ਬਾਈਡੇਨ ਨੇ ਅਮਰੀਕਾ ਆਉਣ ਵਾਲਿਆਂ ਲਈ ਕੋਰੋਨਾ ਜਾਂਚ ਅਤੇ ਇਕਾਂਤਵਾਸ ਕੀਤਾ ਲਾਜ਼ਮੀ
Published : Jan 22, 2021, 8:26 pm IST
Updated : Jan 22, 2021, 8:26 pm IST
SHARE ARTICLE
joe biden
joe biden

ਕਿਹਾ, ਚੀਜ਼ਾਂ ਨੂੰ ਬਦਲਣ ਲਈ ਲੱਗ ਸਕਦੈ ਕਈ ਮਹੀਨਿਆਂ ਦਾ ਸਮਾਂ

ਵਾਸ਼ਿੰਗਟਨ : ਕੋਵਿਡ-19 ਚੁਣੌਤੀ ਨਾਲ ਨਜਿੱਠਣ ਲਈ ਅਮਰੀਕਾ ਦੇ ਰਾਸ਼ਟਰਪਤੀ ਜੋ. ਬਾਈਡਨ ਨੇ ਕਈ ਕਾਰਜਕਾਰੀ ਆਦੇਸ਼ਾਂ ’ਤੇ ਹਸਤਾਖ਼ਰ ਕੀਤੇ ਹਨ। ਇਨ੍ਹਾਂ ਵਿਚ ਵਿਦੇਸ਼ਾਂ ਤੋਂ ਅਮਰੀਕਾ ਵਿਚ ਆਉਣ ਵਾਲੇ ਲੋਕਾਂ ਲਈ ਕੋਰੋਨਾ ਵਾਇਰਸ ਜਾਂਚ ਅਤੇ ਇਕਾਂਤਵਾਸ ਨੂੰ ਲਾਜ਼ਮੀ ਕਰ ਦਿਤਾ ਗਿਆ ਹੈ। ਬਾਈਡੇਨ ਨੇ ਹੁਕਮਾਂ ’ਤੇ ਹਸਤਾਖਰ ਕਰਨ ਮਗਰੋਂ ਵ੍ਹਾਈਟ ਹਾਊਸ ਵਿਖੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਮਾਸਕ ਪਾਉਣਾ ਲਾਜ਼ਮੀ ਹੋਵੇਗਾ, ਇਸ ਤੋਂ ਇਲਾਵਾ ਜਿਹੜੇ ਵੀ ਦੂਜੇ ਦੇਸ਼ਾਂ ਤੋਂ ਅਮਰੀਕਾ ਆ ਰਹੇ ਹਨ ਉਨ੍ਹਾਂ ਲੋਕਾਂ ਨੂੰ ਜਹਾਜ਼ ’ਤੇ ਸਵਾਰ ਹੋਣ ਤੋਂ ਪਹਿਲਾਂ ਅਮਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਾਉਣਾ ਹੋਵੇਗਾ ਅਤੇ ਅਮਰੀਕਾ ਆਉਣ ’ਤੇ ਇਕਾਂਤਵਾਸ ਵਿਚ ਰਹਿਣਾ ਹੋਵੇਗਾ। 

Joe BidenJoe Biden

ਉਨ੍ਹਾਂ ਨੇ ਕਿਹਾ ਕਿ ਸਾਡੀ ਰਾਸ਼ਟਰੀ ਯੋਜਨਾ ਵਿਚ ਯੁੱਧ ਪੱਧਰ ’ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨਾਲ ਕਿ ਉਤਪਾਦਨ ਵਧਾ ਕੇ ਸਪਲਾਈ ਵਿਚ ਆਈ ਕਮੀ ਨੂੰ ਦੂਰ ਕੀਤਾ ਜਾ ਸਕੇ। ਭਾਵੇਂ ਇਹ ਸਪਲਾਈ ਰਖਿਆਤਮਕ ਉਪਕਰਨ, ਸਰਿੰਜ, ਸੂਈਆਂ ਆਦਿ ਦੀ ਹੋਵੇ। ਬਾਈਡੇਨ ਮੁਤਾਬਕ, ਜਦੋਂ ਮੈਂ ਯੁੱਧ ਕਾਲ ਕਹਿੰਦਾ ਹਾਂ ਤਾਂ ਲੋਕ ਹੈਰਾਨੀ ਨਾਲ ਦੇਖਦੇ ਹਨ। ਕੱਲ੍ਹ ਰਾਤ ਤਕ 4,00,000 ਅਮਰੀਕੀਆਂ ਦੀ ਜਾਨ ਚਲੀ ਗਈ ਅਤੇ ਇਹ ਦੂਜੇ ਵਿਸ਼ਵ ਯੁੱਧ ਨਾਲੋਂ ਜ਼ਿਆਦਾ ਹੈ।

