
ਜਸਬੀਰ ਕੈਬਿਨਟ ਮੈਂਬਰ ਵਜੋਂ ਚੁਣੀ ਜਾਣ ਵਾਲੀ ਪਹਿਲੀ ਸਿੱਖ ਮਹਿਲਾ ਬਣੀ
ਯੂ ਕੇ- ਸਿੱਖ ਵਿਦੇਸ਼ਾਂ ਵਿਚ ਜਾ ਕੇ ਵੱਖਰੇ ਮੁਕਾਮ ਹਾਸਿਲ ਕਰ ਰਹੇ ਹਨ ਤੇ ਇਨ੍ਹਾਂ ਕਾਮਯਾਬੀਆਂ ਸਦਕਾ ਸਿੱਖ ਕੌਮ ਦਾ ਨਾਮ ਹੋਰ ਚਮਕ ਰਿਹਾ ਹੈ। ਸਿੱਖ ਵਿਦੇਸ਼ੀ ਧਰਤੀ 'ਤੇ ਹਰ ਖੇਤਰ ਵਿਚ ਨਾਮ ਕਮਾਉਣ ਦੇ ਨਾਲ ਨਾਲ ਹੁਣ ਸਿਆਸਤ ਵਿਚ ਵੀ ਮੋਹਰੀ ਬਣਦੇ ਜਾ ਰਹੇ ਹਨ ਤੇ ਕੌਮ ਦਾ ਮਾਣ ਵਧਾ ਰਹੇ ਹਨ। ਜਲੰਧਰ ਦੀ ਜਸਬੀਰ ਜਸਪਾਲ ਨੇ ਵੀ ਸਿੱਖਾਂ ਦੇ ਮਾਣ ਵਿਚ ਵਾਧਾ ਕੀਤਾ ਹੈ।
United Kingdom
ਜਸਬੀਰ ਜਸਪਾਲ ਨੂੰ ਯੂ ਕੇ ਕੌਂਸਲ ਵਿਚ ਕੈਬਿਨਟ ਮੈਂਬਰ ਵਜੋਂ ਚੁਣਿਆ ਗਿਆ ਹੈ। ਵੋਲਵਰਹੈਂਪਟਨ ‘ਚ ਹੀਥ ਟਾਊਨ ਤੋਂ ਕੈਬਿਨਟ ਮੈਂਬਰ ਵਜੋਂ ਚੁਣੇ ਜਾਣ 'ਤੇ ਜਸਬੀਰ ਨੇ ਕਿਹਾ, “ਇਹ ਮੇਰੇ ਲਈ ਵੱਡੀ ਗੱਲ ਹੈ। ਮੈਂ ਅੱਗੇ ਆਉਣ ਵਾਲੀ ਹਰ ਮੁਸ਼ਕਲ ਨਾਲ ਨਜਿੱਠਣ ਲਈ ਤਿਆਰ ਹਾਂ।”
City Wolverhampton
ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਸਬੀਰ ਯੂਕੇ ਕੌਂਸਲ ਵਿਚ ਕੈਬਿਨਟ ਮੈਂਬਰ ਵਜੋਂ ਚੁਣੀ ਜਾਣ ਵਾਲੀ ਪਹਿਲੀ ਸਿੱਖ ਮਹਿਲਾ ਬਣ ਗਈ ਹੈ। ਜ਼ਿਕਰਯੋਗ ਹੈ ਕਿ ਜਸਬੀਰ ਜਸਪਾਲ ਮੂਲ ਰੂਪ ਵਿਚ ਜਲੰਧਰ ਤੋਂ ਹੈ ਅਤੇ ਜਦੋ ਜਸਬੀਰ 2 ਸਾਲ ਦੀ ਸੀ ਉਦੋਂ ਉਨ੍ਹਾਂ ਦਾ ਸਾਰਾ ਪਰਿਵਾਰ ਯੂ ਕੇ ਆ ਗਿਆ ਸੀ।