
ਧੀਆਂ ਹਮੇਸ਼ਾ ਹੀ ਅਪਣੇ ਮਾਂ ਪਿਓ ਦੇ ਸਿਰ ਦਾ ਤਾਜ ਹੁੰਦੀਆਂ ਹਨ।
ਧੀਆਂ ਹਮੇਸ਼ਾ ਹੀ ਅਪਣੇ ਮਾਂ ਪਿਓ ਦੇ ਸਿਰ ਦਾ ਤਾਜ ਹੁੰਦੀਆਂ ਹਨ। ਸਹਿਣਸ਼ੀਲਤਾ ਤੇ ਪਿਆਰ ਦੀ ਮੂਰਤ ਹੁੰਦੀਆਂ ਹਨ। ਜਗ 'ਤੇ ਲੜਕੀਆਂ ਨੇ ਅਪਣੇ ਵੱਡੇ ਵੱਡੇ ਕਾਰਨਾਮਿਆਂ ਨਾਲ ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੀ ਅੱਖਰਾਂ ਨਾਲ ਆਪਣੇ ਨਾਮ ਸਦਾ ਲਈ ਅਮਿਟ ਕਰ ਦਿੱਤੇ ਹਨ ਫਿਰ ਚਾਹੇ ਉਹ ਕਲਪਨਾ ਚਾਵਲਾ, ਵਿੰਨੀ ਮਹਾਜਨ, ਸਰੋਜਿਨੀ ਨਾਇਡੂ ਜਾਂ ਫਿਰ ਕਿਰਨ ਬੇਦੀ ਦੇ ਹੀ ਰੂਪ ਵਿਚ ਕਿਉਂ ਨਾ ਹੋਣ। ਅਜਿਹੀ ਹੀ ਇਕ ਮਿਸਾਲ ਪਾਕਿਸਤਾਨ ਦੀ ਧਰਤੀ ਤੋਂ ਇਕ ਨੌਜਵਾਨ ਲੜਕੀ ਨੇ ਪੇਸ਼ ਕੀਤੀ ਹੈ। ਜਿਸ ਨੇ 10ਵੀਂ ਦੀ ਪ੍ਰੀਖਿਆ ਵਿਚੋਂ 1100 ਵਿਚੋਂ 1056 A+ ਅੰਕ ਲੈਕੇ ਮੁਹਾਰਤ ਹਾਸਿਲ ਕੀਤੇ ਹੈ।
Joginder Kaur ਇਸ ਲੜਕੀ ਦਾ ਨਾਂਅ ਜੋਗਿੰਦਰ ਕੌਰ ਹੈ ਅਤੇ ਗੁਰੂ ਨਾਨਕ ਪਬਲਿਕ ਮਾਡਲ ਹਾਈ ਸਕੂਲ ਦੀ ਵਿਦਿਆਰਥਣ ਹੈ। ਦੱਸ ਦਈਏ ਕਿ ਜੋਗਿੰਦਰ ਲਈ ਹੋਰ ਕੁੜੀਆਂ ਵਾਂਗੂ ਪੜ੍ਹਾਈ ਕਰਨਾ ਐਨਾ ਸੌਖਾ ਨਹੀਂ ਸੀ ਕਿਉਂਕਿ ਉਨ੍ਹਾਂ ਦੇ ਸਿਰ ਉਤੇ ਪਿਤਾ ਦਾ ਸਾਇਆ ਨਹੀਂ ਹੈ। ਜੋਗਿੰਦਰ ਕੌਰ ਦੇ ਪਿਤਾ ਦਾ ਨਾਂਅ ਸਰਦਾਰ ਕਰਤਾਰ ਸਿੰਘ ਸੀ ਜੋ ਇਸ ਸਮੇਂ ਇਸ ਦੁਨੀਆਂ ਵਿਚ ਨਹੀਂ ਹਨ ਅਤੇ ਉਨ੍ਹਾਂ ਦੀ ਮੌਤ ਹੋਏ ਪੂਰੇ 9 ਸਾਲ ਹੋ ਚੁੱਕੇ ਹਨ। ਪਰ ਫਿਰ ਵੀ ਪਾਕਿਸਤਾਨ ਪੰਜਾਬ ਦੀ ਇਸ ਧੀ ਨੇ ਅਪਣੀ ਮਿਹਨਤ ਸਦਕਾ ਇਹ ਵੱਖਰੀ ਮਿਸਾਲ ਕਾਇਮ ਕੀਤੀ ਹੈ।
