਮਝੌਤਾ ਕਰਨ ਲਈ ਤਿਆਰ ਹਨ। ਵੱਡੀ ਗੱਲ ਇਹ ਹੈ ਕਿ ਉਨ੍ਹਾਂ ਨੇ ਯੂਕਰੇਨੀ ਅਧਿਕਾਰੀਆਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਕੋਈ ਸ਼ਰਤਾਂ ਨਹੀਂ ਰੱਖੀ ਹੈ ।

ਪੁਤਿਨ ਨੇ ਕਿਹਾ ਕਿ ਰੂਸ ਸੰਘਰਸ਼ ਦੇ ਸ਼ਾਂਤਮਈ ਹੱਲ ਲਈ ਗੱਲਬਾਤ ਕਰਨ ਲਈ ਤਿਆਰ ਹੈ ਪਰ ਉਸਨੇ ਅਪਣੀ ਮੰਗ ਨੂੰ ਦੁਹਰਾਇਆ ਕਿ ਯੂਕਰੇਨ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਵਿਚ ਸ਼ਾਮਲ ਹੋਣ ਦੀ ਅਪਣੀ ਇੱਛਾ ਨੂੰ ਛੱਡ ਦੇਵੇ। ਹਾਲਾਂਕਿ ਯੂਕਰੇਨ ਅਤੇ ਪਛਮੀ ਦੇਸ਼ਾਂ ਨੇ ਇਨ੍ਹਾਂ ਮੰਗਾਂ ਨੂੰ ਰੱਦ ਕਰ ਦਿਤਾ ਹੈ।

ਪੁਤਿਨ ਨੇ ਕਿਹਾ ਕਿ ਉਹ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸੰਭਾਵੀ ਗੱਲਬਾਤ ਲਈ ਤਿਆਰ ਹਨ, ਜਿਨ੍ਹਾਂ ਨੇ ਯੂਕਰੇਨ ਵਿਚ ਸੰਘਰਸ਼ ਨੂੰ ਖ਼ਤਮ ਕਰਨ ਲਈ ਇਕ ਸਮਝੌਤੇ 'ਤੇ ਗੱਲਬਾਤ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਟਰੰਪ ਨੂੰ ਮਿਲਦੇ ਹਾਂ ਤਾਂ ਸਾਡੇ ਕੋਲ ਚਰਚਾ ਲਈ ਮੁੱਦੇ ਹੋਣਗੇ।

ਪੁਤਿਨ ਨੇ ਕਿਹਾ ਕਿ ਰੂਸ ਯੂਕਰੇਨ 'ਤੇ ਸੰਭਾਵਤ ਸ਼ਾਂਤੀ ਵਾਰਤਾ 'ਚ ਸਮਝੌਤੇ ਲਈ ਤਿਆਰ ਹੈ। ਉਨ੍ਹਾਂ ਕਿਹਾ, ਰਾਜਨੀਤੀ ਸਮਝੌਤਾ ਕਰਨ ਦੀ ਕਲਾ ਹੈ। ਅਸੀਂ ਹਮੇਸ਼ਾ ਕਿਹਾ ਹੈ ਕਿ ਅਸੀਂ ਗੱਲਬਾਤ ਅਤੇ ਸਮਝੌਤਾ ਦੋਵਾਂ ਲਈ ਤਿਆਰ ਹਾਂ। ਨਾਲ ਹੀ ਪੁਤਿਨ ਨੇ ਕਿਹਾ ਕਿ ਗੱਲਬਾਤ ਜ਼ਮੀਨੀ ਸਥਿਤੀ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement