
ਸੀਐਨਐਨ ਦੀ ਰਿਪੋਰਟ ਵਿੱਚ ਇਹ ਦੱਸਿਆ ਗਿਆ ਸੀ ਕਿ ਟਰੰਪ ਨੇ 4 ਮਈ ਤੋਂ 7 ਜੂਨ, 2020 ਦਰਮਿਆਨ 192 ਝੂਠੇ ਦਾਅਵੇ ਕੀਤੇ ਸਨ।
ਵਸ਼ਿੰਗਟਨ - ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਸਭ ਤੋਂ ਮਹੱਤਵਪੂਰਨ ਟੈਸਟਿੰਗ ਨੂੰ ਮੰਨਿਆ ਜਾਂਦਾ ਹੈ, ਦੁਨੀਆ ਦੇ ਬਹੁਤੇ ਦੇਸ਼ ਜ਼ਿਆਦਾ ਤੋਂ ਜ਼ਿਆਦਾ ਕੋਰੋਨਾ ਟੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। WHO ਨੇ ਬਹੁਤ ਸਾਰੇ ਟੈਸਟ ਕਰਵਾਉਣ ਲਈ ਵੀ ਕਿਹਾ ਹੈ ਪਰ ਕੁਝ ਆਗੂ ਇਸ ‘ਤੇ ਸਵਾਲ ਉਠਾ ਰਹੇ ਹਨ। ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਦੇ ਟੈਸਟਿੰਗ ਬਾਰੇ ਹੈਰਾਨੀ ਵਾਲੀ ਗੱਲ ਕਹੀ ਹੈ।
Donald Trump
ਟਰੰਪ ਨੇ ਆਪਣੇ ਸਮਰਥਕਾਂ ਦੀ ਇੱਕ ਰੈਲੀ ਵਿਚ ਕਿਹਾ ਹੈ ਕਿ ਕੋਰੋਨਾ ਵਾਇਰਸ ਟੈਸਟਿੰਗ ਇੱਕ ‘ਦੂਹਰੀ ਤਲਵਾਰ’ ਹੈ। ਟਰੰਪ ਨੇ ਕਿਹਾ ਕਿ ਉਸਨੇ ਅਧਿਕਾਰੀਆਂ ਨੂੰ ਘੱਟ ਟੈਸਟਿੰਗ ਕਰਨ ਲਈ ਕਿਹਾ ਹੈ। ਦੱਸ ਦੇਈਏ ਕਿ ਪਿਛਲੇ ਹਫਤੇ ਸੀਐਨਐਨ ਦੀ ਰਿਪੋਰਟ ਵਿੱਚ ਇਹ ਦੱਸਿਆ ਗਿਆ ਸੀ ਕਿ ਟਰੰਪ ਨੇ 4 ਮਈ ਤੋਂ 7 ਜੂਨ, 2020 ਦਰਮਿਆਨ 192 ਝੂਠੇ ਦਾਅਵੇ ਕੀਤੇ ਸਨ। ਟਰੰਪ ਨੇ 61 ਵਾਰ ਕੋਰੋਨਾ ਵਾਇਰਸ 'ਤੇ ਸਭ ਤੋਂ ਵੱਧ ਦਾਅਵੇ ਕੀਤੇ ਹਨ।
corona test
ਅਮਰੀਕਾ 'ਚ ਕੁਝ ਮਹੀਨਿਆਂ ਵਿਚ ਰਾਸ਼ਟਰਪਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਇਸ ਕਾਰਨ ਕਰਕੇ, ਟਰੰਪ ਨੇ ਮਹਾਂਮਾਰੀ ਦੇ ਵਿਚਕਾਰ ਸ਼ਨੀਵਾਰ ਨੂੰ ਓਕਲਾਹੋਮਾ ਵਿੱਚ ਰੈਲੀ ਕੀਤੀ। ਆਪਣੇ ਸਮਰਥਕਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ- ‘ਜੇ ਤੁਸੀਂ ਬਹੁਤ ਜ਼ਿਆਦਾ ਟੈਸਟਿੰਗ ਕਰੋਗੇ ਤਾਂ ਤੁਹਾਨੂੰ ਵਧੇਰੇ ਲੋਕ ਸੰਕਰਮਿਤ ਮਿਲਣਗੇ ਇਸ ਲਈ ਮੈਂ ਆਪਣੇ ਲੋਕਾਂ ਨੂੰ ਟੈਸਟਿੰਗ ਹੌਲੀ ਕਰਨ ਲਈ ਕਿਹਾ ਹੈ।
White House official says Trump was clearly joking. "He's never advised staff to slow testing. We are extremely proud of the 25 million tests we are conducting at a rapid pace." https://t.co/TLlZxtyvXo
— Michael C. Bender (@MichaelCBender) June 21, 2020
ਹਾਲਾਂਕਿ, ਟਰੰਪ ਦੇ ਬਿਆਨ ਤੋਂ ਬਾਅਦ ਵਾਲ ਸਟਰੀਟ ਜਰਨਲ ਦੇ ਪੱਤਰਕਾਰ ਮਾਈਕਲ ਸੀ ਬੈਂਡਰ ਨੇ ਟਵੀਟ ਕੀਤਾ - 'ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਕਿਹਾ ਹੈ ਕਿ ਟਰੰਪ ਸਪੱਸ਼ਟ ਮਜ਼ਾਕ ਕਰ ਰਹੇ ਸਨ। ਰਾਸ਼ਟਰਪਤੀ ਭਵਨ ਅਧਿਕਾਰੀ ਨੇ ਕਿਹਾ ਕਿ ਟਰੰਪ ਨੇ ਕਦੇ ਵੀ ਟੈਸਟਿੰਗ ਨੂੰ ਘਟਾਉਣ ਲਈ ਨਹੀਂ ਕਿਹਾ। ਸਾਨੂੰ ਮਾਣ ਹੈ ਕਿ ਅਸੀਂ 25 ਮਿਲੀਅਨ ਟੈਸਟ ਕਰ ਲਏ ਹਨ।
Donald Trump
ਹੁਣ ਤੱਕ ਜ਼ਿਆਦਾਤਰ ਕੋਰੋਨਾ ਟੈਸਟ ਅਮਰੀਕਾ ਵਿਚ ਕੀਤੇ ਜਾ ਚੁੱਕੇ ਹਨ ਹੁਣ ਤੱਕ ਤਕਰੀਬਨ 27 ਮਿਲੀਅਨ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਅਮਰੀਕਾ ਤੋਂ ਬਾਅਦ, ਕੁੱਲ ਟੈਸਟ ਦੇ ਮਾਮਲੇ ਵਿੱਚ ਰੂਸ ਦੂਜੇ ਨੰਬਰ ‘ਤੇ ਹੈ ਜਿਥੇ ਹੁਣ ਤੱਕ 16 ਮਿਲੀਅਨ ਟੈਸਟ ਕੀਤੇ ਜਾ ਚੁੱਕੇ ਹਨ। ਅਮਰੀਕਾ ਵਿਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 23 ਲੱਖ ਤੋਂ ਪਾਰ ਹੋ ਗਈ ਹੈ ਅਤੇ 1.2 ਲੱਖ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।