Joginder Kaur Marksਦੱਸਣਯੋਗ ਹੈ ਕਿ ਜੋਗਿੰਦਰ ਦਾ ਭਰਾ ਵੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਅਤੇ ਉਸਨੇ ਵੀ 10ਵੀਂ ਦੀ ਪ੍ਰੀਖਿਆ ਵਿਚ 1100 ਵਿਚੋਂ 1000 ਤੋਂ ਜ਼ਿਆਦਾ ਅੰਕ ਹਾਸਿਲ ਕੀਤੇ ਸਨ। ਪਿਤਾ ਦਾ ਸਹਾਰਾ ਨਾ ਰਹਿਣ 'ਤੇ ਜੋਗਿੰਦਰ ਦੇ ਭਰਾ ਨੇ ਪੜ੍ਹਾਈ ਛੱਡਕੇ ਘਰ ਦੀ ਜਿੰਮੇਵਾਰੀ ਸੰਭਾਲੀ ਪਰ ਆਪਣੀਆਂ ਭੈਣਾਂ ਦੀ ਪੜ੍ਹਾਈ ਵਿਚ ਰੁਕਾਵਟ ਨਹੀਂ ਆਉਣ ਦਿੱਤੀ। ਦੱਸ ਦਈਏ ਕਿ ਆਪਣੀਆਂ ਭੈਣਾਂ ਨੂੰ ਇਸ ਮੁਕਾਮ 'ਤੇ ਪਹੁੰਚਾਉਣ ਲਈ ਉਨ੍ਹਾਂ ਦੇ ਭਰਾ ਨੇ ਬਹੁਤ ਜ਼ਿਆਦਾ ਸੰਘਰਸ਼ ਕੀਤਾ।
ਜੋਗਿੰਦਰ ਕੌਰ ਨੇ 1100 ਵਿਚੋਂ 1056 ਅੰਕ ਲੈਕੇ ਨਵਾਂ ਰਿਕਾਰਡ ਬਣਾਇਆ ਹੈ ਜੋ ਕਿ ਪਿਛਲੇ ਸਾਲ ਮਨਜੀਤ ਕੌਰ ਦੇ ਨਾਂਅ ਦੇ ਹਿੱਸੇ ਆਇਆ ਸੀ।
Manbir Kaurਦੱਸ ਦਈਏ ਕਿ ਮਨਬੀਰ ਕੌਰ ਨੇ 1035 ਅੰਕ ਲੈਕੇ 10ਵੀਂ ਦੀ ਪ੍ਰੀਖਿਆ ਵਿਚ ਮੁਹਾਰਤ ਹਾਸਿਲ ਕੀਤੀ ਸੀ। ਪਰ ਇਸ ਵਾਰ ਜੋਗਿੰਦਰ ਨੇ ਮਨਬੀਰ ਦਾ ਰਿਕਾਰਡ ਤੋੜਕੇ ਆਪਣੇ ਨਾਮ ਦਰਜ ਕਰ ਲਿਆ ਹੈ। ਜੋਗਿੰਦਰ ਕੌਰ ਨੇ ਆਪਣੇ ਭਰਾ ਦੀ ਆਪਣੇ ਪਰਿਵਾਰ ਲਈ ਪੜ੍ਹਾਈ ਛੱਡਕੇ ਕੀਤੀ ਕੁਰਬਾਨੀ ਦਾ ਪੂਰਾ ਮੁੱਲ ਪਾਕੇ ਦਿਖਾਇਆ ਹੈ। ਪਰਿਵਾਰ ਨੇ ਅਪੀਲ ਕੀਤੀ ਹੈ ਕਿ ਇਸ ਹੋਣਹਾਰ ਲੜਕੀ ਨੂੰ ਸਕੌਲਰਸ਼ਿਪ ਦਿੱਤੀ ਜਾਵੇ ਤਾਂ ਜੋ ਇਸਦੀ ਪੜ੍ਹਾਈ ਵਿਚ ਰੁਕਾਵਟ ਨਾ ਆ ਸਕੇ।
Manbir Kaurਪਰਿਵਾਰ ਦੀ ਆਰਥਿਕ ਮਦਦ ਹੋ ਜਾਣ ਨਾਲ ਹੋ ਸਕਦਾ ਇਹ ਲੜਕੀ ਕੋਈ ਨਵੀਂ ਬੁਲੰਦੀ ਹਾਸਿਲ ਕਰ ਸਕੇ। ਪਰਿਵਾਰ ਦੇ ਸਹਾਇਕ ਵੀ ਇਸ ਘੜੀ ਵਿਚ ਉਨ੍ਹਾਂ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਸਭ ਦਾ ਇਹ ਮੰਨਣਾ ਹੈ ਕਿ ਜੇਕਰ ਜੋਗਿੰਦਰ ਕੌਰ ਨੂੰ ਲੋੜੀਂਦੀ ਸਹਾਇਤਾ ਸਰਕਾਰ ਵੱਲੋਂ ਮੁਹਈਆ ਹੁੰਦੀ ਹੈ ਤਾਂ ਜੋਗਿੰਦਰ ਅਪਣਾ ਤੇ ਅਪਣੇ ਪਰਿਵਾਰ ਦਾ ਨਾਮ ਜ਼ਰੂਰ ਰੌਸ਼ਨ ਕਰਕੇ ਦਿਖਾਏਗੀ।