Joe BidenJoe Biden

ਉਨ੍ਹਾਂ ਨੇ ਕਿਹਾ ਕਿ ਅਗਲੇ ਮਹੀਨੇ ਮਿ੍ਰਤਕਾਂ ਦੀ ਗਿਣਤੀ 5,00,000 ਤੋਂ ਵੀ ਵਧ ਹੋਣ ਦਾ ਖ਼ਦਸ਼ਾ ਹੈ ਅਤੇ ਕੋਰੋਨਾ ਵਾਇਰਸ ਦੇ ਮਾਮਲੇ ਵੀ ਵਧਦੇ ਰਹਿਣਗੇ। ਬਾਈਡੇਨ ਨੇ ਕਿਹਾ ਕਿ ਅਸੀਂ ਇਸ ਸਥਿਤੀ ਨਾਲ ਰਾਤੋਂ-ਰਾਤ ਨਜਿੱਠ ਨਹੀਂ ਸਕਦੇ, ਚੀਜ਼ਾਂ ਨੂੰ ਬਦਲਣ ਵਿਚ ਕਈ ਮਹੀਨਿਆਂ ਦਾ ਸਮਾਂ ਲੱਗੇਗਾ ਪਰ ਅਸੀਂ ਇਸ ਸਥਿਤੀ ਤੋਂ ਉਭਰ ਜਾਵਾਂਗੇ। ਅਸੀਂ ਇਸ ਮਹਾਮਾਰੀ ਨੂੰ ਹਰਾ ਦੇਵਾਂਗੇ ਅਤੇ ਕਾਰਵਾਈ ਦਾ ਇੰਤਜ਼ਾਰ ਕਰ ਰਹੇ ਰਾਸ਼ਟਰ ਨੂੰ ਮੈਂ ਸਾਫ਼ ਕਹਿ ਦੇਣਾ ਚਾਹੁੰਦਾ ਹਾਂ ਕਿ ਮਦਦ ਇਸ ਦਿਸ਼ਾ ਵਿਚ ਵਧ ਰਹੀ ਹੈ। 

Joe BidenJoe Biden

ਬਾਈਡੇਨ ਨੇ ਕਿਹਾ ਕਿ ਯੋਜਨਾ ਦੀ ਸ਼ੁਰੂਆਤ ਵਿਚ ਸੁਰਖਿਅਤ ਅਤੇ ਪ੍ਰਭਾਵੀ ਟੀਕਾਕਰਨ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਣਾ ਹੈ ਅਤੇ ਪ੍ਰਸ਼ਾਸਨ ਦੇ ਪਹਿਲੇ 100 ਦਿਨ ਵਿਚ 10 ਕਰੋੜ ਲੋਕਾਂ ਦੇ ਟੀਕਾਕਰਨ ਦਾ ਟੀਚਾ ਹਾਸਲ ਕਰਨਾ ਹੈ। ਬਾਈਡੇਨ ਨੇ ਇਕ ਹੋਰ ਆਦੇਸ਼ ’ਤੇ ਵੀ ਹਸਤਖਰ ਕੀਤੇ ਹਨ, ਜਿਸ ਵਿਚ ਰਖਿਆ ਉਤਪਾਦਨ ਐਕਟ ਅਤੇ ਹੋਰ ਉਪਲਬਧ ਅਧਿਕਾਰੀਆਂ ਦੀ ਵਰਤੋਂ ਕਰਦਿਆਂ ਸਾਰੇ ਸੰਘੀ ਏਜੰਸੀਆਂ ਅਤੇ ਨਿਜੀ ਉਦਯੋਗਾਂ ਨੂੰ ਇਹ ਨਿਰਦੇਸ਼ ਦਿਤਾ ਜਾਵੇਗਾ ਕਿ ਉਹ ਸੁਰੱਖਿਆ, ਜਾਂਚ ਅਤੇ ਟੀਕਾਕਰਨ ਲਈ ਜੋ ਕੁਝ ਵੀ ਜਰੂਰੀ ਹੈ ਉਸ ਦੇ ਉਤਪਾਦਨ ਨੂੰ ਵਧਾਉਣ।   

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement