ਉਤਰੀ ਕੋਰੀਆ ਦੇ ਪ੍ਰਮਾਣੂ ਪ੍ਰੀਖਣ ਨਾ ਕਰਨ ਦੇ ਫ਼ੈਸਲੇ ਦਾ ਅਮਰੀਕਾ ਨੇ ਕੀਤਾ ਸਵਾਗਤ, ਜਾਪਾਨ ਨਾਖ਼ੁਸ਼
Published : Apr 21, 2018, 1:57 pm IST
Updated : Apr 21, 2018, 1:57 pm IST
SHARE ARTICLE
Kim jong un and donald trump
Kim jong un and donald trump

ਉਤਰ ਕੋਰੀਆ ਦੇ ਪ੍ਰਮਾਣੂ ਅਤੇ ਮਿਜ਼ਾਈਲ ਪ੍ਰੀਖਣ ਰੋਕਣ ਦਾ ਸੰਕਲਪ ਲੈਣ ਬਾਰੇ ਜਿਥੇ ਜਾਪਾਨ ਨੇ ਕਿਹਾ ਹੈ ਕਿ ਉਹ ਸੰਤੁਸ਼ਟ ਨਹੀਂ ਹੈ

ਵਾਸ਼ਿੰਗਟਨ : ਉਤਰ ਕੋਰੀਆ ਦੇ ਪ੍ਰਮਾਣੂ ਅਤੇ ਮਿਜ਼ਾਈਲ ਪ੍ਰੀਖਣ ਰੋਕਣ ਦਾ ਸੰਕਲਪ ਲੈਣ ਬਾਰੇ ਜਿਥੇ ਜਾਪਾਨ ਨੇ ਕਿਹਾ ਹੈ ਕਿ ਉਹ ਸੰਤੁਸ਼ਟ ਨਹੀਂ ਹੈ ਅਤੇ ਉਤਰ ਕੋਰੀਆ 'ਤੇ ਉਸ ਦੀ ਦਬਾਅ ਨੀਤੀ ਜਾਰੀ ਰਹੇਗੀ। ਉਥੇ ਹੀ ਦਖਣੀ ਕੋਰੀਆ ਦਾ ਕਹਿਣਾ ਹੈ ਕਿ ਉਤਰ ਕੋਰੀਆ ਦਾ ਇਹ ਕਦਮ ‘ਪ੍ਰਮਾਣੂ ਰੋਕ’ ਦੀ ਦਿਸ਼ਾ ਵਿਚ ਇਕ ‘ਸਾਰਥਕ ਤਰੱਕੀ’ ਹੈ। ਜਾਪਾਨ ਦੇ ਰੱਖਿਆ ਮੰਤਰੀ ਇਤਸੁਨੋਰੀ ਓਨੋਡੇਰਾ ਨੇ ਵਾਸ਼ਿੰਗਟਨ ਵਿਚ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਸੰਤੁਸ਼ਟ ਨਹੀਂ ਹਾਂ।’   

Kim jong un and donald trumpKim jong un and donald trumpਉਨ੍ਹਾਂ ਕਿਹਾ ਕਿ ਉਤਰ ਕੋਰੀਆ ਨੇ 'ਛੋਟੀਆਂ ਅਤੇ ਮੱਧ ਦੂਰੀ ਵਾਲੀਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਛੱਡਣ’ ਦਾ ਜਿਕਰ ਨਹੀਂ ਕੀਤਾ। ਓਨੋਡੇਰਾ ਨੇ ਕਿਹਾ, ‘ਸਾਮੂਹਕ ਵਿਨਾਸ਼ ਕਰਨ ਵਾਲੇ ਪ੍ਰਮਾਣੂ ਹਥਿਆਰਾਂ ਅਤੇ ਮਿਜ਼ਾਈਲਾਂ ਦੇ ਹਥਿਆਰਾਂ ਦੇ ਖ਼ਾਤਮੇ ਤਕ' ਉਹ ਪਯੋਂਗਯਾਂਗ 'ਤੇ ਦਬਾਅ ਬਣਾਉਣ ਦੀ ਨੀਤੀ ਜਾਰੀ ਰਖਣਗੇ।

Kim jong unKim jong unਉਥੇ ਹੀ ਦਖਣੀ ਕੋਰੀਆ ਨੇ ਇਸ ਨੂੰ ‘ਪ੍ਰਮਾਣੂ ਰੋਕ’ ਦੀ ਦਿਸ਼ਾ ਵਿਚ ਇਕ ‘ਸਾਰਥਕ ਤਰੱਕੀ’ ਦਸਦੇ ਹੋਏ ਉਤਰ ਕੋਰੀਆ ਦੀ ਤਾਰੀਫ਼ ਕੀਤੀ। ਦਖਣੀ ਕੋਰੀਆ ਦੇ ਰਾਸ਼ਟਰਪਤੀ ਦਫ਼ਤਰ ਤੋਂ ਜਾਰੀ ਬਿਆਨ ਵਿਚ ਕਿਹਾ, ‘ਉਤਰ ਕੋਰੀਆ ਦਾ ਫ਼ੈਸਲਾ ਪ੍ਰਮਾਣੂ ਰੋਕ ਦੀ ਦਿਸ਼ਾ ਵਿਚ ਇਕ ਸਾਰਥਕ ਤਰੱਕੀ ਹੈ, ਜਿਵੇਂ ਦਾ ਵਿਸ਼ਵ ਚਾਹੁੰਦਾ ਹੈ।’ 

Donald trumpDonald trumpਉਤਰ ਕੋਰੀਆ ਦੇ ਇਸ ਐਲਾਨ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਦੇ ਹੋਏ ਕਿਹਾ, ‘ਇਹ ਉਤਰ ਕੋਰੀਆ ਅਤੇ ਪੂਰੇ ਵਿਸ਼ਵ ਲਈ ਇਕ ਚੰਗੀ ਖ਼ਬਰ ਹੈ ਅਤੇ ਇਕ ਵੱਡੀ ਤਰੱਕੀ ਹੈ।’ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕਿਮ ਨਾਲ ਹੋਣ ਵਾਲੇ ਸਿਖ਼ਰ ਸੰਮੇਲਨ ਨੂੰ ਲੈ ਕੇ ਉਤਸ਼ਾਹਿਤ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement