
ਇਹ ਹਨ ਪਾਕਿਸਤਾਨ ਦੇ ਹਲਕ, ਕਿਉਂਕਿ ਇਹ ਦੁਨੀਆ ਦੇ ਸਭ ਤੋਂ ਤਾਕਤਵਰ...
ਇਸਲਾਮਾਬਾਦ: ਇਹ ਹਨ ਪਾਕਿਸਤਾਨ ਦੇ ਹਲਕ, ਕਿਉਂਕਿ ਇਹ ਦੁਨੀਆ ਦੇ ਸਭ ਤੋਂ ਤਾਕਤਵਰ ਲੋਕਾਂ ਵਿੱਚ ਸ਼ਾਮਲ ਹਨ। ਇਨ੍ਹਾਂ ਦਾ ਨਾਮ ਹੈ ਅਰਬਾਬ ਖਿਜਰ ਹਯਾਤ। ਇਹਨਾਂ ਦੀ ਉਮਰ 27 ਸਾਲ ਹੈ ਲੇਕਿਨ ਭਾਰ 4 ਕੁਇੰਟਲ 44 ਕਿੱਲੋ ਯਾਨੀ 444 ਕਿਲੋਗ੍ਰਾਮ।
Arbab
ਇਨ੍ਹਾਂ ਨੇ ਕਰਨਾ ਹੈ ਵਿਆਹ ਪਰ ਇਹ ਹੁਣ ਤੱਕ 300 ਤੋਂ ਜ਼ਿਆਦਾ ਰਿਸ਼ਤੇ ਠੁਕਰਾ ਚੁੱਕੇ ਹਨ। ਰਿਸ਼ਤੇ ਠੁਕਰਾਉਣ ਦੇ ਪਿੱਛੇ ਦੀ ਵਜ੍ਹਾ ਬੇਹੱਦ ਅਜੀਬ ਹੈ। ਖੈਬਰ ਪਖਤੂਨਖਵਾ ਜਿਲ੍ਹੇ ਦੇ ਮਰਦਾਨ ਵਿੱਚ ਰਹਿਣ ਵਾਲੇ ਅਰਬਾਬ ਚਾਹੁੰਦੇ ਹਨ ਕਿ ਇਹਨਾਂ ਦੀ ਪਤਨੀ ਦਾ ਭਾਰ ਵੀ 100 ਕਿੱਲੋਗ੍ਰਾਮ ਤੋਂ ਘੱਟ ਨਾ ਹੋਵੇ। ਕਿਉਂਕਿ ਇਨ੍ਹਾਂ ਦਾ ਭਾਰ ਹੀ ਬਹੁਤ ਜ਼ਿਆਦਾ ਹੈ। ਘੱਟ ਭਾਰ ਦੀ ਪਤਨੀ ਆਈ ਤਾਂ ਜੋੜੀ ਜਚੇਗੀ ਨਹੀ।
Arbab
ਵੇਟਲਿਫਟਰ ਅਰਬਾਬ ਖਿਜਰ ਹਯਾਤ ਦੀ ਉਚਾਈ 6 ਫੀਟ 6 ਇੰਚ ਹੈ। ਇਹ ਚਾਹੁੰਦੇ ਹਨ ਕਿ ਇਹਨਾਂ ਦੀ ਪਤਨੀ ਦੀ ਉਚਾਈ ਵੀ ਘੱਟ ਤੋਂ ਘੱਟ 6 ਫੀਟ 4 ਇੰਚ ਹੋਵੇ। ਅਰਬਾਬ ਦੇ ਘਰਦਿਆਂ ਦਾ ਕਹਿਣਾ ਹੈ ਕਿ ਜੇਕਰ ਇਹ ਚੀਜਾਂ ਨਾ ਹੋਈਆਂ ਤਾਂ ਜੋੜੀ ਬੇ-ਮੇਲ ਹੋ ਜਾਵੇਗੀ।
Arbab
ਅਰਬਾਬ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਨੂੰ ਚੰਗਾ ਖਾਣਾ ਬਣਾਉਣਾ ਵੀ ਆਉਣਾ ਚਾਹੀਦਾ ਹੈ। ਕਿਉਂਕਿ ਅਰਬਾਬ ਹਰ ਦਿਨ 10 ਹਜਾਰ ਕਲੋਰੀ ਦੀ ਡਾਇਟ ਲੈਂਦੇ ਹਨ। ਸਿਰਫ ਇਨ੍ਹਾਂ ਦੇ ਨਾਸ਼ਤੇ ਵਿੱਚ ਹੀ 36 ਆਂਡੇ ਹੁੰਦੇ ਹਨ। ਅਰਬਾਬ ਨੂੰ ਕੋਈ ਬਿਮਾਰੀ ਨਹੀਂ ਹੈ। ਇਨ੍ਹਾਂ ਨੇ ਜਾਣ ਬੂਝਕੇ ਆਪਣਾ ਭਾਰ ਵਧਾਇਆ ਹੈ।
Arbab
ਭਾਰ ਵਧਾਉਣ ਦੇ ਪਿੱਛੇ ਕਾਰਨ ਇਹ ਹੈ ਕਿ ਅਰਬਾਬ ਦੁਨੀਆ ਦੇ ਸਭ ਤੋਂ ਤਾਕਤਵਰ ਇੰਸਾਨ ਬਣਕੇ ਚੈਂਪੀਅਨ ਬਨਣਾ ਚਾਹੁੰਦੇ ਹਨ। ਦੁਨੀਆ ਭਰ ਦੇ ਲੋਕ ਇਨ੍ਹਾਂ ਨੂੰ ਪਾਕਿਸਤਾਨ ਦਾ ਹਲਕ ਕਹਿੰਦੇ ਹਨ। ਅਰਬਾਬ ਦੁਨੀਆ ਦੀ ਨਜ਼ਰ ਵਿੱਚ ਤੱਦ ਆਏ ਸਨ ਜਦੋਂ ਇਨ੍ਹਾਂ ਨੇ ਇੱਕ ਹੱਥ ਨਾਲ ਟਰੈਕਟਰ ਨੂੰ ਰੱਸੀ ਨਾਲ ਖਿੱਚਿਆ ਸੀ।