ਕਈ ਸਾਲ ਪੁਰਾਣੀ ਮਸਜਿਦ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ, ਮਸਜਿਦ ਨੂੰ ਖਿਸਕਾ ਕੇ ਲੈ ਗਏ ਕਈ ਮੀਲ ਦੂਰ 
Published : Dec 21, 2019, 10:20 am IST
Updated : Dec 21, 2019, 10:20 am IST
SHARE ARTICLE
year old Mosque Moved three Kilometers Away
year old Mosque Moved three Kilometers Away

ਮਸਜਿਦ ਨੂੰ ਪਹੀਏ ਵਾਲੀ ਗੱਡੀ 'ਤੇ ਲਿਜਾਇਆ ਜਾ ਰਿਹਾ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਹਸਨਕੀਫ ਨਾਮਕ ਸ਼ਹਿਰ ਤੋਂ ਤਕਰੀਬਨ 1700 ਟਨ ਭਾਰ ਵਾਲੀ ਇਸ...

ਅੰਕਾਰਾ- ਤੁਰਕੀ ਦੇ ਇਕ ਸੂਬੇ 'ਚ 609 ਸਾਲ ਪੁਰਾਣੀ ਮਸਜਿਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਲਈ ਇਸ ਨੂੰ ਪਹੀਏ ਦੇ ਪਲੇਟਫਾਰਮ 'ਤੇ ਅਸਲ ਜਗ੍ਹਾ ਤੋਂ ਲਗਭਗ 3 ਕਿਲੋਮੀਟਰ ਦੀ ਦੂਰੀ 'ਤੇ ਤਬਦੀਲ ਕੀਤਾ ਗਿਆ ਹੈ।

year old Mosque Moved three Kilometers Away600 year old Mosque Moved three Kilometers Away

ਮਸਜਿਦ ਨੂੰ ਪਹੀਏ ਵਾਲੀ ਗੱਡੀ 'ਤੇ ਲਿਜਾਇਆ ਜਾ ਰਿਹਾ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਹਸਨਕੀਫ ਨਾਮਕ ਸ਼ਹਿਰ ਤੋਂ ਤਕਰੀਬਨ 1700 ਟਨ ਭਾਰ ਵਾਲੀ ਇਸ ਇਮਾਰਤ ਨੂੰ ਹਟਾਉਣਾ ਜ਼ਰੂਰੀ ਹੋ ਗਿਆ ਹੈ ਕਿਉਂਕਿ ਉਥੇ ਨਵਾਂ ਡੈਮ ਬਣਨ ਕਾਰਨ ਖੇਤਰ ਵਿਚ ਹੜ੍ਹਾਂ ਦਾ ਖ਼ਤਰਾ ਹੈ। ਇਸ ਤੋਂ ਬਚਣ ਲਈ ਇਸ ਮਸਜਿਦ ਦੇ ਨਾਲ-ਨਾਲ ਹੋਰ ਇਤਿਹਾਸਕ ਇਮਾਰਤਾਂ ਨੂੰ ਵੀ ਸ਼ਿਫਟ ਕਰਕੇ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

600 year old Mosque Moved three Kilometers Away600 year old Mosque Moved three Kilometers Away

ਹਸਨਕੀਫ ਦੀ ਸਭ ਤੋਂ ਵੱਡੀ ਮਸਜਿਦ ਨੂੰ ਟਾਈਗ੍ਰਿਸ ਨਦੀ ਦੇ ਕਿਨਾਰੇ ਟੁਕੜਿਆਂ ਵਿਚ ਲਿਜਾਇਆ ਗਿਆ ਹੈ, ਜਿਥੇ ਇਸ ਨੂੰ ਸੂਬਾਈ ਹਾਈਡ੍ਰੌਲਿਕ ਕਰਵ ਅਤੇ ਸੱਭਿਆਚਾਰਕ ਜਾਇਦਾਦ ਅਤੇ ਅਜਾਇਬ ਘਰ ਦੇ ਜਨਰਲ ਡਾਇਰੈਕਟੋਰੇਟ ਦੀ ਨਿਗਰਾਨੀ ਹੇਠ ਪਲੇਟਫਾਰਮ 'ਤੇ ਦੁਬਾਰਾ ਮਿਲਾਇਆ ਜਾਵੇਗਾ।

600 year old Mosque Moved three Kilometers Away600 year old Mosque Moved three Kilometers Away

ਦਰਅਸਲ, ਤੁਰਕੀ ਦਾ ਇਹ ਇਤਿਹਾਸਕ ਸ਼ਹਿਰ ਹਸਨਕੀਫ ਜਲਦੀ ਹੀ ਡੁੱਬਣ ਜਾ ਰਿਹਾ ਹੈ। ਐਲੀਸੂ ਡੈਮ ਦੇ ਨਿਰਮਾਣ ਨਾਲ 12 ਹਜ਼ਾਰ ਸਾਲ ਪੁਰਾਣਾ ਸ਼ਹਿਰ ਪਾਣੀ ਵਿਚ ਡੁੱਬ ਜਾਵੇਗਾ। ਹਜ਼ਾਰਾਂ ਦੀ ਆਬਾਦੀ ਵਾਲਾ ਇਹ ਪ੍ਰਾਚੀਨ ਸ਼ਹਿਰ ਹੁਣ ਸੁੰਨਸਾਨ ਹੋ ਗਿਆ ਹੈ।

600 year old Mosque Moved three Kilometers Away600 year old Mosque Moved three Kilometers Away

ਦੱਸਿਆ ਜਾ ਰਿਹਾ ਹੈ ਕਿ ਡੈਮ ਦੇ ਨਿਰਮਾਣ ਕਾਰਨ 80 ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਜਾਣਗੇ। ਦੱਖਣੀ ਤੁਰਕੀ 'ਚ ਟਾਈਗਰਿਸ ਨਦੀ ਦੇ ਕਿਨਾਰੇ 'ਤੇ ਸਥਿਤ ਇਹ ਸ਼ਹਿਰ ਮੇਸੋਪੋਟੇਮੀਆ ਦੀ ਸਭ ਤੋਂ ਪੁਰਾਣੀਆਂ ਬਸਤੀਆਂ ਚੋਂ ਇਕ ਹੈ। ਐਲੀਸੂ ਡੈਮ ਬਿਜਲੀ ਉਤਪਾਦਨ ਲਈ ਬਣਾਇਆ ਗਿਆ ਹੈ, ਇਸ ਦੇ ਬਣਨ ਤੋਂ ਬਾਅਦ ਇਹ ਤੁਰਕੀ ਦਾ ਚੌਥਾ ਸਭ ਤੋਂ ਵੱਡਾ ਡੈਮ ਹੋਵੇਗਾ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement