
ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ। ਇਹ ਪਾਕਿਸਤਾਨ ਦੇ ਲਾਹੌਰ ਸਥਿਤ ਸ਼ਹੀਦ ਭਗਤ ਸਿੰਘ ਚੌਂਕ ਦੀਆਂ ਹਨ। ਇਸ ਚੌਂਕ ਨਾਲ ਦੇਸ਼ ਦੀ ਆਜ਼ਾਦੀ ਪ੍ਰਵਾਨਿਆਂ ਦਾ ਇਕ ਵਡਮੁੱਲਾ...
ਨਵੀਂ ਦਿੱਲੀ : ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ। ਇਹ ਪਾਕਿਸਤਾਨ ਦੇ ਲਾਹੌਰ ਸਥਿਤ ਸ਼ਹੀਦ ਭਗਤ ਸਿੰਘ ਚੌਂਕ ਦੀਆਂ ਹਨ। ਇਸ ਚੌਂਕ ਨਾਲ ਦੇਸ਼ ਦੀ ਆਜ਼ਾਦੀ ਪ੍ਰਵਾਨਿਆਂ ਦਾ ਇਕ ਵਡਮੁੱਲਾ ਇਤਿਹਾਸ ਜੁੜਿਆ ਹੋਇਆ ਹੈ। ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਹ ਉਹੀ ਇਤਿਹਾਸਕ ਅਸਥਾਨ ਹੈ। ਜਿੱਥੇ ਅੱਜ ਤੋਂ ਕਰੀਬ 88 ਸਾਲ ਪਹਿਲਾਂ 23 ਮਾਰਚ 1931 ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਆਜ਼ਾਦੀ ਮੰਗਣ ਬਦਲੇ ਅੰਗਰੇਜ਼ਾਂ ਨੇ ਫਾਂਸੀ 'ਤੇ ਲਟਕਾ ਦਿਤਾ ਸੀ।
Lahore High Court
ਆਜ਼ਾਦੀ ਤੋਂ ਪਹਿਲਾਂ ਇੱਥੇ ਜੇਲ੍ਹ ਹੁੰਦੀ ਸੀ, ਜਿਸ ਨੂੰ ਸੰਨ 1961 ਵਿਚ ਢਾਹ ਕੇ ਉਸ ਦੀ ਥਾਂ 'ਤੇ ਇਕ ਰਿਹਾਇਸ਼ੀ ਕਲੋਨੀ ਬਣਾ ਦਿਤੀ ਗਈ ਸੀ, ਪਰ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦਿਤੇ ਜਾਣ ਵਾਲੀ ਇਸ ਥਾਂ 'ਤੇ ਚੌਰਾਹਾ ਬਣਾ ਦਿਤਾ ਗਿਆ ਸੀ, ਜਿਸ ਦਾ ਨਾਂਅ ਸ਼ਾਦਮਾਨ ਚੌਂਕ ਰਖਿਆ ਗਿਆ ਸੀ। ਪਾਕਿਸਤਾਨ ਸਰਕਾਰ ਨੇ ਕੁੱਝ ਸਾਲ ਪਹਿਲਾਂ ਇਸ ਇਤਿਹਾਸਕ ਚੌਂਕ ਦਾ ਨਾਮ ਸ਼ਾਦਮਾਨ ਚੌਂਕ ਤੋਂ ਬਦਲ ਦੇ ਸ਼ਹੀਦ ਭਗਤ ਸਿੰਘ ਚੌਂਕ ਰੱਖ ਦਿਤਾ ਸੀ।
Lahore High Court, Pakistan
ਅਦਾਲਤ ਵਿਚ ਇਸ ਚੌਂਕ ਦਾ ਨਾਮ ਬਦਲਣ ਦੀ ਅਰਜ਼ੀ ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਐਡਵੋਕੇਟ ਇਮਤਿਆਜ਼ ਰਸ਼ੀਦ ਕੁਰੈਸ਼ੀ ਵਲੋਂ ਦਾਇਰ ਕੀਤੀ ਗਈ ਸੀ। ਜਿਸ ਤੋਂ ਬਾਅਦ ਲਾਹੌਰ ਹਾਈਕੋਰਟ ਨੇ ਇਸ ਚੌਂਕ ਦਾ ਨਾਮ ਬਦਲਣ ਦੇ ਆਦੇਸ਼ ਦਿਤੇ ਸਨ, ਜਿਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਇਸ ਚੌਂਕ ਦਾ ਨਾਮ ਬਦਲ ਕੇ ਆਜ਼ਾਦੀ ਪ੍ਰਵਾਨਿਆਂ ਨੂੰ ਸੱਚੀ ਸ਼ਰਧਾਂਜਲੀ ਦਿਤੀ,
Saheed Bhagat Singh Chownk, Pakistan
ਅਤੇ ਅੱਜ ਲਾਹੌਰ ਸਥਿਤ ਇਹ ਚੌਂਕ ਸ਼ਹੀਦ ਭਗਤ ਸਿੰਘ ਚੌਂਕ ਦੇ ਨਾਮ ਨਾਲ ਮਸ਼ਹੂਰ ਹੈ, ਕਿਉਂਕਿ ਦੇਸ਼ ਲਈ ਮਰ ਮਿਟਣ ਵਾਲੇ ਇਹ ਆਜ਼ਾਦੀ ਪ੍ਰਵਾਨੇ ਇਕੱਲੇ ਭਾਰਤ ਦੇ ਨਹੀਂ ਬਲਕਿ ਪਾਕਿਸਤਾਨ ਦੇ ਵੀ ਹੀਰੋ ਹਨ।