ਸ਼ਨੀ ਦੇ ਚੰਦ ਉੱਤੇ ਬਾਰਿਸ਼ ਹੋਣ ਦੇ ਮਿਲੇ ਸਬੂਤ
Published : Jan 21, 2019, 11:10 am IST
Updated : Jan 21, 2019, 11:10 am IST
SHARE ARTICLE
Saturn Planet
Saturn Planet

ਵਿਗਿਆਨੀਆਂ ਨੇ ਸ਼ਨੀ  ਦੇ ਨਾਲ ਉਸਦੇ ਚੰਨ ਟਾਇਟਨ ਦਾ ਰਹੱਸ ਖੋਲ੍ਹਣਾ ਵੀ ਸ਼ੁਰੂ ਕਰ ਦਿੱਤਾ ਹੈ। ਪੁਲਾੜ ਵਿਗਿਆਨੀਆਂ ਨੇ ਟਾਇਟਨ ਉੱਤੇ ਮੀਂਹ ਹੋਣ ਦਾ ਅਨੁਮਾਨ...

ਨਵੀਂ ਦਿੱਲੀ : ਵਿਗਿਆਨੀਆਂ ਨੇ ਸ਼ਨੀ  ਦੇ ਨਾਲ ਉਸਦੇ ਚੰਨ ਟਾਇਟਨ ਦਾ ਰਹੱਸ ਖੋਲ੍ਹਣਾ ਵੀ ਸ਼ੁਰੂ ਕਰ ਦਿੱਤਾ ਹੈ। ਪੁਲਾੜ ਵਿਗਿਆਨੀਆਂ ਨੇ ਟਾਇਟਨ ਉੱਤੇ ਮੀਂਹ ਹੋਣ ਦਾ ਅਨੁਮਾਨ  ਜ਼ਾਹਿਰ ਕੀਤਾ ਹੈ। ਕਈ ਤਰੀਕਿਆਂ ਨਾਲ ਸਾਡੀ ਧਰਤੀ ਨਾਲ ਮਿਲਦਾ - ਜੁਲਦਾ ਟਾਇਟਨ ਸ਼ਨੀ ਤੋਂ ਘੱਟ ਰਹੱਸਮਈ ਨਹੀਂ ਹੈ। ਪੁਲਾੜ ਜਹਾਜ਼ ਕੈਸਿਨੀ  ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਵਿਗਿਆਨੀਆਂ ਨੇ ਇਹ ਸਫਲਤਾ ਪ੍ਰਾਪਤ ਕੀਤੀ ਹੈ।

Saturn Planet Saturn Planet

ਉੱਤਰੀ ਧੁਰੇ ਉਤੇ ਮਿਲੇ ਸਬੂਤ :-

Saturn Planet Saturn Planet

ਕੈਸਿਨੀ ਨੇ ਟਾਇਟਨ  ਦੇ ਚੱਕਰ ਲਗਾਉਣ  ਦੇ ਦੌਰਾਨ ਉਸਦੇ ਉੱਤਰੀ ਧੁਰੇ ਉੱਤੇ ਕੁੱਝ ਅਚਾਨਕ  ਹਲਚਲ ਵੇਖੀ ਅਤੇ ਉਸਦੀ ਫੋਟੋ ਖਿੱਚਣ ਵਿਚ ਕਾਮਯਾਬ ਰਿਹੈ। ਖੋਜਕਾਰਾਂ ਨੇ ਵਿਸ਼ਲੇਸ਼ਣ ਵਿੱਚ ਦੇਖਿਆ ਕਿ ਟਾਇਟਨ  ਦੇ ਉੱਤਰੀ ਧੁਰੇ ਉੱਤੇ ਕੁੱਝ ਚਮਕੀਲੇ ਸਥਾਨ ਦਿਖਾਈ  ਦੇ ਰਹੇ ਹਨ ਜਿਸਦਾ ਖੇਤਰਫਲ 46,332 ਵਰਗ ਕਿਲੋਮੀਟਰ ਹੈ। ਇਸ ਜਾਂਚ ਨਾਲ ਜੁੜੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਬਿਲਕੁਲ ਅਜਿਹਾ ਹੈ ਜਿਵੇਂ ਮੀਂਹ  ਤੋਂ ਬਾਅਦ ਜ਼ਮੀਨ ਦੀ ਸਤ੍ਹਾ ਉੱਤੇ ਬਾਰਿਸ਼ ਦੀਆਂ ਬੂੰਦਾਂ ਵਿਖਾਈ ਦਿੰਦੀਆਂ ਹਨ। ਇਹ   ਜਾਂਚ ਜਯੋਫਿਜਿਕਲ ਰਿਸਰਸ ਨਾਮਕ ਜਰਨਲ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।  

ਗਰਮ ਮੌਸਮ ਦਾ ਪਹਿਲਾਂ ਸਬੂਤ :-

Saturn Planet Saturn Planet

ਟਾਇਟਨ  ਦੇ ਉੱਤਰੀ ਧੁਰੇ ਉੱਤੇ ਗਰਮ ਮੌਸਮ ਹੋਣ ਦਾ ਪਹਿਲੀ ਵਾਰ ਸਬੂਤ ਮਿਲਿਆ ਹੈ। ਇਸ ਤੋਂ ਪਹਿਲਾਂ ਸਾਲ 2004 ਵਿੱਚ ਇਸਦੇ ਦੱਖਣੀ ਧੁਰੇ ਉੱਤੇ ਬਾਰਿਸ਼ ਹੋਣ ਦਾ ਸਬੂਤ ਮਿਲਿਆ ਸੀ।  ਆਈਦਾਵੋ ਯੂਨਵਿਰਸਿਟੀ  ਦੇ ਭੌਤੀਕੀ ਦੇ ਪ੍ਰੋਫੈਸਰ ਰਜਨੀ ਗੁੰਡਾ ਦਾ ਕਹਿਣਾ ਹੈ ਕਿ ਟਾਇਟਨ ਉੱਤੇ ਵੀ ਗਰਮ ਮੌਸਮ ਆ ਰਿਹਾ ਹੈ ਭਲੇ ਹੀ ਇਸਦੀ ਰਫਤਾਰ ਹੌਲੀ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਇਸ ਖ਼ੋਜ ਵਿੱਚ ਬੇਹੱਦ ਅਹਿਮ ਹੈ ਕਿ ਧਰਤੀ ਉੱਤੇ ਵੀ ਦੋ ਮੌਸਮ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement